15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸ਼੍ਰੋ. ਅ. ਦਲ ਗੁਰਦੁਆਰਾ ਸਾਹਿਬ ਅੱਗੇ ਮੁੱਖ ਮੰਤਰੀ ਬਾਰੇ ਸਿਆਸੀ ਪੋਸਟਰ ਲਗਾ ਕੇ ਗੁਰੂ ਘਰਾਂ ਨੂੰ ਸਿਆਸੀ ਢਾਲ ਵਜੋਂ ਨਾ ਵਰਤੇ - ਕੌਂਸਲਰ ਪਾਲਾ ਸੋਮਲਖੇੜੀ

ਅਜੀਤ ਡੈਸਕ 29-06-2026

ਮਲੌਦ, 28 ਜੂਨ (ਸਹਾਰਨ ਮਾਜਰਾ)- ਆਪ ਦੇ ਬੁਲਾਰੇ ਅਤੇ ਨਗਰ ਪੰਚਾਇਤ ਮਲੌਦ ਦੇ ਉੱਪ ਪ੍ਰਧਾਨ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ ਨੇ ਕੈਨੇਡਾ ਤੋਂ ਭੇਜੇ ਪੈ੍ਸ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ’ਤੇ ਸਿੱਧਾ ਦੋਸ਼ ਲਗਾਇਆ ਕਿ ਇਸ ਪਾਰਟੀ ਵਲੋਂ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਇਮਾਰਤਾਂ/ਕੰਧਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਪੋਸਟਰ ਲਗਾਉਣੇ ਘਟੀਆ ਮਾਨਸਿਕਤਾ ਦਾ ਪ੍ਰਤੀਕ ਹੈ। ਪਾਲਾ ਸੋਮਲਖੇੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਗੁਰੂ ਘਰਾਂ ਨੂੰ ਸਿਆਸੀ ਢਾਲ ਬਣਾ ਕੇ ਵਰਤਿਆ ਜਾਂਦਾ ਰਿਹਾ ਹੈ। ਜਿਸ ਕਾਰਨ ਪਿਛਲੇ ਸਮੇਂ ਦੌਰਾਨ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਾਲਾ ਸੋਮਲਖੇੜੀ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਸਪੀਕਰ ਵਿਧਾਨ ਸਭਾ ਅਤੇ ਵਿਧਾਇਕਾਂ ਨੂੰ ਤਲਬ ਕਰਨਾ ਠੀਕ ਨਹੀਂ। ਜੇਕਰ ਤਲਬ ਕਰਨਾ ਤਾਂ 2 ਦਸੰਬਰ ਵਾਲੇ ਹੁਕਮ ਅਨੁਸਾਰ ਉਨ੍ਹਾਂ ਲੋਕਾਂ ਨੂੰ ਵੀ ਤਲਬ ਕੀਤਾ ਜਾਵੇ।

ਪਿਛਲੀ ਖ਼ਬਰ ਦਿਨ ਦਿਹਾੜੇ ਇਕ ਔਰਤ ’ਤੇ ਜਾਨਲੇਵਾ ਹਮਲਾ, ਹਮਲਾਵਰ ਪਰਸ ਖੋਹ ਕੇ ਫ਼ਰਾਰ ਪੁਲਿਸ ਕਰ ਰਹੀ ਹੈ ਕਾਰਵਾਈ, ਜ਼ਖਮੀ ਔਰਤ ਚੰਡੀ... ਅਗਲੀ ਖ਼ਬਰ ਡੇਹਲੋਂ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।