08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕੌਸ਼ਲ ਹਸਪਤਾਲ ਤੇ ਸਰਜੀਕਲ ਸੈਂਟਰ ਸਮਰਾਲਾ ਵਿਖੇ ਲਗਾਇਆ ਖ਼ੂਨਦਾਨ ਕੈਂਪ

ਅਜੀਤ ਡੈਸਕ 11-06-2026
ਸਮਰਾਲਾ, 10 ਜੂਨ (ਪ.ਪ.)-ਕੌਸ਼ਲ ਹਸਪਤਾਲ ਤੇ ਸਰਜੀਕਲ ਸੈਂਟਰ ਸਮਰਾਲਾ ਅਤੇ ਮਾਂ ਨੈਣਾਂ ਦੇਵੀ ਸੇਵਾ ਸੰਸਥਾ ਸੁਸਾਇਟੀ ਦੇ ਸਹਿਯੋਗ ਨਾਲ ਮਨੁੱਖਤਾ ਦੀ ਸੇਵਾ ਹਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਕੌਸ਼ਲ ਹਸਪਤਾਲ ਤੇ ਸਰਜੀਕਲ ਸੈਂਟਰ ਦੇ ਡਾ. ਬਲਵਿੰਦਰ ਕੌਸ਼ਲ, ਸੰਸਥਾ ਦੇ ਪ੍ਰਧਾਨ ਕਿ੍ਸ਼ਨ ਲਾਲਾ ਚਾਨਣਾ ਅਤੇ ਸਕੱਤਰ ਕਮਲਪ੍ਰੀਤ ਪਾਸੀ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ ਵਿਚ ਭਾਰੀ ਗਰਮੀ ਦੇ ਬਾਵਜੂਦ 20 ਖ਼ੂਨਦਾਨੀਆਂ ਵਲੋਂ ਆਪਣੇ ਖੂਨ ਦਾ ਦਾਨ ਕੀਤਾ ਗਿਆ ਅਤੇ ਕਰਨ ਹਸਪਤਾਲ ਦੀ ਬਲੱਡ ਸੈਂਟਰ ਟੀਮ ਨੇ ਉਨ੍ਹਾਂ ਪਾਸੋਂ ਇਹ ਖ਼ੂਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸਾਵਣ ਮੇਲੇ ਮੌਕੇ ਮਾਤਾ ਨੈਣਾਂ ਦੇਵੀ ਦੇ ਦਰਬਾਰ ਵਿਖੇ 12 ਅਗਸਤ ਤੋਂ 22 ਤੱਕ ਮੁਫ਼ਤ ਮੈਡੀਕਲ ਕੈਂਪ ਅਤੇ ਮੁਫ਼ਤ ਐਂਬੂਲੈਂਸ ਸੇਵਾ ਦਾ ਆਯੋਜਨ ਕੀਤਾ ਜਾਵੇਗਾ | ਇਸ ਸਾਵਣ ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਦੀ ਸਿਹਤ ਸੰਭਾਲ ਲਈ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਜਨਰਲ ਚੈੱਕਅਪ ਕੈਂਪ ਲਗਾਇਆ ਜਾਵੇਗਾ | ਡਾ. ਬਲਵਿੰਦਰ ਕੌਸ਼ਲ ਦੀ ਅਗਵਾਈ 'ਚ ਐਂਬੂਲੈਂਸ ਸਰਵਿਸ ਵਲੋਂ ਲੋੜਵੰਦ ਮਰੀਜ਼ਾਂ ਨੂੰ ਨੇੜਲੇ ਹਸਪਤਾਲ ਤੱਕ ਪਹੁੰਚਾਉਣ ਲਈ ਉਪਰੋਕਤ ਦਿਨਾਂ 'ਚ ਮੁਫ਼ਤ ਐਂਬੂਲੈਂਸ ਸੇਵਾ ਉਪਲਬਧ ਰਹੇਗੀ | ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਡਾ. ਬਲਵਿੰਦਰ ਕੌਸ਼ਲ, ਡਾ. ਪਰਮਜੀਤ ਕੌਰ ਸਹੋਤਾ, ਲਾਲਾ ਮੰਗਤ ਰਾਏ, ਪੱਤਰਕਾਰ ਸੁਰਜੀਤ ਵਿਸ਼ਾਦ, ਗੁਰਪ੍ਰੀਤ ਸਿੰਘ ਗੋਗੀਆਂ, ਸ਼ਿਵ ਕੁਮਾਰ ਸ਼ਿਵਲੀ, ਅੰਮਿ੍ਤਪਾਲ, ਸਤੀਸ਼ ਕੁਮਾਰ ਡੀ.ਸੀ, ਐਡਵੋਕੇਟ ਆਸ਼ੂ ਲਟਾਵਾ ਬਾਬੂ, ਹਨੀਸ਼ ਕੌਸ਼ਲ, ਮਨੀ ਸ਼ਰਮਾ, ਹਰਸ਼ਦੀਪ ਸਿੰਘ, ਹਰਮਨਦੀਪ ਸਿੰਘ, ਮਨੀਸ਼ ਪੰਡਿਤ, ਹਰਿੰਦਰ ਸਿੰਘ, ਅਮਨ, ਰਿੰਪੀ, ਪਰਮਿੰਦਰ ਵਰਮਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਲੁਧਿਆਣਾ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਸੰਬੰਧੀ ਕੈਂਪ ਜਾਰੀ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਕਿਨਾਰਾ ਕਰਕੇ ਦੇਸ਼ ਦੇ ਹਿੱਤ ਲਈ ਪਾਉਣਾ ਚਾਹੀਦੈ ਵਡਮੁੱਲਾ ਯੋਗਦਾਨ-ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।