15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਡਾ. ਅਮਰੀਕ ਚੱਕ ਦੀ ਅਗਵਾਈ ’ਚ ਮਹਿਦੂਦਾਂ ਵਿਖੇ ਇਯਾਲੀ ਤੇ ਬਾਪੂ ਤਰਸੇਮ ਸਿੰਘ ਦਾ ਸਨਮਾਨ

ਅਜੀਤ ਡੈਸਕ 30-06-2026
ਬੀਜਾ, 29 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਫੋਕਲ ਪੁਆਇੰਟ ਮਹਿਦੂਦਾਂ ਵਿਖੇ ਖੇਤੀਬਾੜੀ ਸਹਿਕਾਰੀ ਸਭਾ ਲਿਮ. ਫੋਕਲ ਪੁਆਇੰਟ ਮਹਿਦੂਦਾਂ ਦੇ ਪ੍ਰਧਾਨ ਦਾ ਡਾ. ਅਮਰੀਕ ਸਿੰਘ ਚੱਕ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਕਰਨ ਤੋਂ ਬਾਅਦ ਡਾ. ਅਮਰੀਕ ਸਿੰਘ ਚੱਕ ਸਰਾਏ ਨੇ ਕਿਹਾ ਕਿ ਵਿਧਾਇਕ ਇਯਾਲੀ ਤੇ ਬਾਪੂ ਤਰਸੇਮ ਸਿੰਘ ਦੀ ਪੰਥ ਨੂੰ ਵੱਡੀ ਦੇਣ ਹੈ ਕਿਉਂਕਿ ਦੋਵੇਂ ਆਗੂ ਸਿੱਖ ਕੌਮ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਹੈ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਅਤੇ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਆਗੂਆਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਪਰਮਜੀਤ ਸਿੰਘ ਪ੍ਰਧਾਨ, ਰਾਜਵੰਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਲੱਲ ਕਲਾਂ, ਦਿਲਬਾਗ ਸਿੰਘ ਆੜ੍ਹਤੀਆ, ਰਣਜੀਤ ਸਿੰਘ ਰਾਣਾ ਆੜ੍ਹਤੀਆ, ਬਲਦੇਵ ਸਿੰਘ ਆੜ੍ਹਤੀਆ, ਦਲਵਾਰਾ ਸਿੰਘ ਫੌਜੀ ਚਰਨ ਸਿੰਘ, ਸਤਵਿੰਦਰ ਸਿੰਘ, ਜਪਲੈਬ, ਹਰਜੰਟ ਸਿੰਘ ਬਲਾਲਾ, ਦਵਿੰਦਰ ਸਿੰਘ ਦਿਓਲ, ਕੁਲਦੀਪ ਸਿੰਘ ਨੰਬਰਦਾਰ, ਅਨਵਰ ਖਾਨ, ਸਨਦੀਪ ਸਿੰਘ ਲੋਪੋ, ਹਰਕੀਰਤ ਸਿੰਘ ਚੱਕ ਸਰਾਏ, ਨਿੰਦੀ ਖਹਿਰਾ, ਆੜ੍ਹਤੀਆ ਹਰਜੰਟ ਸਿੰਘ ਬਲਾਲਾ, ਗੁਰਜੀਤ ਸਿੰਘ ਘੁਲਾਲ, ਗਿੰਨੀ ਜਟਾਣਾ, ਜਰਨੈਲ ਸਿੰਘ ਲੋਪੋਂ ਪ੍ਰਧਾਨ, ਕਰਮਜੀਤ ਸਿੰਘ ਕੂੰਨਰ ਤੇ ਜਸਕਰਨ ਸਿੰਘ ਦਿਓਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੇਟ ਇਲਾਕੇ ਦੀਆਂ ਕਈ ਸੜਕਾਂ ’ਤੇ ਪਏ ਪੱਥਰਾਂ ਅਤੇ ਅਧੂਰੀਆਂ ਬਣੀਆਂ ਸੜਕਾਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਇਤਿਹਾਸਕ ਪਿੰਡ ਘੁਡਾਣੀ ਕਲਾਂ ਦੇ ਪੁਰਾਤਨ ਦਰਵਾਜ਼ੇ ਪਿੰਡ ਦੀ ਵਿਲੱਖਣ ਪਛਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।