28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਹਲਕਾ ਅਮਰਗੜ੍ਹ ਦੇ ਕਾਰੋਬਾਰੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਅੱਗੇ ਪੇਸ਼ ਹੋਏ <br/>

ਅਜੀਤ ਡੈਸਕ 10-06-2026
ਅਹਿਮਦਗੜ੍ਹ, 9 ਜੂਨ (ਰਵਿੰਦਰ ਪੁਰੀ)-ਵਿਧਾਨ ਸਾਹਿਬ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਨੈਸ਼ਨਲ ਸਪੋਕਸਪ੍ਰਸਨ ਸਮਿਤ ਸਿੰਘ ਮਾਨ ਨੇ ਹਲਕਾ ਅਮਰਗੜ੍ਹ ਦੇ ਖੇਤੀਬਾੜੀ, ਡੇਅਰੀ ਧੰਦੇ ਨਾਲ ਜੁੜੇ ਸਮੂਹ ਕਾਰੋਬਾਰੀਆਂ ਦੇ ਮਸਲੇ ਰਾਸ਼ਟਰੀ ਪੱਧਰ ਦੇ ਕੇਂਦਰ ਤੇ ਸੂਬਾ ਸਰਕਾਰ ਤੱਕ ਪਹੁੰਚਾਉਣ ਲਈ ਇੱਕ ਸ਼ਾਨਦਾਰ ਉਪਰਾਲਾ ਕੀਤਾ | ਉਨ੍ਹਾਂ ਖੇਤੀਬਾੜੀ ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਨਾਲ ਸੰਬੰਧਿਤ ਕੇਂਦਰੀ
ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਲੋਕ ਸਭਾ ਸਪੀਕਰ ਵਲੋਂ ਨਿਯੁਕਤ ਕੀਤੀ ਗਈ ਸੀ, ਜਿਸ ਦੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ 31 ਮੈਂਬਰ ਲੋਕ ਸਭਾ ਨੇ ਪੰਜਾਬ ਦਾ ਦੌਰਾ ਕੀਤਾ | ਜਿਨ੍ਹਾਂ ਨਾਲ ਚੰਡੀਗੜ੍ਹ ਵਿਖੇ ਸੁਮਿਤ ਸਿੰਘ ਮਾਨ ਨੇ ਹਲਕਾ ਅਮਰਗੜ੍ਹ ਦੇ ਪ੍ਰਮੁੱਖ ਕਾਰੋਬਾਰੀਆਂ ਦੀ ਮੀਟਿੰਗ ਕਰਵਾਈ | ਜਿਸ ਮੌਕੇ ਖੇਤੀਬਾੜੀ ਮਸ਼ੀਨਰੀ, ਸ਼ੈਲਰ ਮਾਲਕ, ਆੜ੍ਹਤੀਆਂ, ਪਸ਼ੂ ਖ਼ੁਰਾਕ ਕਾਰਖ਼ਾਨੇਦਾਰਾਂ ਨਾਲ ਸੰਬੰਧ ਰੱਖਦੇ ਸਮੂਹ ਕਾਰੋਬਾਰੀਆਂ ਨੇ ਵਿਸਥਾਰ ਨਾਲ ਆਪਣੇ ਮਸਲੇ ਰੱਖੇ | ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਵੀ ਵਿਸ਼ੇਸ਼ ਕਰਕੇ ਸ਼ਾਮਿਲ ਸਨ | ਮੀਟਿੰਗ ਬਾਅਦ ਵੱਖ-ਵੱਖ ਕਾਰੋਬਾਰੀਆਂ ਨੇ ਦੱਸਿਆ ਕਿ ਲੰਬੀ ਮੀਟਿੰਗ ਵਿੱਚ ਹੋਈ ਵਿਸਥਾਰ ਨਾਲ ਵਾਰਤਾਲਾਪ ਦੇ ਨਤੀਜੇ ਸਾਰਥਿਕ ਹੋਣਗੇ ਕਿਉਂਕਿ ਇਸ ਕਮੇਟੀ ਦੇ ਸੁਝਾਅ ਸੂਬਾ ਤੇ ਕੇਂਦਰ ਸਰਕਾਰਾਂ ਲਈ ਬਹੁਤ ਪ੍ਰਭਾਵਸ਼ਾਲੀ ਸਮਝੇ ਜਾਂਦੇ ਹਨ | ਮੀਟਿੰਗ ਵਿੱਚ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ, ਡੈਰੀ ਫਾਰਮਜ਼ ਅਤੇ ਰਾਈਸ ਮਿਲਰਜ਼ ਯੂਨੀਅਨਾਂ ਦੇ ਸਾਰੇ ਸੀਨੀਅਰ ਆਗੂ ਵਿਸ਼ੇਸ਼ ਕਰਕੇ ਹਾਜ਼ਰ ਸਨ | ਇਸ ਮੌਕੇ ਹਲਕਾ ਅਮਰਗੜ੍ਹ ਤੋਂ ਚੰਗੇ ਕਾਰੋਬਾਰੀ ਅਮਰ ਸਿੰਘ ਦਸਮੇਸ਼ ਕੰਬਾਈਨ, ਗੁਰਦੀਪ ਸਿੰਘ ਕੇ. ਐਸ. ਗਰੁੱਪ, ਸੁਖਵਿੰਦਰ ਸਿੰਘ ਮਣਕੂ, ਜਗਜੀਤ ਸਿੰਘ ਜਗਤ ਸੁਖ ਇੰਡਸਟਰੀ, ਬੈਨਸ ਸੈਣੀ ਜਗਜੀਤ
ਗਰੁੱਪ, ਸੰਜੀਵ ਸੋਮੀ ਘਲੋਟੀ ਗੋਇਲ ਇੰਡਸਟਰੀ ਗਰੁੱਪ ਅਹਿਮਦਗੜ੍ਹ, ਪ੍ਰਧਾਨ ਸ਼ੇਰੂ ਝਨੇਰੀਆ, ਰਿਸ਼ੂ ਗੋਇਲ, ਸੂਬਾ ਪ੍ਰਧਾਨ ਅਸ਼ੋਕ ਕੁਮਾਰ ਡੱਬੀ, ਸੁਰਿੰਦਰ ਕੁਰੜ ਛਾਪਾ, ਸੰਜੀਵ ਗਰਗ ਰਾਜਾ ਗਰੁੱਪ, ਕਰਨ ਕਰੀਰ, ਹਰੀ ਓਮ ਮਿੱਤਲ ਜਗਰਾਉਂ, ਕੌਂਸਲਰ ਦੀਪਕ ਸ਼ਰਮਾ, ਅਨਿਲ ਪੱਖੋਵਾਲ, ਸੰਜੇ ਮਿੱਤਲ, ਸਰਪੰਚ ਪਿੰਦੂ ਕੰਗਣਵਾਲ, ਸ਼ੈਂਕੀ ਭੁੱਟਾ, ਰਣਧੀਰ ਸਿੰਘ ਹੂੰਝਣ, ਜਗਦੇਵ ਸਿੰਘ ਰਾਜੂ ਹੂੰਝਣ ਆਦਿ ਵਿਸ਼ੇਸ਼ ਕਰਕੇ ਹਾਜ਼ਰ ਸਨ |

ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਤਹਿਸੀਲ ਪਾਇਲ ਦੇ ਮੈਂਬਰਾਂ ਨੇ ਆਪਣੀਆਂ ਮੰਗਾ ਸੰਬੰਧੀ ਕੀਤੀ ਮੀਟਿੰਗ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਲ ਸਾਹਨੇਵਾਲ ਦੇ ਕੋਰ ਕਮੇਟੀ ਮੈਂਬਰਾਂ ਦੀ ਦੂਸਰੀ ਲਿਸਟ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।