16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨਗਰ ਪੰਚਾਇਤ ਮਲੌਦ ਵਲੋਂ ਰੋਜ਼ਾਨਾ ਸਪੈਸ਼ਲ ਡਰਾਈਵ ਤਹਿਤ ਸਫ਼ਾਈ ਮੁਹਿੰਮ ਜਾਰੀ

ਅਜੀਤ ਡੈਸਕ 18-06-2026

ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਵੱਲੋਂ ਸਵੱਛ ਭਾਰਤ ਮਿਸ਼ਨ 2.0 ਅਤੇ ਸਥਾਨਕ ਸਰਕਾਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗਰਮੀਆਂ ਦੇ ਮੌਸਮ ਦੌਰਾਨ ਰੋਜ਼ਾਨਾ ਸਵੇਰੇ ਕਿਸੇ ਇੱਕ ਇਲਾਕੇ ‘ਚ ਸਪੈਸ਼ਲ ਡਰਾਈਵ ਤਹਿਤ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਵਾਰਡ ਨੰਬਰ 6 ਵਿਖੇ ਸਵੇਰੇ ਸਫ਼ਾਈ ਮੁਹਿੰਮ ਦੌਰਾਨ ਸੈਨੇਟਰੀ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਅਤੇ ਈ. �. ਹਰਨਰਿੰਦਰ ਸਿੰਘ ਦੀ ਅਗਵਾਈ ਹੇਠ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਵੇਰੇ 7 ਤੋਂ 8.30 ਵਜੇ ਤੱਕ ਇੱਕ ਏਰੀਏ ਨੂੰ ਚੁਣ ਕੇ ਸਮੂਹ ਸਫ਼ਾਈ ਕਰਮੀਆਂ ਨੂੰ ਲੈ ਕੇ ਉੱਥੇ ਦੀਆਂ ਗਲੀਆਂ, ਸੜਕਾਂ, ਬਰਮਾਂ ਆਦਿ ਦੀ ਚੰਗੀ ਤਰ੍ਹਾਂ ਸਫ਼ਾਈ ਕਰਕੇ ਕੂੜਾ ਚੁੱਕਿਆ ਜਾਂਦਾ ਹੈ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਕਿਹਾ ਕਿ ਅਤਿ ਦੀ ਗਰਮੀ ਦੌਰਾਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਕੇ ਬਿਮਾਰੀਆਂ ਤੋਂ ਬਚਾ� ਰੱਖਣ ਅਤੇ ਅਤਿ ਦੀ ਗਰਮੀ ਦੌਰਾਨ ਦੁਪਹਿਰੇ ਸਫ਼ਾਈ ਕਰਮੀਆਂ ਨੂੰ ਧੁੱਪ ਤੋਂ ਬਚਾਉਣ ਲਈ ਸਵੇਰੇ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ।

ਪਿਛਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਐਨ.ਐੱਸ.ਐੱਸ. ਦਾ ਇੱਕ ਰੋਜ਼ਾ ਕੈਂਪ ਲਗਾਇਆ ਅਗਲੀ ਖ਼ਬਰ ਹਵੇਲੀ ’ਚੋਂ 2 ਮੱਝਾਂ, 1 ਝੋਟੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।