ਕੋਟਫ਼ਤੂਹੀ, 17 ਜੂਨ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਪਿੰਡ ਦੀ ਇਕ ਹਟਵੀਂ ਹਵੇਲੀ ਵਿਚੋਂ ਇਸ ਇਲਾਕੇ ਵਿਚ ਸਰਗਰਮ ਪਸ਼ੂ ਚੋਰ ਦੋ ਮੱਝਾਂ ਤੇ ਇੱਕ ਝੋਟੀ ਚੋਰੀ ਕਰ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਗੁਰਮੇਲ ਸਿੰਘ ਨਿਵਾਸੀ ਕੋਟਫ਼ਤੂਹੀ ਉਨ੍ਹਾਂ ਦੇ ਸਾਥੀ ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਰੱਕੜ, ਰਵਿੰਦਰ ਸਿੰਘ ਢਿੱਲੋਂ, ਠੇਕੇਦਾਰ ਜੀਤ ਰਾਮ, ਗੁਰਮੀਤ ਸਿੰਘ ਗਿੱਲ ਆਦਿ ਨੇ ਦੱਸਿਆ ਕਿ ਇਹ ਪਸ਼ੂਆਂ ਦੀ ਹਵੇਲੀ ਪਿੰਡੋਂ ਬਾਹਰ ਨਹਿਰੀ ਵਿਭਾਗ ਦੇ ਵੀਰਾਨ ਪਏ ਵਿਸ਼ਰਾਮ ਘਰ ਦੇ ਪਿੱਛੇ ਖੇਤਾਂ ਵਿਚ ਹੈ, ਜਿੱਥੇ ਪ੍ਰਵਾਸੀ ਮਜ਼ਦੂਰ ਪਰਿਵਾਰ ਰਹਿੰਦਾ ਹੈ, ਉਸ ਤੋ ਕੁੱਝ ਦੂਰੀ ਤੇ ਪਸ਼ੂ ਬੰਨੇ ਹੋਏ ਸਨ, ਜਿਨ੍ਹਾਂ ਵਿਚੋਂ 2 ਮੱਝਾਂ ਤੇ ਇਕ ਝੋਟੀ ਚੋਰ ਚੋਰੀ ਕਰ ਕੇ ਲੈ ਗਏ, ਜਿਸ ਨਾਲ ਉਨ੍ਹਾਂ ਦਾ ਲਗਭਗ ਢਾਈ ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਜਦਕਿ ਇਕ ਦਿਨ ਪਹਿਲਾ ਇਸੇ ਸਰਗਰਮ ਚੋਰਾਂ ਦੇ ਟੋਲੇ ਨੇ ਪਿੰਡ ਈਸਪੁਰ ਤੋ ਵੀ ਪਸ਼ੂ ਕੀਤੇ ਸਨ, ਇਕ ਤੋ ਦੋ ਕੁ ਹਫ਼ਤੇ ਪਹਿਲਾ ਪਿੰਡ ਮਹਿਰੋਵਾਲ ਤੋਂ ਵੀ ਪਸ਼ੂ ਚੋਰੀ ਹੋਏ ਸਨ, ਜਿਨ੍ਹਾਂ ਸਬੰਧੀ ਅੱਜ ਤੱਕ ਕੋਈ ਪਤਾ ਨਹੀ ਲੱਗ ਸਕਿਆ।
ਹਵੇਲੀ ’ਚੋਂ 2 ਮੱਝਾਂ, 1 ਝੋਟੀ ਚੋਰੀ
ਅਜੀਤ ਡੈਸਕ
18-06-2026