06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਆਵਾਰਾ ਸਾਨ੍ਹ ਦੇ ਹਮਲੇ ਤੋਂ ਸਹਿਮੇ ਸ਼ਹਿਰ ਵਾਸੀਆਂ ਨੇ ਐੱਸ. ਡੀ. ਐੱਮ. ਪਾਇਲ ਨੂੰ ਦਿੱਤਾ ਮੰਗ ਪੱਤਰ

ਪਾਇਲ, 5 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਅੱਜ ਸ਼ਹੀਦ ਭਗਤ ਸਿੰਘ ਮਾਰਕੀਟ ਅਤੇ ਪਾਇਲ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਵਲੋਂ ਆਵਾਰਾ ਸਾਨ੍ਹ ਵਲੋਂ ਰੋਜ਼ਾਨਾ ਸਕੂਟਰ, ਮੋਟਰਸਾਈਕਲਾਂ ਅਤੇ ਇਨਸਾਨਾਂ ਉੱਤੇ ਹਮਲੇ ਸੰਬੰਧੀ ਐੱਸ. ਡੀ.

ਅਜੀਤ ਡੈਸਕ 06-08-2026
ਪਾਇਲ, 5 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਅੱਜ ਸ਼ਹੀਦ ਭਗਤ ਸਿੰਘ ਮਾਰਕੀਟ ਅਤੇ ਪਾਇਲ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਵਲੋਂ ਆਵਾਰਾ ਸਾਨ੍ਹ ਵਲੋਂ ਰੋਜ਼ਾਨਾ ਸਕੂਟਰ, ਮੋਟਰਸਾਈਕਲਾਂ ਅਤੇ ਇਨਸਾਨਾਂ ਉੱਤੇ ਹਮਲੇ ਸੰਬੰਧੀ ਐੱਸ. ਡੀ. ਐੱਮ. ਪਾਇਲ ਪ੍ਰੀਤਇੰਦਰ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਜਵਿੰਦਰ ਸਿੰਘ ਚੀਮਾ ਤੇ ਸ਼ਮਸ਼ੇਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇੱਕ ਆਵਾਰਾ ਸਾਨ੍ਹ ਪਾਇਲ ਸ਼ਹਿਰ ਅੰਦਰ ਪਿਛਲੇ ਦੋ ਮਹੀਨਿਆਂ ਤੋਂ ਇਨਸਾਨਾਂ ਤੇ ਜਾਨਲੇਵਾ ਹਮਲੇ ਕਰ ਰਿਹਾ ਹੈ ਤੇ ਬਾਜ਼ਾਰ ਵਿਚ ਖ਼ਰੀਦੋ ਫ਼ਰੋਖ਼ਤ ਕਰਨ ਆਏ ਗਾਹਕਾਂ ਅਤੇ ਉਨ੍ਹਾਂ ਦੇ ਵਹੀਕਲਾਂ ਦੀ ਭੰਨ ਤੋੜ ਕਰ ਰਿਹਾ। ਜਿਸ ਕਾਰਨ ਮਾਰਕੀਟ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਆਵਾਰਾ ਸਾਨ੍ਹ ਕਿਸੇ ਸਮੇਂ ਵੀ ਇਨਸਾਨ ਤੇ ਉਨ੍ਹਾਂ ਦੇ ਆਵਾਜਾਈ ਵਾਲੇ ਵਹੀਕਲਾਂ ਨੂੰ ਟੱਕਰ ਮਾਰ ਕੇ ਜਾਨੀ ਮਾਲੀ ਨੁਕਸਾਨ ਕਰ ਦਿੰਦਾ ਹੈ। ਉਨ੍ਹਾਂ ਐੱਸ. ਡੀ. ਐੱਮ. ਪਾਇਲ ਤੋਂ ਅੰਗ ਕੀਤੀ ਕਿ ਇਸ ਆਵਾਰਾ ਸਾਨ੍ਹ ਨੂੰ ਕਾਬੂ ਕਰ ਕੇ ਕਿਸੇ ਗਊਸ਼ਾਲਾ ਜਾਂ ਦੂਰ ਇਲਾਕੇ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਅਗਰ ਆਉਂਦੇ ਦਿਨਾਂ ਵਿਚ ਇਸ ਆਵਾਰਾ ਸਾਨ੍ਹ ਵਲੋਂ ਕੋਈ ਜਾਨੀ ਨੁਕਸਾਨ ਕੀਤਾ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਲਖਵਿੰਦਰ ਸਿੰਘ ਚੀਮਾ, ਗੁਰਤੇਜ ਸਿੰਘ ਚੀਮਾ, ਡਾ. ਰਣਜੀਤ ਸਿੰਘ ਜਪਜੀ, ਜਤਿੰਦਰ ਕੁਮਾਰ ਵੈਦ, ਸਿਮਰਨਜੀਤ ਸਿੰਘ ਗਿੱਲ, ਸਤਿਨਾਮ ਸਿੰਘ ਸੱਤੀ, ਨੀਰਜ ਟੰਡਨ, ਡਾ. ਪ੍ਰਦੀਪ ਸਿੰਘ, ਸੁਖਦੇਵ ਕੁਮਾਰ, ਜਸਵੀਰ ਸਿੰਘ ਨੋਨਾ, ਸਤੀਸ਼ ਕੁਮਾਰ ਬਿੱਲੂ, ਦਰਸ਼ਨ ਸਿੰਘ, ਸੌਰਵ ਕੁਮਾਰ, ਡਾ. ਦਵਿੰਦਰ ਸਿੰਘ, ਕਰਮਜੀਤ ਸਿੰਘ ਕੰਮਾ, ਸੰਨੀ ਵਰਮਾ, ਦੀਕਸ਼ਤ ਕੁਮਾਰ ਤੇ ਹੋਰ ਸਮੂਹ ਦੁਕਾਨਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਆਕਸਫੋਰਡ ਸਕੂਲ ਦੀ ਬੈਡਮਿੰਟਨ ਵਿਚ ਲਗਾਤਾਰ ਪੰਜਵੇਂ ਸਾਲ ਵੀ ਜਿੱਤ ’ਚ ਕੀਤੀ ਡਬਲ ਹੈਟਿ੍ਕ ਦਰਜ ਅਗਲੀ ਖ਼ਬਰ ਐਨ. ਜੇ. ਐਸ. ਏ. ਸਕੂਲ ਦੇ ਵਿਦਿਆਰਥੀਆਂ ਨੇ ਰੋਲ- ਪਲੇ ਐਕਟੀਵਿਟੀ ਰਾਹੀਂ ਪੇਸ਼ਕਾਰੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।