07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਸ਼ਾ ਛੁਡਾਊ ਕੇਂਦਰ ਦੀ ਵੱਡੀ ਲਾਪ੍ਰਵਾਹੀ, ਸਿਹਤਮੰਦ ਵਿਅਕਤੀ ਨੂੰ ਨਸ਼ੇੜੀਆਂ ਦੀ ਸੂਚੀ 'ਚ ਕੀਤਾ ਸ਼ਾਮਿਲ <br/>

ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਪਿੰਡ ਬੀਜਾ ਵਿਚ ਇਕ ਸਿਹਤਮੰਦ ਨੌਜਵਾਨ ਦੇ ਆਧਾਰ ਕਾਰਡ ਦੀ ਦੁਰਵਰਤੋਂ ਕਰਕੇ ਉਸ ਨੂੰ ਨਸ਼ੇ ਦਾ ਆਦੀ ਦੱਸਣ ਦਾ ਝੂਠਾ ਦਾਅਵਾ ਕੀਤਾ ਗਿਆ | ਖੰਨਾ ਦੇ ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ਤੋਂ ਉਸ ਦੇ ਨਾਂਅ 'ਤੇ ਬੁਪ੍ਰੇਨੋਰਫਾਈਨ ਦੀਆਂ 98 ਗੋਲੀਆਂ ਜਾਰੀ ਕੀਤੀਆਂ ਗਈਆਂ ਸਨ | ਨੌਜਵਾਨ ਨੂੰ ਇਹ ਗੱਲ ਉਸ ਵਕਤ ਪਤਾ ਲੱਗੀ, ਜਦੋਂ ਉਹ ਪਿਛਲੇ ਸਾਲ 12 ਨਵੰਬਰ ਨੂੰ ਹਥਿਆਰ ਲਾਇਸੈਂਸ ਪ੍ਰਾਪਤ ਕਰਨ ਲਈ ਜ਼ਰੂਰੀ ਡੋਪ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਲੁਧਿਆਣਾ ਪਹੁੰਚਿਆ, ਜਦੋਂ ਉਸ ਨੇ ਉੱਥੇ ਆਪਣਾ ਆਧਾਰ ਕਾਰਡ ਪੇਸ਼ ਕੀਤਾ, ਤਾਂ ਉਸ ਨੂੰ ਦੱਸਿਆ ਕਿ ਉਸ ਦਾ ਅਸਲ੍ਹਾ ਲਾਇਸੈਂਸ ਜਾਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਨਸ਼ਾ ਕਰਦਾ ਹੈ, ਉਸ ਦਾ ਨਾਂਅ ਨਸ਼ਾ ਛੁਡਾਊ ਰਜਿਸਟਰੀ ਪੋਰਟਲ 'ਤੇ ਸੂਚੀਬੱਧ ਹੈ ਅਤੇ ਉਸ ਨੂੰ 98 ਗੋਲੀਆਂ ਵੀ ਜਾਰੀ ਕੀਤੀਆਂ ਗਈਆਂ ਸਨ | ਹਾਲਾਂਕਿ ਜਦੋਂ ਨੌਜਵਾਨ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ ਨਸ਼ੀਲੇ ਪਦਾਰਥਾਂ ਦੇ ਕੋਈ ਨਿਸ਼ਾਨ ਨਹੀਂ ਮਿਲੇ | ਉਸ ਨੇ ਇਸ ਸੰਬੰਧੀ ਖੰਨਾ ਦੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ (ਡੀ.ਸੀ.) ਕੋਲ ਸ਼ਿਕਾਇਤ ਦਰਜ ਕਰਵਾਈ | ਸਾਈਬਰ ਕ੍ਰਾਈਮ ਸੈੱਲ ਨੇ ਜਾਂਚ ਸ਼ੁਰੂ ਕੀਤੀ | ਬੀਜਾ ਦੇ ਵਸਨੀਕ ਤਰਸੇਮ ਭਾਰਦਵਾਜ ਨੇ ਦੋਸ਼ ਲਗਾਇਆ ਕਿ ਭਾਵੇਂ ਉਹ ਦੋ ਵਾਰ ਬੁਲਾਏ ਜਾਣ 'ਤੇ ਪੁੱਛਗਿੱਛ ਲਈ ਪੇਸ਼ ਹੋਇਆ ਸੀ, ਪਰ ਉਸ ਦੇ ਬਿਆਨਾਂ ਨੂੰ ਦਰਜ ਨਹੀਂ ਕੀਤਾ ਗਿਆ | ਉਸ ਨੂੰ ਹੁਣ ਪਤਾ ਲੱਗਾ ਹੈ ਕਿ ਉਸ ਦੀ ਸ਼ਿਕਾਇਤ ਫਰਵਰੀ ਵਿਚ ਇਸ ਆਧਾਰ 'ਤੇ ਬੰਦ ਕਰ ਦਿੱਤੀ ਗਈ ਸੀ ਕਿ ਸ਼ਿਕਾਇਤਕਰਤਾ ਨਾਲ ਸੰਪਰਕ ਨਹੀਂ ਹੋ ਸਕਿਆ | ਹਾਲਾਂਕਿ ਪੁਲਿਸ ਨੇ ਅਪ੍ਰੈਲ ਵਿਚ ਇਕ ਆਰ.ਟੀ.ਆਈ. ਜਵਾਬ ਰਾਹੀਂ ਉਸ ਨੂੰ ਸੂਚਿਤ ਕੀਤਾ ਸੀ ਕਿ ਸ਼ਿਕਾਇਤ ਅਜੇ ਵੀ ਪ੍ਰਕਿਰਿਆ ਅਧੀਨ ਹੈ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਲਈ ਏ.ਡੀ.ਸੀ. ਖੰਨਾ ਦੀ ਅਗਵਾਈ ਵਿਚ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ | ਹਾਲਾਂਕਿ ਉਸ ਨੇ ਕਈ ਵਾਰ ਕਮੇਟੀ ਦੀ ਕਾਰਵਾਈ ਵਿਚ ਹਿੱਸਾ ਲਿਆ ਹੈ, ਪਰ ਇੰਨੇ ਮਹੀਨਿਆਂ ਬਾਅਦ ਵੀ ਜਾਂਚ ਰਿਪੋਰਟ ਬਾਰੇ ਕੋਈ ਜਾਣਕਾਰੀ ਨਹੀਂ ਹੈ |

ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਦੇ ਸਰਾਫ਼ਾ ਬਾਜ਼ਾਰ 4 ਦਿਨ ਲਈ ਬੰਦ ਅਗਲੀ ਖ਼ਬਰ ਨਸ਼ਾ ਛੁਡਾਊ ਕੇਂਦਰ ਦੀ ਵੱਡੀ ਲਾਪ੍ਰਵਾਹੀ, ਸਿਹਤਮੰਦ ਵਿਅਕਤੀ ਨੂੰ ਨਸ਼ੇੜੀਆਂ ਦੀ ਸੂਚੀ 'ਚ ਕੀਤਾ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।