16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਇੰਦਰਾ ਕਾਲੋਨੀ ’ਚ ਬਾਲ ਕਲਾਕਾਰਾਂ ਨੇ ਰਾਮ ਲੀਲ੍ਹਾ ਰਾਹੀਂ ਰਾਮਾਇਣ ਦੇ ਪ੍ਰਸੰਗ ਪੇਸ਼ ਕੀਤੇ

ਮਾਛੀਵਾੜਾ ਸਾਹਿਬ, 15 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਬਾਲ ਰਾਮ ਲੀਲਾ ਦੀ 7ਵੀਂ ਰਾਤ ਬੱਚਿਆਂ ਵਲੋਂ ਰਾਮਾਇਣ ਦੇ ਮਹੱਤਵਪੂਰਨ ਪ੍ਰਸੰਗਾਂ ਦਾ ਮੰਚਨ ਕੀਤਾ। ਸਮਾਗਮ ਦੀ ਸ਼ੁਰੂਆਤ ਮਾਛੀਵਾੜਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਕਪਿਲ ਆਨੰਦ ਨੇ ਅਮਿਤ ਭਾਟੀਆ ਤੇ ਵਿਨੀਤ ਅਗਰਵਾਲ ਨਾਲ ਮਿਲ ਕੇ ਰਿਬਨ ਕੱਟਣ ਉਪਰੰਤ ਕਰਵਾਈ।

ਅਜੀਤ ਡੈਸਕ 16-10-2026
ਮਾਛੀਵਾੜਾ ਸਾਹਿਬ, 15 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਬਾਲ ਰਾਮ ਲੀਲਾ ਦੀ 7ਵੀਂ ਰਾਤ ਬੱਚਿਆਂ ਵਲੋਂ ਰਾਮਾਇਣ ਦੇ ਮਹੱਤਵਪੂਰਨ ਪ੍ਰਸੰਗਾਂ ਦਾ ਮੰਚਨ ਕੀਤਾ। ਸਮਾਗਮ ਦੀ ਸ਼ੁਰੂਆਤ ਮਾਛੀਵਾੜਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਕਪਿਲ ਆਨੰਦ ਨੇ ਅਮਿਤ ਭਾਟੀਆ ਤੇ ਵਿਨੀਤ ਅਗਰਵਾਲ ਨਾਲ ਮਿਲ ਕੇ ਰਿਬਨ ਕੱਟਣ ਉਪਰੰਤ ਕਰਵਾਈ। ਇਸ ਮੌਕੇ ਮੁੱਖ ਮਹਿਮਾਨਾਂ ਨੇ ਬਾਲ ਕਲਾਕਾਰਾਂ ਦੀ ਅਦਾਕਾਰੀ ਤੇ ਉਨ੍ਹਾਂ ਵਲੋਂ ਕੀਤੀ ਗਈ ਤਿਆਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਰਾਹੀਂ ਧਾਰਮਿਕ ਕਥਾਵਾਂ ਦਾ ਮੰਚਨ ਕਰਵਾਉਣਾ ਇਕ ਚੰਗਾ ਉਪਰਾਲਾ ਹੈ, ਜਿਸ ਨਾਲ ਬੱਚਿਆਂ ਵਿਚ ਸੱਭਿਆਚਾਰਕ ਤੇ ਧਾਰਮਿਕ ਵਿਰਸੇ ਪ੍ਰਤੀ ਰੁਚੀ ਵਧਦੀ ਹੈ। ਰਾਤ ਦੇ ਮੰਚਨ ਦੌਰਾਨ ਸਰੂਪਨਖਾ ਨਾਲ ਜੁੜੇ ਪ੍ਰਸੰਗ ਨੂੰ ਵਿਸ਼ੇਸ਼ ਤੌਰ ’ਤੇ ਪੇਸ਼ ਕੀਤਾ। ਸਮਾਗਮ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਪਰਮਜੀਤ ਪੰਮੀ, ਅਮਰਜੀਤ ਸਿੰਘ ਕਾਲਾ, ਪ੍ਰਧਾਨ ਸਤਪਾਲ ਅਤੇ ਬਾਬਾ ਮੰਗਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਪਿਛਲੀ ਖ਼ਬਰ ਦਿਲਕਸ਼ ਬੈਨੀਪਾਲ ਨੇ ਗ੍ਰੀਕੋ ਰੋਮਨ ਕੁਸ਼ਤੀ ਚ ’ ਸਿਲਵਰ ਮੈਡਲ ਜਿੱਤਿਆ ਅਗਲੀ ਖ਼ਬਰ ਓਵਰਸੀਜ਼ ਕਾਂਗਰਸ ਕੈਨੇਡਾ ਦੇ ਪ੍ਰਧਾਨ ਦਵਿੰਦਰ ਗਰਚਾ ਦੀ ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।