28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨੰਬਰਦਾਰ ਯੂਨੀਅਨ ਤਹਿਸੀਲ ਪਾਇਲ ਦੇ ਮੈਂਬਰਾਂ ਨੇ ਆਪਣੀਆਂ ਮੰਗਾ ਸੰਬੰਧੀ ਕੀਤੀ ਮੀਟਿੰਗ <br/>

ਅਜੀਤ ਡੈਸਕ 10-06-2026
ਪਾਇਲ, 9 ਜੂਨ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰ ਯੂਨੀਅਨ ਤਹਿਸੀਲ ਪਾਇਲ ਦੀ ਮਹੀਨੇ ਵਾਰੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਘੁਡਾਣੀ ਖ਼ੁਰਦ ਦੀ ਅਗਵਾਈ ਵਿੱਚ ਨੰਬਰਦਾਰਾ ਭਵਨ ਪਾਇਲ ਵਿਖੇ ਹੋਈ | ਮੀਟਿੰਗ ਵਿੱਚ 1984 ਵਿੱਚ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਏ ਭਿਆਨਕ ਫ਼ੌਜੀ ਹਮਲੇ ਵਿੱਚ ਸ਼ਹੀਦ ਹੋਏ ਸੈਂਕੜੇ ਸ਼ਰਧਾਲੂ ਸਿੰਘ ਸਿੰਘਣੀਆਂ ਅਤੇ ਜੁਝਾਰੂ ਸੰਤਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ ਅਤੇ ਨੰਬਰਦਾਰ ਜ਼ੈਲ ਸਿੰਘ ਮਕਸੂਦੜਾ ਨੂੰ ਨਵੀਂ ਨਿਯੁਕਤੀ ਤੇ ਵਧਾਈ ਦੇ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਨੰਬਰਦਾਰ ਦਰਸ਼ਨ ਸਿੰਘ ਘੁਡਾਣੀ ਕਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨੰਬਰਦਾਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਲੋੜੀਂਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਨੰਬਰਦਾਰਾਂ ਦੇ ਦਫ਼ਤਰੀ ਕੰਮ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਹਨ | ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਬਾਰੇ ਬੋਲਦਿਆਂ ਬਲਜਿੰਦਰ ਸਿੰਘ ਬੁਆਣੀ ਨੇ ਕਿਹਾ ਕਿ ਸਰਕਾਰ ਨੂੰ ਨੰਬਰਦਾਰਾਂ ਦਾ ਮਾਣ ਭੱਤਾ 5000 ਰੁਪਏ ਕਰਨਾ ਚਾਹੀਦਾ ਹੈ ਅਤੇ ਜੇਕਰ ਸਰਕਾਰ ਨੇ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਨੰਬਰਦਾਰਾਂ ਦੀਆਂ ਵੱਖ-ਵੱਖ ਯੂਨੀਅਨਾਂ ਦੁਆਰਾ ਇਕੱਠੇ ਹੋ ਕੇ ਤਹਿਸੀਲ ਪੱਧਰੀ ਧਰਨੇ ਲਾਉਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ | ਇਸ ਸਮੇਂ ਪਰਮਿੰਦਰ ਸਿੰਘ ਬੇਗੋਵਾਲ, ਹਰਪਾਲ ਸਿੰਘ ਘਲੋਟੀ, ਗੁਰਤੇਜ ਸਿੰਘ ਬਰਮਾਲੀਪੁਰ, ਜਗਜੀਤ ਸਿੰਘ ਘਲੋਟੀ, ਅਸ਼ੋਕ ਸੋਨੀ ਪਾਇਲ,ਬੇਅੰਤ ਸਿੰਘ ਜੰਡਾਲੀ, ਮਨਪ੍ਰੀਤ ਸਿੰਘ ਘੁਡਾਣੀ ਖ਼ੁਰਦ, ਦਰਸ਼ਨ ਸਿੰਘ ਘੁਡਾਣੀ ਕਲਾ, ਜ਼ੈਲ ਸਿੰਘ ਮਕਸੂਦੜਾ, ਦਲਜੀਤ ਸਿੰਘ ਘੁਡਾਣੀ ਖ਼ੁਰਦ, ਪਰਮਜੀਤ ਸਿੰਘ ਕਰਤਾਰਪੁਰ, ਹਰੀ ਸਿੰਘ ਘਲੋਟੀ, ਗੁਰਦੇਵ ਸਿੰਘ ਕਿਲਾ ਹੰਸ ਅਤੇ ਪੈੱ੍ਰਸ ਸਕੱਤਰ ਬਲਜਿੰਦਰ ਸਿੰਘ ਬੁਆਣੀ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਸੱਤ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫ਼ਲਤਾਪੂਰਵਕ ਸਮਾਪਤ <br/> ਅਗਲੀ ਖ਼ਬਰ ਹਲਕਾ ਅਮਰਗੜ੍ਹ ਦੇ ਕਾਰੋਬਾਰੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਅੱਗੇ ਪੇਸ਼ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।