ਮਲੌਦ, 16 ਜੂਨ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਥ ਤੇ ਪੰਜਾਬ ਦੇ ਭਲੇ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਜੇਲ੍ਹ ਤੋਂ ਬਾਹਰ ਆਉਣਾ ਜ਼ਰੂਰੀ ਹੈ ਅਤੇ ਸਾਡੇ ਜੇਲ੍ਹਾਂ ’ਚ ਬੈਠੇ ਬੰਦੀ ਸਿੰਘਾਂ ਨੂੰ ਜੇਕਰ ਅਸੀਂ ਰਿਹਾਅ ਨਹੀਂ ਕਰਾ ਸਕੇ ਤਾਂ ਸਮਝਾਂਗੇ ਅਸੀਂ ਪੰਥ ਅਤੇ ਪੰਜਾਬ ਦੇ ਗੁਨਾਹਗਾਰ ਹਾਂ। ਜਿਹੜੇ ਯਤਨ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਹਨ, ਪ੍ਰਮਾਤਮਾ ਕਰੇ ਉਨ੍ਹਾਂ ਯਤਨਾਂ ਨੂੰ ਜਲਦੀ ਬੂਰ ਪਵੇਗਾ ਵਿਧਾਨ ਸਭਾ ਹਲਕਾ ਪਾਇਲ ਦੀਆਂ ਸੰਗਤਾਂ ਵਲੋਂ ਬੰਦੀ ਸਿੰਘਾਂ ਦੇ ਸਤਿਕਾਰ ਵਿਚ ਕੱਢੇ ਗਏ ਇਸ ਮਾਰਚ ਰਾਹੀਂ ਦਿੱਤੇ ਸਨਮਾਨ ਲਈ ਵਿਧਾਨ ਸਭਾ ਹਲਕਾ ਪਾਇਲ ਦੀਆਂ ਸੰਗਤਾਂ ਦੇ ਸਦਾ ਰਿਣੀ ਰਹਾਂਗੇ। ਇਹ ਪ੍ਰਗਟਾਵਾ ਤਰਸੇਮ ਸਿੰਘ ਖ਼ਾਲਸਾ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਦੇਖ-ਰੇਖ ਹੇਠ ਕੱਢੇ ਗਏ ਮਾਰਚ ਨੂੰ ਸੰਬੋਧਨ ਕਰਦਿਆਂ ਕੀਤਾ ।ਉਕਤ ਆਗੂਆਂ ਨੇ ਕਿਹਾ ਕਿ ਇਸ ਮਾਰਚ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਸੀ ਲੋਕ ਮਨ ਬਣਾ ਚੁੱਕੇ ਹਨ ਕਿ 2027 ਦੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਥਕ ਸਰਕਾਰ ਬਣਾਉਣੀ ਤੈਅ ਹੈ। ਪਿੰਡ ਬਾਬਰਪੁਰ ਵਿਖੇ ਪੁੱਜੇ ਹੋਏ ਕਾਫ਼ਲੇ ਦਾ ਸਨਮਾਨ ਕੀਤਾ ਗਿਆ। ਇਸ ਮਾਰਚ ਦੌਰਾਨ ਸੇਵਾ ਮੁਕਤ ਡੀ.ਆਈ.ਜੀ ਗੁਰਪ੍ਰੀਤ ਸਿੰਘ ਗਿੱਲ ਤੇ ਨੋਨੀ ਜੱਲ੍ਹਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਪਰਮਜੀਤ ਸਿੰਘ ਜੌਹਲ, ਅਵਤਾਰ ਸਿੰਘ ਬਾਬਰਪੁਰ, ਦਲਜੀਤ ਸਿੰਘ, ਬਲਵਿੰਦਰ ਸਿੰਘ ਚੋਮੋਂ, ਹਰਬੰਤ ਸਿੰਘ ਗਿੱਲ, ਦਰਸ਼ਨ ਸਿੰਘ ਪਾਇਲ, ਵਰਿੰਦਰਜੀਤ ਸਿੰਘ ਬੇਰ ਕਲਾਂ , ਕਾਕਾ ਸਿੰਘ ਮਦਨੀਪੁਰ, ਅਮਰੀਕ ਸਿੰਘ ਗੋਸਲਾ, ਹਨੀ ਬੇਰ ਕਲਾਂ, ਰਣਧੀਰ ਸਿੰਘ ਬੇਰਕਲਾਂ, ਰੂਪ ਸਿੰਘ ਦੌਦ, ਬਲਵੀਰ ਸਿੰਘ ਦੌਦ, ਬਲਵੀਰ ਸਿੰਘ ਹੈਪੀ ਸਿਹੌੜਾ, ਸਾਬਕਾ ਸਰਪੰਚ ਸੁਖਵੀਰ ਸਿੰਘ ਹੈਪੀ ਨਿਜ਼ਾਮਪੁਰ, ਬਲਤੇਜ ਸਿੰਘ ਸੋਢੀ ਮਾਂਗੇਵਾਲ, ਪ੍ਰਗਟ ਸਿੰਘ ਰੱਬੋਂ, ਪ੍ਰੀਤਮ ਸਿੰਘ ਲਸਾੜਾ, ਬਿੱਟੂ ਲਸਾੜਾ, ਜਸਪਾਲ ਸਿੰਘ ਬੇਰ ਖ਼ੁਰਦ ਹਾਜ਼ਰ ਸਨ।
ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਗਏ ਮਾਰਚ ਦਾ ਪਿੰਡ ਬਾਬਰਪੁਰ ਵਿਖੇ ਪਹੁੰਚਣ ’ਤੇ ਸਵਾਗਤ
ਅਜੀਤ ਡੈਸਕ
17-06-2026