29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਗੁਰਦੀਪ ਸਿੰਘ ਮਾਮੂ ਨੇ ‘ਆਪ’ ਨੂੰ ਅਲਵਿਦਾ ਆਖਦਿਆਂ ਪਾਰਟੀ ਹਾਈਕਮਾਨ ’ਤੇ ਕੀਤੇ ਤਾਬੜਤੋੜ ਹਮਲੇ

ਅਜੀਤ ਡੈਸਕ 17-06-2026

ਮਲੌਦ, 16 ਜੂਨ (ਸਹਾਰਨ ਮਾਜਰਾ)-ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਅਤੇ ਕੈਨੇਡਾ ਤੋਂ ਸੀਨੀਅਰ ਆਗੂ ਗੁਰਦੀਪ ਸਿੰਘ ਮਾਮੂ ਕੈਨੇਡਾ (ਸਹਾਰਨ ਮਾਜਰਾ) ਨੇ ਆਮ ਆਦਮੀ ਪਾਰਟੀ ਦੇ ਹੁਕਮਰਾਨਾਂ ਤੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਗਾਉਂਦਿਆਂ ਪੂਰਨ ਤੌਰ ’ਤੇ ਕਿਨਾਰਾਕਸ਼ੀ ਕਰ ਲਈ ਹੈ ਅਤੇ ਹੁਣ ਪਿਛਲੇ ਕੁੱਝ ਸਮੇਂ ਤੋਂ ਅਕਾਲੀ ਦਲ ‘ਵਾਰਸ ਪੰਜਾਬ ਦੇ’ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਮਾਮੂ ਸਹਾਰਨ ਮਾਜਰਾ ਨੇ ‘ਆਪ’ ਲਈ ਕਰੀਬ 8-10 ਸਾਲ ਤੋਂ ਨਿਰਵਿਘਨ ਦਿਨ ਰਾਤ ਮਿਹਨਤ ਕੀਤੀ। ਪ੍ਰੰਤੂ ਹੁਣ ਉਨ੍ਹਾਂ ਸਿੱਧੇ ਤੌਰ ’ਤੇ ਪਾਰਟੀ ਹਾਈਕਮਾਨ ’ਤੇ ਦੋਸ਼ ਲਗਾਏ ਕਿ ਅਰਵਿੰਦ ਕੇਜਰੀਵਾਲ ਅਤੇ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਨਾਲ ਕਥਿਤ ਧੋਖਾ ਕਰ ਰਹੇ ਹਨ, ਉਨ੍ਹਾਂ ਦੀਆਂ ਉਮੀਦਾਂ ’ਤੇ ਖਰ੍ਹੇ ਨਹੀਂ ਉਤਰ ਰਹੇ। ਜਿਹੜੇ ਸਬਜ਼ਬਾਗ ਵਿਖਾ ਕੇ, ਵਾਅਦੇ ਕਰ ਕੇ ਬਦਲਾਅ ਦਾ ਢੰਡੋਰਾ ਪਿੱਟ ਕੇ ਸਰਕਾਰ ਲਿਆਂਦੀ, ਪੰਜਾਬੀਆਂ ਨੇ ਦੂਜੀਆਂ ਪਾਰਟੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਅਤੇ ਇਨ੍ਹਾਂ ਹੱਥ ਡੋਰ ਫੜਾਈ, ਅੱਜ ਉਹੀ ਦਿੱਲੀ ਵਾਲਿਆਂ ਨਾਲ ਰਲ ਕੇ ਧਾਵੀਆਂ ਵਾਂਗ ਲੁੱਟਣ ਕੁੱਟਣ ਦੀ ਹੋੜ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਪੂਰੀ ਤਰ੍ਹਾਂ ਸਮਰਪਿਤ ਅਤੇ ਉਨ੍ਹਾਂ ਦੇ ਆਦੇਸ਼ਾਂ ਨੂੰ ਮੰਨ ਰਹੇ ਹਨ। ਹੁਣ ਪੂਰੀ ਤਰ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਲਈ ਜੁੱਟ ਗਏ ਹਨ। ਮਾਮੂ ਕੈਨੇਡਾ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਪਾਰਟੀ ਵਿਚ ਸ਼ਾਮਿਲ ਹੋਣਾ ਸ਼ੁੱਭ ਸੰਕੇਤ ਹੈ। ਕਿਉਂਕਿ ਇਯਾਲੀ ਵਰਗੇ ਸੂਝਵਾਨ, ਤਜਰਬੇਕਾਰ ਆਗੂ ਦਾ ਪਾਰਟੀ ਨਾਲ ਜੁੜਨਾ ਸੰਗਠਨ ਨੂੰ ਹੋਰ ਮਜ਼ਬੂਤੀ ਅਤੇ ਬਲ ਮਿਲੇਗਾ।

ਪਿਛਲੀ ਖ਼ਬਰ ਵਾਰਡ ਨੰਬਰ 9 ਦੇ ਸੀਵਰੇਜ ਸੰਕਟ ਖ਼ਿਲਾਫ਼ ਨਗਰ ਨਿਵਾਸੀਆਂ ਨੇ ਨਾਗਪਾਲ ਦੀ ਅਗਵਾਈ ’ਚ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਗਏ ਮਾਰਚ ਦਾ ਪਿੰਡ ਬਾਬਰਪੁਰ ਵਿਖੇ ਪਹੁੰਚਣ ’ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।