ਦਿਲਕਸ਼ ਬੈਨੀਪਾਲ ਨੇ ਗ੍ਰੀਕੋ ਰੋਮਨ ਕੁਸ਼ਤੀ ਚ ’ ਸਿਲਵਰ ਮੈਡਲ ਜਿੱਤਿਆ
ਈਸੜੂ, 15 ਅਕਤੂਬਰ (ਬਲਵਿੰਦਰ ਸਿੰਘ)-ਪਿੰਡ ਰੋਹਣੋਂ ਕਲਾਂ ਦੇ ਹੋਣਹਾਰ ਵਿਦਿਆਰਥੀ ਦਿਲਕਸ਼ ਬੈਨੀਪਾਲ ਪੁੱਤਰ ਜਸਵੀਰ ਸਿੰਘ ਬੈਨੀਪਾਲ ਨੇ 17 ਸਾਲਾ ਵਰਗ ਚ ਇੰਟਰ ਸਟੇਟ ਸਕੂਲੀ ਖੇਡਾਂ ਦੌਰਾਨ ਗ੍ਰੀਕੋ ਰੋਮਨ ਕੁਸ਼ਤੀ (80 ਕਿਲੋ ਭਾਰ) ਵਿੱਚ ਸਿਲਵਰ ਮੈਡਲ ਜਿੱਤਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਦਿਲਕਸ਼ ਬੈਨੀਪਾਲ ਦੇ ਪਿਤਾ ਜਸਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਦਿਲਕਸ਼ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਚੰਡੀਗੜ੍ਹ (ਸੈਕਟਰ 45) ਦੇ +1 ਦਾ ਵਿਦਿਆਰਥੀ ਹੈ।
ਅਜੀਤ ਡੈਸਕ
16-10-2026