22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸ਼ਕਤੀ ਪਬਲਿਕ ਸੀ. ਸੈ. ਸਕੂਲ ਦੇ 2 ਵਿਦਿਆਰਥੀਆਂ ਸਿੱਖਿਆ ਮੰਤਰੀ ਪੰਜਾਬ ਵਲੋਂ ਸਨਮਾਨਿਤ

ਅਜੀਤ ਡੈਸਕ 03-07-2026
ਬਾਰ੍ਹਵੀਂ ਜਮਾਤ (ਬੋਰਡ) ਦੇ ਨਤੀਜਿਆਂ ਵਿਚ ਕੀਤੇ ਸਨ ਚੰਗੇ ਅੰਕ ਪ੍ਰਾਪਤ
ਦੋਰਾਹਾ, 2 ਜੁਲਾਈ (ਪੱਤਰ ਪ੍ਰੇਰਕ)-ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ 2 ਹੋਣਹਾਰ ਵਿਦਿਆਰਥੀਆਂ ਵਲੋਂ ਬਾਰ੍ਹਵੀਂ ਜਮਾਤ (ਬੋਰਡ) ਵਿਚੋਂ ਚੰਗੇ ਅੰਕ ਪ੍ਰਾਪਤ ਕਰ ਕੇ ਆਪਣਾ, ਆਪਣੇ ਸਕੂਲ, ਸਕੂਲ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਵਿੱਚ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਪਾਰਥ ਰਤਨ ਪੁੱਤਰ ਰਾਜੀਵ ਰਤਨ 488/500 ਅੰਕ ਪ੍ਰਾਪਤ ਕੀਤੇ ਸਨ। ਆਰਟਸ ਗਰੁੱਪ ਦੇ ਵਿਦਿਆਰਥੀ ਪਰਮਰਾਜ ਸਿੰਘ ਝੱਜ ਪੁੱਤਰ ਅਮਰਜੀਤ ਸਿੰਘ ਝੱਜ (ਚੇਅਰਮੈਨ ਬੰਤ ਸਿੰਘ ਦੋਬੁਰਜੀ ਦੇ ਭਰਾ ਜੋਗਿੰਦਰ ਸਿੰਘ ਦੋਬੁਰਜੀ ਦਾ ਪੋਤਾ ਹੈ) ਨੇ 478/500 ਅੰਕ ਪ੍ਰਾਪਤ ਕੀਤੇ ਸਨ। ਸਕੂਲ ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਨੀਰਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੋਵੇਂ ਵਿਦਿਆਰਥੀਆਂ ਨੂੰ ਬਾਰ੍ਹਵੀਂ ਬੋਰਡ ਦੀ ਜਮਾਤ ਵਿਚੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ।
ਪਿਛਲੀ ਖ਼ਬਰ ਕਾਂਗਰਸ ਵਲੋਂ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਬਣਾਏ ਜਾਣ ’ਤੇ ਦਲਿਤ ਭਾਈਚਾਰਾ ਖ਼ੁਸ਼ ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਅਤਰ ਸਿੰਘ ਨੇ ਕਥਾ ਪ੍ਰਵਾਹ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।