29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਿੰਡ ਸੇਖੂਪੁਰਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਸਾਧੂ ਸਿੰਘ ਦਿਲਸਾਦ ਸੇਖੂਪੁਰਾ ਦਾ ਸਨਮਾਨ

ਅਜੀਤ ਡੈਸਕ 16-06-2026
ਚੌਂਕੀਮਾਨ, 15 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਸੇਖੂਪੁਰਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਸਾਬਕਾ ਸਰਪੰਚ ਸਾਧੂ ਸਿੰਘ ਦਿਲਸਾਦ ਸੇਖੂਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਦੱਸਿਆ ਕਿ ਸਾਬਕਾ ਸਰਪੰਚ ਸਾਧੂ ਸਿੰਘ ਦਿਲਸਾਦ ਸੇਖੂਪੁਰਾ ਨੇ ਗੁਰੂ ਘਰ ਦੇ ਰੰਗ ਰੋਗਨ ਦੀ ਸੇਵਾ ਕਰਵਾਈ ਤੇ ਨਾਲ ਹੀ ਆਪਣੀ ਪਤਨੀ ਸਵ: ਬੀਬੀ ਅਮਰਜੀਤ ਕੌਰ ਸੇਖੂਪੁਰਾ (ਮੁੱਖ ਅਧਿਆਪਕਾ) ਦੀ ਯਾਦ ਵਿਚ ਸੁੰਦਰ ਪਾਲਕੀ ਸਾਹਿਬ ਤਿਆਰ ਕਰਵਾ ਕੇ ਗੁਰੂ ਘਰ ਨੂੰ ਭੇਟ ਕੀਤੀ | ਇਸ ਮੌਕੇ ਸਾਬਕਾ ਸਰਪੰਚ ਸਾਧੂ ਸਿੰਘ ਦਿਲਸਾਦ ਸੇਖੂਪੁਰਾ ਨੇ ਕਿਹਾ ਕਿ ਸਾਨੂੰ ਆਪਣੀ ਆਪਣੀ ਕਿਰਤ-ਕਮਾਈ ਵਿਚੋਂ ਦਸਬੰਧ ਕੱਢ ਕੇ ਗੁਰੂ ਘਰਾਂ ਵਿਚ ਚੱਲ ਰਹੇ ਕੰਮਾਂ ਵਿਚ ਪਾਉਣ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਲੋੜਵੰਦਾਂ ਦੀ ਮੱਦਦ ਵੀ ਕਰਨੀ ਚਾਹੀਦੀ ਹੈ | ਇਸ ਮੌਕੇ ਹਰਬੰਸ ਸਿੰਘ ਫੌਜੀ ਸੇਖੂਪੁਰਾ ਦਾ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਚੱਲ ਰਹੀ ਸੇਵਾ ਵਿਚ ਯੋਗਦਾਨ ਪਾਇਆ | ਇਸ ਮੌਕੇ ਇਕਬਾਲ ਸਿੰਘ ਗੋਰਾ, ਨੰਦ ਸਿਮਘ, ਹਰਨੇਕ ਸਿੰਘ, ਭਗਵਾਨ ਸਿੰਘ, ਰਣਜੀਤ ਸਿੰਘ, ਗ੍ਰੰਥੀ ਜੀਵਨ ਸਿੰਘ ਆਦਿ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਹੁੱਕ ਟੁੱਟਣ ਕਾਰਨ ਸਕੂਟਰ ਮਕੈਨਿਕ ਦੀ ਦੁਕਾਨ ਵਿਚ ਆ ਵੱਜੀ ਟਰਾਲੀ ਅਗਲੀ ਖ਼ਬਰ ਗੁ. ਕਰਮਸਰ ਰਾੜਾ ਸਾਹਿਬ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।