29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਸਮੇਤ ਬੀਜਾ ਇਲਾਕੇ ਦੇ ਗੁਰੂ ਘਰਾਂ ’ਚ ਮਨਾਇਆ ਸੰਗਰਾਂਦ ਦਾ ਦਿਹਾੜਾ

ਅਜੀਤ ਡੈਸਕ 16-06-2026
ਬੀਜਾ, 15 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿੱਥੇ ਅਖੰਡ ਪਾਠ ਦੇ ਭੋਗ ਪਾਏ ਗਏ। ਸਵੇਰ ਮੌਕੇ ਨਾਮਵਰ ਕਥਾਵਾਚਕ ਭਾਈ ਹਰਪਾਲ ਸਿੰਘ ਪਾਇਲ ਨੇ ਹੁਕਮਨਾਮੇ ਸਾਹਿਬ ਦੀ ਵਿਆਖਿਆ ਦੌਰਾਨ ਗੁਰੂ ਲੜ ਲੱਗਣ ਦੀ ਪੇ੍ਰਰਨਾ ਦਿੱਤੀ। ਗੁਰਮਤਿ ਸਮਾਗਮ ਦੀ ਸ਼ੁਰੂਆਤ ਹਜ਼ੂਰੀ ਰਾਗੀ ਮਨਦੀਪ ਸਿੰਘ ਬੀਜਾ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਕੀਤੀ। ਇਸ ਤੋਂ ਬਾਅਦ ਕਥਾਵਾਚਕ, ਰਾਗੀ, ਢਾਡੀ ਜਥਿਆਂ ਨੇ ਗੁਰੂ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੰਜ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਿਸ ਨੂੰ ਅਨੇਕਾਂ ਪ੍ਰਾਣੀਆਂ ਨੇ ਛੱਕ ਕੇ ਗੁਰੂ ਵਾਲੇ ਬਣੇ। ਇਸ ਪਵਿੱਤਰ ਦਿਹਾੜੇ ਦੀ ਖ਼ੁਸ਼ੀ ਵਿੱਚ ਸੰਗਤਾਂ ਸਵੇਰੇ ਤੜਕੇ ਹੀ ਗੁਰੂ ਘਰ ਪੁੱਜ ਕੇ ਨਤਮਸਤਕ ਹੋਈਆਂ। ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਤੇ ਅੰਮ੍ਰਿਤਪਾਨ ਕਰਨ ਵਾਲੀਆਂ ਪ੍ਰਾਣੀਆਂ ਨੂੰ ਗੁਰੂ ਲੜ ਲੱਗਣ ਦੀ ਵਧਾਈ ਦਿੱਤੀ। ਇਸ ਤਰ੍ਹਾਂ ਹੀ ਬੀਜਾ, ਅਜਲੋਦ, ਜਸਪਾਲੋਂ, ਬੰਬ, ਜਟਾਣਾ, ਘੁੰਗਰਾਲੀ, ਗੱਗੜ ਮਾਜਰਾ, ਕਿਸ਼ਨਗੜ੍ਹ, ਬਗ਼ਲੀ ਕਲਾਂ, ਕੋਟ, ਹਰਬੰਸਪੁਰਾ, ਦਹੇੜੂ, ਰੂਪਾ, ਬਗ਼ਲੀ ਖ਼ੁਰਦ, ਭੌਰਲਾ, ਚਾਵਾ, ਰੁਪਾਲੋਂ, ਸੁਲਤਾਨਪੁਰ ਆਦਿ ਨਗਰਾਂ ਵਿਚ ਵੀ ਸੰਗਰਾਂਦ ਦੇ ਦਿਹਾੜੇ ਬੜੀ ਧੂਮਧਾਮ ਤੇ ਸ਼ਰਧਾਪੂਰਵਕ ਨਾਲ ਮਨਾਏ ਗਏ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਸਨਮਾਨ ਅਗਲੀ ਖ਼ਬਰ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।