14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ ਵਤਨ ਪਰਤੇ, ਸੰਗਤਾਂ ਨੇ ਕੀਤਾ ਗੁ. ਕੋਟਾਂ ਵਿਖੇ ਸਨਮਾਨਿਤ

ਅਜੀਤ ਡੈਸਕ 29-06-2026
ਬੀਜਾ, 28 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਲੰਬੇ ਸਮੇਂ ਤੋਂ ਕਥਾਵਾਚਕ ਦੇ ਤੌਰ ’ਤੇ ਸੇਵਾ ਨਿਭਾ ਰਹੇ ਇੰਟਰਨੈਸ਼ਨਲ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ ਕੈਨੇਡਾ ਦੀਆਂ ਸੰਗਤਾਂ ਦੇ ਵਿਸ਼ੇਸ਼ ਸੱਦੇ ’ਤੇ ਕੈਨੇਡਾ ਵਿਖੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਗਏ ਸਨ। ਉੱਥੇ ਗਿਆਨੀ ਗੁਰਪ੍ਰੀਤ ਸਿੰਘ ਰੁਪਾਲੋਂ ਨੇ ਵੱਖ ਵੱਖ ਗੁਰੂ ਘਰਾਂ ਵਿਚ ਕਥਾ ਦੀ ਸੇਵਾ ਨਿਭਾ ਕੇ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਿਆ। ਅੱਜ ਵਤਨ ਪਰਤ ਕੇ ਉਨ੍ਹਾਂ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਕਥਾ ਵਿਚਾਰਾਂ ਦੀ ਸੇਵਾ ਸੰਭਾਲ ਲਈ ਹੈ। ਭਾਈ ਰੁਪਾਲੋਂ ਦਾ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਨੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਭਾਈ ਰੁਪਾਲੋਂ ਨੇ ਦਸਿਆ ਕਿ ਕੈਨੇਡਾ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਵੱਲੋਂ ਬਹੁਤ ਬਹੁਤ ਹੀ ਨਿੱਘਾ ਪਿਆਰ ਮਿਲਿਆ ਹੈ। ਸਨਮਾਨਿਤ ਕਰਨ ਸਮੇਂ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲੇ, ਚਰਨਜੀਤ ਸਿੰਘ ਚੰਨੀ ਪਾਇਲ, ਸੇਵਾ ਮੁਕਤ ਮੈਨੇਜਰ ਲੱਖਾ ਸਿੰਘ ਬਰਮਾਲੀਪੁਰ, ਗੁਰਬਖਸ਼ ਸਿੰਘ ਮਠਾੜੂ, ਨਿਰਮਲ ਸਿੰਘ ਬਰਮਾਲੀਪੁਰ ਸੇਵਾ ਮੁਕਤ ਪੰਜਾਬ ਪੁਲਿਸ, ਪਰਮਿੰਦਰ ਸਿੰਘ ਦਹੇੜੂ, ਗੁਰਮੁੱਖ ਸਿੰਘ ਰਾਏਪੁਰ, ਕੁਲਦੀਪ ਸਿੰਘ, ਜਸਵੰਤ ਸਿੰਘ ਜੱਸੀ ਦਹੇੜੂ, ਸੁਖਵਿੰਦਰ ਸਿੰਘ ਸੁੱਖਾ, ਮਾਸਟਰ ਬਲਵਿੰਦਰ ਸਿੰਘ ਭੁੱਲਰ, ਬਾਬਾ ਦੋਬੁਰਜੀ ਵਾਲਾ ਆਦਿ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਭ ਤੋਂ ਵੱਡਾ ਯੂਰੀਆ ਘੁਟਾਲੇ ਨੇ ‘ਆਪ’ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਨੂੰ ਫੇਰ ਕੀਤਾ ਬੇਨਕਾਬ-ਡਾ. ਅਮਰ ਸਿੰਘ ਅਗਲੀ ਖ਼ਬਰ ਲੈਕਚਰਾਰ ਭਰਤੀ ’ਚ ਰਾਖਵਾਂਕਰਨ ਨਾ ਲਾਗੂ ਕਰਨ ’ਤੇ ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਵਲੋਂ ਤਿੱਖਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।