09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 11-07-2026
ਬਠਿੰਡਾ, 10 ਜੁਲਾਈ (ਸੱਤਪਾਲ ਸਿੰਘ ਸਿਵੀਆਂ)- ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਲੋਂ ਮੁੱਖ ਸੜਕ ‘ਤੇ ਧਰਨਾ ਲਗਾ ਕੇ ਆਵਾਜਾਈ ਵੀ ਠੱਪ ਕੀਤੀ ਗਈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ, ਜਨਰਲ ਸਕੱਤਰ ਪ੍ਰਤਿਭਾ ਸ਼ਰਮਾ, ਖ਼ਜ਼ਾਨਚੀ ਸੁਖਵਿੰਦਰ ਕੌਰ, ਪ੍ਰੈੱਸ ਸਕੱਤਰ ਕਿਰਨ ਬਾਲਾ, ਮਨਜੀਤ ਕੌਰ ਪ੍ਰਧਾਨ ਮੌੜ ਬਲਾਕ ਤੇ ਸ਼ਿੰਦਰਪਾਲ ਕੌਰ ਪ੍ਰਧਾਨ ਤਲਵੰਡੀ ਬਲਾਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਵਿਸ਼ਵਾਸਘਾਤ ਕੀਤਾ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਨਹੀਂ ਦਿੱਤਾ, ਨਾ ਪੈਨਸ਼ਨ, ਨਾ ਗ੍ਰੈਚੁਟੀ, ਨਾ ਸਮਾਜਿਕ ਸੁਰੱਖਿਆ, ਨਾ ਬੀਮਾ ਅਤੇ ਨਾ ਹੀ ਸਨਮਾਨਜਨਕ ਮਾਣਭੱਤਾ ਦਿੱਤਾ। ਸਰਕਾਰਾਂ ਲਗਾਤਾਰ ਉਨ੍ਹਾਂ ‘ਤੇ ਕੰਮਾਂ ਦਾ ਬੋਝ ਤਾਂ ਲੱਦ ਰਹੀਆਂ ਹਨ, ਪਰ ਲੋੜੀਂਦੇ ਡਿਜੀਟਲ ਸਾਧਨ ਮੁਹੱਈਆ ਨਹੀਂ ਕਰਵਾਏ ਜਾ ਰਹੇ। ਵਿਭਾਗੀ ਧੱਕੇਸ਼ਾਹੀ, ਪ੍ਰਸ਼ਾਸਨਿਕ ਜ਼ੁਲਮ ਅਤੇ ਆਰਥਿਕ ਹਮਲੇ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਸਮੂਹ ਆਂਗਣਵਾੜੀ ਮੁਲਾਜ਼ਮਾਂ ‘ਚ ਭਾਰੀ ਰੋਸ ਹੈ।ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦੇ ਕੇ ਮਾਣਭੱਤਾ ਤੇ ਸਾਲਾਨਾ ਇੰਕਰੀਮੈਂਟ ਦੁੱਗਣਾ ਕੀਤਾ ਜਾਵੇ, ਹੈਲਪਰ ਤੋਂ ਵਰਕਰ ਅਤੇ ਵਰਕਰ ਤੋਂ ਸੁਪਰ ਵਾਈਜ਼ਰ ਦੀਆਂ ਲੰਬਿਤ ਤਰੱਕੀਆਂ ਤੁਰੰਤ ਕੀਤੀਆਂ ਜਾਣ, ਘੱਟੋ-ਘੱਟ ਉਜ਼ਰਤਾਂ ਦੇ ਕਾਨੂੰਨ ਅਨੁਸਾਰ ਤਨਖ਼ਾਹ ਦਿੱਤੀ ਜਾਵੇ, ਪੈਨਸ਼ਨ, ਗ੍ਰੈਚੁਟੀ, ਬੀਮਾ ਤੇ ਸਮਾਜਿਕ ਸੁਰੱਖਿਆ ਦੀਆਂ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣ, ਕੰਮ ਦਾ ਵਾਧੂ ਬੋਝ ਤੁਰੰਤ ਵਾਪਸ ਲਿਆ ਜਾਵੇ, ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਕੰਮ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾਣ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪਿਛਲੀ ਖ਼ਬਰ 21 ਸਾਲਾ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿਚ ਮੌਤ, ਬੇਕਾਬੂ ਕਾਰ ਫਲਾਈਓਵਰ ਨਾਲ ਟਕਰਾਈ ਅਗਲੀ ਖ਼ਬਰ ਸਿੱਖ ਇਤਹਿਾਸ ਨਾਲ ਸੰਬੰਧਿਤ ‘ਸਤਲੁਜ’ ਫ਼ਿਲਮ ਨੂੰ ਜ਼ੀ5 ਤੋਂ ਹਟਾਏ ਜਾਣਾ ਨਿੰਦਣਯੋਗ ਫ਼ੈਸਲਾ- ਜਥੇ: ਮਲਕਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।