16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਕਈ ਦਿਨਾਂ ਤੋਂ ਸੜਕ ਵਿਚਾਲੇ ਡਿੱਗਾ ਦਰੱਖਤ ਦੇ ਰਿਹਾ ਕਿਸੇ ਵੱਡੀ ਘਟਨਾ ਦਾ ਸੰਕੇਤ, ਜੰਗਲਾਤ ਵਿਭਾਗ ਬੇਖਬਰ

ਅਜੀਤ ਡੈਸਕ 18-06-2026

ਕਿਸਾਨਾਂ ਦੇ ਖੇਤਾਂ ’ਤੇ ਲਾਇਆ ਸੈਟੇਲਾਈਟ ਜੰਗਲਾਤ ਵਿਭਾਗ ਵਲੋਂ ਲਗਾਈ ਜਾਂਦੀ ਅੱਗ ਨੂੰ ਕਿਉਂ ਨਹੀਂ ਫੜਦਾ-ਢੀਂਡਸਾ

ਸਮਰਾਲਾ, 17 ਜੂਨ (ਕੁਲਵਿੰਦਰ ਸਿੰਘ)-ਸਮਰਾਲਾ ਤੋਂ ਮਾਦਪੁਰ ਨੂੰ ਜਾਂਦੇ ਸੂਏ ਦੇ ਨਾਲ ਬਣੀ ਸੜਕ ਜੋ ਕਾਫੀ ਪਿੰਡਾਂ ਨੂੰ ਸਮਰਾਲਾ ਸ਼ਹਿਰ ਨਾਲ ਜੋੜਦੀ ਹੈ, ਇੱਥੋਂ ਕਾਫੀ ਪਿੰਡਾਂ ਦੇ ਵਸਨੀਕ ਰੋਜ਼ਾਨਾ ਸਫ਼ਰ ਕਰਦੇ ਹਨ, ਪਿਛਲੇ ਦਿਨੀਂ ਆਈ ਹਨੇਰੀ ਕਾਰਨ ਕਾਫੀ ਦਰਖਤ ਆਦਿ ਟੁੱਟੇ ਸਨ। ਇਸ ਹਨੇਰੀ ਕਾਰਨ ਇਸ ਸੜਕ ਉੱਤੇ ਭਗਵਾਨਪੁਰਾ ਤੋਂ ਖੱਟਰਾਂ ਦੇ ਵਿਚਕਾਰ ਇੱਕ ਦਰਖਤ ਗਿਰ ਗਿਆ ਸੀ, ਜੋ ਇੰਨੇ ਦਿਨਾਂ ਬਾਅਦ ਅਜੇ ਵੀ ਸੜਕ ਉੱਤੇ ਇਸੇ ਤਰ੍ਹਾਂ ਪਿਆ ਹੈ, ਜੋ ਇੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਮੁਸੀਬਤ ਬਣਿਆ ਹੋਇਆ ਹੈ ਅਤੇ ਰਾਤ ਦੇ ਸਮੇਂ ਇਹ ਡਿੱਗਿਆ ਹੋਇਆ ਦਰਖਤ ਦੇ ਰਿਹਾ ਹੈ ਕਿਸੇ ਅਣਸੁਖਾਵੀਂ ਘਟਨਾ ਦੇ ਸੰਕੇਤ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪੈ੍ਰੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਸ ਦਰਖਤ ਨੂੰ ਧਰਤੀ ਉੱਤੇ ਡਿੱਗੇ ਹੋਏ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ, ਪ੍ਰੰਤੂ ਜੰਗਲਾਤ ਵਿਭਾਗ ਅਜੇ ਵੀ ਗੂੜ੍ਹੀ ਨੀਂਦਰ ਵਿਚ ਸੁੱਤਾ ਪਿਆ ਹੈ ਜਾਂ ਕਿਸੇ ਘਟਨਾ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਜੰਗਲਾਤ ਵਿਭਾਗ ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਕਿਸਾਨ ਦੇ ਖੇਤਾਂ ਨਾਲ ਜੰਗਲਾਤ ਵਿਭਾਗ ਦਾ ਕੋਈ ਦਰਖਤ ਖੇਤਾਂ ਵਿਚ ਗਿਰ ਜਾਂਦਾ ਹੈ ਤਾਂ ਜੰਗਲਾਤ ਵਿਭਾਗ ਦੇ ਕਰਮਚਾਰੀ ਤੁਰੰਤ ਕਿਸਾਨ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦੇਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਇਸ ਸੂਏ ਅਤੇ ਸੜਕ ਦੇ ਆਲੇ ਦੁਆਲੇ ਪਏ ਫੂਸ ਨੂੰ ਇਸ ਗਾਜਰ ਬੂਟੀ ਤੇ ਸੁੱਖੇ ਉੱਤੇ ਪਾ ਕੇ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਕਿਨਾਰਿਆਂ ‘ਤੇ ਖੜ੍ਹੇ ਦਰਖਤ ਵੀ ਇਸ ਅੱਗ ਦਾ ਸ਼ਿਕਾਰ ਹੋ ਜਾਂਦੇ ਅਤੇ ਅਨੇਕਾਂ ਹੀ ਜੀਵ ਜੰਤੂ ਵੀ ਇਸ ਅੱਗ ਦੀ ਭੇਂਟ ਚੜ੍ਹ ਜਾਂਦੇ ਹਨ। ਅੱਗ ਕਾਰਨ ਹੀ ਦਰਖਤਾਂ ਦੀਆਂ ਜੜ੍ਹਾਂ ਸੜ ਜਾਂਦੀਆਂ ਅਤੇ ਦਰਖਤ ਹਨੇਰੀ ਕਾਰਨ ਟੁੱਟ ਕੇ ਗਿਰ ਜਾਂਦੇ ਹਨ।ਪ੍ਰੰਤੂ ਪ੍ਰਸ਼ਾਸਨ ਜੋ ਝੋਨੇ ਅਤੇ ਕਣਕ ਦੇ ਸੀਜ਼ਨ ਦੌਰਾਨ ਗਲੋਬਲ ਵਾਰਮਿੰਗ ਦਾ ਸਹਾਰਾ ਲੈ ਕੇ ਸੈਟੇਲਾਈਟ ਰਾਹੀਂ ਤਸਵੀਰਾਂ ਖਿੱਚ ਕੇ ਕਿਸਾਨਾਂ ਉੱਤੇ ਕੇਸ ਦਰਜ ਕਰਨ ਅਤੇ ਮਾਲ-ਮਹਿਕਮੇ ਦੀਆਂ ਫ਼ਰਦਾਂ ਉੱਤੇ ਲਾਲ ਐਂਟਰੀਆਂ ਕਰਨ ਲਈ ਸਰਗਰਮ ਹੋ ਜਾਂਦਾ ਹੈ, ਪ੍ਰੰਤੂ ਜੰਗਲਾਤ ਵਿਭਾਗ ਵਲੋਂ ਲਗਾਈ ਜਾਂਦੀ ਅੱਗ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਨਜ਼ਰ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਇਹ ਹੈ ਕਿ ਜੰਗਲਾਤ ਵਿਭਾਗ ਸਮਰਾਲਾ ਜਾਂ ਪ੍ਰਸ਼ਾਸਨਿਕ ਅਧਿਕਾਰੀਹਨੇਰੀ ਨਾਲ ਡਿੱਗੇ ਦਰਖਤ ਨੂੰ ਖ਼ੁਦ ਚੁੱਕਦੇ ਹਨ ਜਾਂ ਕਿਸੇ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਇਸ ਡਿੱਗੇ ਹੋਏ ਦਰਖਤ ਨਾਲ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਮਰਾਲਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੀ ਹੋਵੇਗੀ।

ਪਿਛਲੀ ਖ਼ਬਰ ਸੜਕ ਹਾਦਸੇ ’ਚ ਬੱਸ ਨੇ 3 ਵਾਹਨਾਂ ਨੂੰ ਆਪਣੀ ਲਪੇਟ ’ਚ ਲਿਆ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਕੌਮੀ ਪੱਧਰੀ ‘ਲੀਡਰ ਆਫ਼ ਦ ਯੀਅਰ’ ਐਵਾਰਡ’ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।