ਅੱਡਾ ਸਰਾਂ , 17 ਜੂਨ (ਮਸੀਤੀ)-ਪਿੰਡ ਕੰਧਾਲਾ ਜੱਟਾਂ ਵਿਚ ਸਥਿਤ ਕੁਟੀਆ ਬਾਬਾ ਨਰਾਇਣ ਦਾਸ ਦੇ ਇਤਿਹਾਸਕ ਸਥਾਨ ‘ਤੇ ਸੰਤ ਬਾਬਾ ਨਰਾਇਣ ਦਾਸ ਨੂੰ ਸਮਰਪਿਤ ਸਮਾਗਮ ਕਰਵਾਉਣ ਬਾਰੇ ਮੀਟਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ 28 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਡੇਰਾ ਸੰਚਾਲਕ ਬਾਬਾ ਹਰਭਜਨ ਦਾਸ ਦੀ ਅਗਵਾਈ ਅਤੇ ਦੇਖ-ਰੇਖ ਹੇਠ ਹੋਣ ਜਾ ਰਹੇ ਇਸ ਬਰਸੀ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਵੇਗੀ। ਭੋਗ ਉਪਰੰਤ ਢਾਡੀ, ਕਥਾਵਾਚਕ ਅਤੇ ਹੋਰ ਕੀਰਤਨੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਬਾਬਾ ਨਰਾਇਣ ਦਾਸ ਵੈੱਲਫੇਅਰ ਕਮੇਟੀ ਪ੍ਰਧਾਨ ਅਮਰਜੀਤ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ ਹੀਰ,ਚਮਨਪ੍ਰੀਤ ਸਿੰਘ ਵਾਈਸ ਪ੍ਰਧਾਨ, ਜਸਬੀਰ ਸਿੰਘ ਖ਼ਜ਼ਾਨਚੀ,ਸੂਬੇਦਾਰ ਸੁਖਵਿੰਦਰ ਸਿੰਘ, ਜਸਵੀਰ ਸਿੰਘ ਲੱਕੀ ਸੈਕਟਰੀ, ਗੁਰਮੇਲ ਸਿੰਘ ਸਲਾਹਕਾਰ, ਜਸਵਿੰਦਰ ਸਿੰਘ ਲਾਡੀ ਕਾਰਜਕਾਰੀ ਮੈਂਬਰ, ਸੁੱਚਾ ਸਿੰਘ ,ਗੁਰਦੇਵ ਸਿੰਘ ਸਲਾਹਕਾਰ, ਧਰਮ ਸਿੰਘ ,ਦਵਿੰਦਰ ਹੈਪੀ, ਗ਼ੌਰੀ ਬਿਕਰਮਜੀਤ ਸਿੰਘ ਵਿਕੀ , ਲਵਪ੍ਰੀਤ ਸਿੰਘ ਬੌਬੀ, ਗਗਨ ਅਤੇ ਹੋਰ ਮੈਂਬਰ ਹਾਜ਼ਰ ਸਨ।
ਸੰਤ ਬਾਬਾ ਨਰਾਇਣ ਦਾਸ ਨੂੰ ਸਮਰਪਿਤ ਸਮਾਗਮ 28 ਨੂੰ
ਅਜੀਤ ਡੈਸਕ
18-06-2026