06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਫ਼ਿਲਮ ‘ਸਤਲੁਜ’ ’ਤੇ ਲਗਾਈ ਪਾਬੰਦੀ ਹਟਾਈ ਜਾਵੇ-ਚਿੱਤਰਕਾਰ ਬਰਾੜ

ਅਜੀਤ ਡੈਸਕ 11-07-2026

ਮਾਛੀਵਾੜਾ ਸਾਹਿਬ, 10 ਜੁਲਾਈ (ਅਲਬੇਲਾ)-ਚਿੱਤਰਕਾਰ ਤੇ ਇਤਿਹਾਸਕਾਰ ਜਗਦੀਸ਼ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ-5 ਓ. ਟੀ. ਟੀ. ਪਲੇਟਫ਼ਾਰਮ ‘ਤੇ 2 ਦਿਨ ਚੱਲੀ ‘ਸਤਲੁਜ’ ਫ਼ਿਲਮ ਉੱਪਰ ਕੇਂਦਰੀ ਹਕੂਮਤ ਵਲੋਂ ਲਗਾਈ ਗਈ ਤਾਨਾਸ਼ਾਹ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ 1984-1995 ਵਾਲੇ ਸਰਕਾਰੀ ਤੇ ਫ਼ਿਰਕੂ ਦਹਿਸ਼ਤਗਰਦੀ ਦੇ ਦੌਰ ਨਾਲ ਸਬੰਧਿਤ ਸਰਕਾਰੀ ਦਹਿਸ਼ਤਗਰਦੀ ਰਾਹੀਂ ਖ਼ੂਨੀ ਪੰਜਾਬ ਪੁਲਿਸ ਵਲੋਂ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ, ਸਬੰਧੀ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵਲੋਂ ਸਾਹਮਣੇ ਲਿਆਉਣ ‘ਤੇ ਉਨ੍ਹਾਂ ਦੇ ਕਤਲ ਦੀ ਕਹਾਣੀ ਨੂੰ ਪੇਸ਼ ਕਰਦੀ ਡਾਇਰੈਕਟਰ ਹਨੀ ਤੇਹਨ ਵਲੋਂ ਫ਼ਿਲਮ ‘ਸਤਲੁਜ’ ਹਕੀਕੀ ਤੇ ਇਤਿਹਾਸਿਕ ਦਸਤਾਵੇਜ਼ ਹੈ। ਬਰਾੜ ਨੇ ਇਸ ਪਾਬੰਦੀ ਨੂੰ ਸਿਰੈ ਦੀ ਗੈਰ ਸੰਵਿਧਾਨਕ, ਗੈਰ ਕਾਨੂੰਨੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸ਼ਰ੍ਹੇਆਮ ਦਰੜਨ ਵਾਲੀ ਕਰਾਰ ਦਿੰਦਿਆਂ, ਇਸ ਨੂੰ ਫ਼ੌਰੀ ਤੌਰ ‘ਤੇ ਚੁੱਕਣ ਦੀ ਜ਼ੋਰਦਾਰ ਮੰਗ ਕੇਂਦਰੀ ਹਕੂਮਤ ਪਾਸੋਂ ਕੀਤੀ ਹੈ ।

ਪਿਛਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਟੈੱਟ ਪਾਸ ਵਿਰੁੱਧ ਬਿਲ ਪਾਸ ਕਰਾਉਣ ਲਈ ਸੰਸਦ ਮੈਂਬਰ ਰੰਧਾਵਾ ਨੂੰ ਮੰਗ ਪੱਤਰ ਅਗਲੀ ਖ਼ਬਰ ਸੂਬੇ ਨੂੰ ਮੁੜ ਵਿਕਾਸ ਦੇ ਰਾਹ ’ਤੇ ਲਿਆਉਣ ਲਈ ਭਾਜਪਾ ਵਰਕਰ ਤਤਪਰ-ਨਿਸ਼ੂ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।