13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 09-06-2026
ਡੇਹਲੋਂ, 8 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਫੱਲੇਵਾਲ ਵਿਖੇ ਹੋਈ | ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਰੇਕ ਤਬਕੇ ਉੱਪਰ ਲਾਠੀਆਂ, ਪਾਣੀ ਦੀਆਂ ਬੁਛਾੜਾਂ ਤੇ ਜਬਰ ਕਰਨ ਅਤੇ ਇਹਨਾਂ ਕਾਰਪੋਰੇਟ ਨੀਤੀਆਂ ਤਹਿਤ ਜਲ ਜੰਗਲ ਜ਼ਮੀਨ ਤੇ ਰੁਜ਼ਗਾਰ ਖੋਹਣ ਲਈ ਕਾਰਪੋਰੇਟਾਂ ਨੂੰ ਦੇਣ ਲਈ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਲਈ ਸਾਨੂੰ ਸਾਰੇ ਤਬਕਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਾਂਝੇ ਸੰਘਰਸ਼ਾਂ ਰਾਹੀਂ ਹੀ ਆਪਾਂ ਕੁੱਝ ਪ੍ਰਾਪਤ ਕਰ ਸਕਦੇ ਹਾਂ | ਇਕ ਹੋਰ ਮਤੇ ਰਾਹੀਂ ਦੱਸਿਆ ਕਿ ਡੀਜ਼ਲ, ਪੈਟਰੋਲ, ਗੈਸ, ਯੂਰੀਏ ਦੀ ਕਿੱਲਤ, ਮੁਕਤ ਵਪਾਰ, ਬਿਜਲੀ ਬਿੱਲ, ਬੀਜ ਬਿੱਲ, ਪਹਿਲਾਂ ਮਨਰੇਗਾ ਖ਼ਤਮ ਕਰਨਾ ਤੇ ਲੇਬਰ ਕੋਟ ਲਾਗੂ ਕਰਨਾ ਤਹਿਤ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਜੋ ਕਟਕ ਚਾੜਿਆ ਜਾ ਰਿਹਾ ਹੈ, ਉਸ ਦੀ ਖ਼ਿਲਾਫ਼ ਬੀ. ਕੇ. ਯੂ. ਏਕਤਾ ਉਗਰਾਹਾਂ ਤੇ ਬੀ. ਕੇ. ਯੂ. ਡਕੌਂਦਾ ਧਨੇਰ ਵਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੇ ਪ੍ਰਦਰਸ਼ਨ ਦੀ ਤਿਆਰੀ ਲਈ ਪਿੰਡਾਂ ਵਿਚ ਮੀਟਿੰਗਾਂ ਵੀ ਕਰਵਾਈਆਂ ਜਾਣਗੀਆਂ | ਕਿਸਾਨ ਆਗੂਆਂ ਦੱਸਿਆ ਕਿ ਜਿਹੜੇ ਪਿੰਡਾਂ ਦੀਆਂ ਚੋਣਾਂ ਰਹਿੰਦੀਆਂ ਹਨ, ਉਨ੍ਹਾਂ ਨੂੰ ਫ਼ੌਰੀ ਮੁਕੰਮਲ ਕੀਤਾ ਜਾਵੇਗਾ | ਮੀਟਿੰਗ ਸਮੇਂ ਮਨੋਹਰ ਸਿੰਘ ਕੁਲਾਹੜ, ਚਰਨਜੀਤ ਸਿੰਘ ਫੱਲੇਵਾਲ, ਰਾਜਿੰਦਰ ਸਿੰਘ ਸਿਆੜ, ਹਰਜੀਤ ਸਿੰਘ ਘਲੋਟੀ, ਬਲਵੰਤ ਸਿੰਘ ਘੁਡਾਣੀ, ਨਾਜ਼ਰ ਸਿੰਘ ਸਿਆੜ, ਜਸਵੰਤ ਸਿੰਘ ਭੱਟੀਆਂ, ਜਸਵੀਰ ਸਿੰਘ ਖੱਟੜਾ, ਤੀਰਥ ਸਿੰਘ ਤਲਵੰਡੀ, ਗੁਰਦੇਵ ਸਿੰਘ ਨਾਰੰਗਵਾਲ, ਜਗਵਿੰਦਰ ਸਿੰਘ ਹਿਮਾਂਯੂੰਪੁਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਜੀਰਖ ਵਿਖੇ ਪ੍ਰੀ ਐਸ. ਆਈ. ਆਰ. ਕੈਂਪ ਲਗਾਇਆ ਅਗਲੀ ਖ਼ਬਰ ਚੇਅਰਮੈਨ ਉੱਭੀ ਨੇ ਸ਼ੁਕਰਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।