09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਿੱਖ ਇਤਹਿਾਸ ਨਾਲ ਸੰਬੰਧਿਤ ‘ਸਤਲੁਜ’ ਫ਼ਿਲਮ ਨੂੰ ਜ਼ੀ5 ਤੋਂ ਹਟਾਏ ਜਾਣਾ ਨਿੰਦਣਯੋਗ ਫ਼ੈਸਲਾ- ਜਥੇ: ਮਲਕਪੁਰ

ਅਜੀਤ ਡੈਸਕ 11-07-2026
ਹੰਬੜਾਂ, 10 ਜੁਲਾਈ (ਮੇਜਰ ਹੰਬੜਾਂ)- ਸਿੱਖ ਇਤਿਹਾਸ ਨਾਲ ਸਬੰਧਿਤ ਬਣੀ ਪੰਜਾਬੀ ਫ਼ਿਲਮ ‘ਸਤਲੁਜ’ ਨੂੰ ਜੀ5 ਨੈਟਵਰਕ ਤੋਂ ਹਟਾਏ ਜਾਣਾ ਨਿੰਦਣਯੋਗ ਫੈਂਸਲਾ ਹੈ ਜੋ ਕਿ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਣ ਤੋਂ ਸਵਾਏ ਕੁਝ ਨਹੀਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਥੇ. ਕਰਮਜੀਤ ਸਿੰਘ ਮਲਕਪੁਰ ਨੇ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਹੈ ਤੇ ਹੁਣ ‘ਸਤਲੁਜ’ ਫ਼ਿਲਮ ਨੂੰ ਜੀ5 ਨੈੱਟਵਰਕ ਤੋਂ ਹਟਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦਾ ਕੰਮ ਕੀਤਾ ਹੈ। ਮਲਕਪੁਰ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਅਧਾਰਿਤ ਪੰਜਾਬੀ ਫ਼ਿਲਮ ‘ਸਤਲੁਜ’ਨੂੰ ਜੀ5 ਤੋਂ ਹਟਾਏ ਜਾਣ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ ਤੇ ਲੋਕ ਇਸ ਗੱਲ ਤੋਂ ਖਫਾ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਪ੍ਰਤੀ ਇਕ ਕਹਾਣੀ ਨੂੰ ਪੇਸ਼ ਕਰਦੀ ‘ਸਤਲੁਜ’ ਫ਼ਿਲਮ ਨੂੰ ਮੁੜ ਜੀ5 ’ਤੇ ਬਹਾਲ ਕੀਤੇ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ’ਚ ਪਾਏ ਜਾ ਰਹੇ ਰੋਸ ਨੂੰ ਘਟਾਇਆ ਜਾ ਸਕੇ ਤੇ ਲੋਕ ਸਿੱਖ ਇਤਿਹਾਸ ’ਤੇ ਬਣੀ ਫ਼ਿਲਮ ਨੂੰ ਆਸਾਨੀ ਨਾਲ ਦੇਖ ਸਕਣ।
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੈਰ ਵਿੱਦਿਅਕ ਡਿਊਟੀਆਂ ਤੇ ਅਧਿਆਪਕਾਂ ਦੀ ਘਾਟ ਕਾਰਨ ਸਕੂਲਾਂ ਦੀ ਹਾਲਤ ਹੋਈ ਖ਼ਰਾਬ-ਅਧਿਆਪਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।