ਗੜ੍ਹਦੀਵਾਲਾ, 17 ਜੂਨ (ਚੱਗਰ)-ਗੜ੍ਹਦੀਵਾਲਾ)-ਅੱਜ ਮਾਛੀਆਂ ਦੇ ਨਜ਼ਦੀਕ ਗੋਲਡਨ ਰਿਸੋਰਟ ਨੇੜੇ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ �ਵਰਟੇਕ ਕਰਦੇ ਸਮੇਂ ਸਾਹਮਣਿ�ਂ ਆ ਰਹੀਆਂ 3 ਗੱਡੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਦੌਰਾਨ 10 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ, ਜਿਨ੍ਹਾਂ ‘ਚੋਂ 5 ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗਣ ਦਾ ਸਮਾਚਾਰ ਹੈ। ਇਸ ਹਾਦਸੇ ਦੌਰਾਨ ਬੱਸ ਸਮੇਤ ਤਿੰਨ ਹੋਰ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਜਦਕਿ ਸੜਕ ‘ਤੇ ਹਰ ਪਾਸੇ ਸਬਜ਼ੀ ਖਿੱਲਰੀ ਨਜ਼ਰ ਆਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਆਸ-ਪਾਸ ਪਿੰਡਾਂ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਹਾਲਤ ‘ਚ ਲੋਕਾਂ ਨੂੰ ਗੱਡੀਆਂ ‘ਚੋਂ ਬਾਹਰ ਕੱਢਿਆ ਤੇ ਇਲਾਜ ਲਈ ਲਾਗੇ ਦੇ ਹਸਪਤਾਲ ਭੇਜਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ 8:15 ਦੇ ਕਰੀਬ ਇੱਕ ਨਿੱਜੀ ਕੰਪਨੀ ਦੀ ਬੱਸ ਪੀ. ਬੀ. 07-ਬੀ.ਵੀ. 6569 ਜਿਹੜੀ ਗੜ੍ਹਦੀਵਾਲਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ। ਜਦੋਂ ਇਹ ਬੱਸ ਪਿੰਡ ਮਾਛੀਆਂ ਦੇ ਨਜ਼ਦੀਕ ਸਥਿਤ ਗੋਲਡਨ ਰਿਸੋਰਸ ਪੈਲੇਸ ਕੋਲ ਪੁੱਜੀ ਤਾਂ ਇਸ ਨੇ ਸਾਹਮਣਿ�ਂ ਹੁਸ਼ਿਆਰਪੁਰ ਤੋਂ ਸਬਜ਼ੀ ਲੈ ਕੇ ਗੜ੍ਹਦੀਵਾਲਾ ਨੂੰ ਆ ਰਹੀਆਂ ਇੱਕ ਮਹਿੰਦਰਾ ਪਿਕਅਪ ਪੀ. ਬੀ. 07-ਬੀ. ਬਾਈ. 6842, ਟਾਟਾ ਪਿਕਅਪ ਪੀ. ਬੀ. 07-ਏ. ਐੱਸ. 1550 ਤੇ ਇੱਕ ਹੋਰ ਨੈਕਸੋਨ ਗੱਡੀ ਨੰਬਰ ਪੀ. ਬੀ. 65 ਬੀ. ਐੱਚ. 7488 ਆਦਿ ਨੂੰ ਆਪਣੀ ਚਪੇਟ ਵਿਚ ਲੈ ਲਿਆ। ਹਾਦਸੇ ਦੌਰਾਨ ਮਹਿੰਦਰਾ ਪਿਕਅਪ ਦੇ ਡਰਾਈਵਰ ਅਵਤਾਰ ਸਿੰਘ ਪੁੱਤਰ ਕਰਮ ਚੰਦ ਪਿੰਡ ਚਠਿਆਲਿਆਂ, ਟਾਟਾ ਪਿਕਅਪ ਦੇ ਚਾਲਕ ਅਨੁਜ ਪੁੱਤਰ ਰੂਪ ਲਾਲ ਗੜ੍ਹਦੀਵਾਲਾ ਅਤੇ ਕਾਰ ਚਾਲਕ ਅਵਨੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੋਹਾਲੀ ਅਤੇ ਬਚਨ ਸਿੰਘ ਆਦਿ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹੁਸ਼ਿਆਰਪੁਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਬੱਸ ਵਿਚ ਲਗਭਗ 40 ਤੋਂ 45 ਸਵਾਰੀਆਂ ਸਵਾਰ ਸਨ, ਜਿਨ੍ਹਾਂ ‘ਚੋਂ ਕੁੱਝ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਪਵਨ ਕੁਮਾਰ ਆਪਣੀ ਟੀਮ ਅਤੇ ਥਾਣਾ ਗੜ੍ਹਦੀਵਾਲਾ ਦੇ ਐੱਸ. ਐੱਚ. �. ਸਤਪਾਲ ਸਿੰਘ ਬਾਜਵਾ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਇਸ ਹਾਦਸੇ ਵਿਚ ਜ਼ਖ਼ਮੀਆਂ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਰੈਫ਼ਰ ਕਰਵਾ ਕੇ ਟਰੈਫ਼ਿਕ ਨੂੰ ਬਹਾਲ ਕਰਾਇਆ ਗਿਆ। ਪੁਲਿਸ ਵਲੋਂ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਸੜਕ ਹਾਦਸੇ ’ਚ ਬੱਸ ਨੇ 3 ਵਾਹਨਾਂ ਨੂੰ ਆਪਣੀ ਲਪੇਟ ’ਚ ਲਿਆ
ਅਜੀਤ ਡੈਸਕ
18-06-2026