31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

‘ਕਾਂਗਰਸ’ ਤੇ ‘ਆਪ’ ਪਾਰਟੀ ਦੇ ਰਾਜਭਾਗ ਨੇ ਪੰਜਾਬ, ਪੰਜਾਬੀਅਤ ਨੂੰ ਲੀਹੋਂ ਉਤਾਰਿਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰੀ- ਜਥੇ. ਜੱਲ੍ਹਾ

ਅਜੀਤ ਡੈਸਕ 15-06-2026


ਮਲੌਦ, 14 ਜੂਨ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਦੀ ਉਸਾਰੀ ਸ਼ਹੀਦਾਂ ਦੀਆਂ ਨੀਂਹਾਂ ਤੇ ਹੋਈ ਹੈ। ਜਦੋਂ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਹਮਲਾ ਹੋਇਆ ਜਾਂ ਸਿੱਖਾਂ ਦੇ ਉੱਤੇ ਬਾਹਰੋਂ ਜਾਂ ਅੰਦਰੂਨੀ ਕੋਈ ਹਮਲੇ ਹੋਏ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੁਚਲਨ ਦੇ ਯਤਨ ਕੀਤੇ ਗਏ, ਧਾਰਮਿਕ ਸੰਸਥਾਵਾਂ ਨੂੰ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਯਤਨ ਕੀਤੇ ਗਏ। ਤਾਂ ਵਕਤ ਦੇ ਸਿੱਖਾਂ ਨੇ ਵੱਡੇ ਫ਼ੈਸਲੇ ਲੈਂਦਿਆਂ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਵੱਡੇ ਮੋਰਚੇ ਲਾਏ, ਹੱਕਾਂ ਦੀ ਰਾਖੀ ਕੀਤੀ। ਇਹ ਗੱਲ ਜਥੇ. ਹਰਪਾਲ ਸਿੰਘ ਜੱਲਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ ਅਤੇ ਬਲਾਕ ਸੰਮਤੀ ਮੈਂਬਰ ਸ਼ਮਿੰਦਰ ਸਿੰਘ ਸਿਹੌੜਾ ਦੀ ਹਾਜ਼ਰੀ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਰਾਜਨੀਤਿਕ ਤੌਰ ਤੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ। ਪੰਜਾਬ ਦੇ ਹਰ ਵਰਗ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵਿਰਾਸਤ ਏ ਖਾਲਸਾ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਚੱਪੜਚਿੜੀ, ਭਗਤ ਰਵਿਦਾਸ ਜੀ ਦੀ ਯਾਦਗਾਰ, ਭਗਤ ਬਾਲਮੀਕ ਜੀਆਂ ਦੀ ਯਾਦਗਾਰ, ਵਿਰਾਸਤੀ ਮਾਰਗ ਬਣਵਾਏ।
ਬੁਨਿਆਦੀ ਢਾਂਚੇ ਦੇ ਤੌਰ ‘ਤੇ ਅੰਡਰਬ੍ਰਿਜ, �ਵਰਬ੍ਰਿਜ ਬਣਾਏ, ਸੜਕਾਂ ਦੀ ਜਾਲ ਵਿਛਾਏ ਗਏ। ਬਿਜਲੀ ਮੁਫ਼ਤ ਦਿੱਤੀ ਗਈ। ਆਟਾ ਦਾਲ ਦੀ ਸਕੀਮ। ਸ਼ਗਨ ਸਕੀਮ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖਾਂ ਦੀਆਂ ਭਾਵਨਾਵਾਂ ਨੂੰ ਕੁਚਲਣ ਦਾ ਯਤਨ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ। ਕਥਿਤ ਤੌਰ ਤੇ 84 ਦੇ ਦੰਗੇ ਕਰਵਾਏ। ਹੋਰ ਬੜੇ ਜਖਮ ਦਿੱਤੇ ਜਿਹਨਾਂ ਦੀ ਪੂਰਤੀ ਸਦੀਆਂ ਤੱਕ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਕਥਿਤ ਤੌਰ ‘ਤੇ ਮਾਰਧਾੜ, ਲੁੱਟ ਖਸੁੱਟ, ਰਿਸ਼ਵਤਖੋਰੀ ਜੋਰਾਂ ਤੇ ਹੈ। ਸਿਆਸੀ ਪਰਚੇ ਹੋ ਰਹੇ ਨੇ, ਧੱਕਾਸ਼ਾਹੀ ਹੋ ਰਹੀ ਆ ਮੁਲਾਜ਼ਮਾਂ ਨੂੰ ਕੁੱਟਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਦੀ ਲੋੜ ਹੈ। ਤਾਂ ਕਿ ਅਮਨ ਸ਼ਾਂਤੀ ਰਹੇ। ਪੰਜਾਬ ਤਰੱਕੀਆਂ ਦੀ ਲੀਹਾਂ ਤੇ ਚੱਲੇ।

ਪਿਛਲੀ ਖ਼ਬਰ ਸਮਰਾਲਾ ਦੇ ਨੈਸ਼ਨਲ ਹਾਈਵੇ ’ਤੇ ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ ਅਗਲੀ ਖ਼ਬਰ ਹਲਕਾ ਗਿੱਲ ਕਾਂਗਰਸ ਵਲੋਂ ਡੇਹਲੋਂ ਵਿਖੇ ਐੱਸ. ਆਈ. ਆਰ. ਸੰਬੰਧੀ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।