10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਜੰਨਤ-ਏ-ਜਰਖੜ ਵਿਖੇ ਤੀਆਂ ਦੇ ਤਿਉਹਾਰ ਤੇ ਲੱਗਿਆ ਨਿਵੇਕਲਾ ਮੇਲਾ

ਅਜੀਤ ਡੈਸਕ 13-07-2026
ਡੇਹਲੋਂ, 12 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ਮਿਊਜ਼ੀਅਮ ਜੰਨਤ-ਏ-ਜਰਖੜ ਵਿਖੇ ਸਾਉਣ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਤੀਆਂ ਦਾ ਤਿਉਹਾਰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸਭਿਆਚਾਰ ਦੇ ਸੁਹਾਵਨੇ ਮਾਹੌਲ ਵਿਚ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਦਿਲਬਾਗ ਸਿੰਘ ਦੀ ਅਗਵਾਈ ਹੇਠ ਆਪਣੇ ਗੀਤ ਸੰਗੀਤ, ਗਿੱਧਾ, ਭੰਗੜਾ ਅਤੇ ਸਭਿਆਚਾਰ ਗੀਤਾਂ ਉੱਤੇ ਕੋਰਿਓਗ੍ਰਾਫੀ ਕਰ ਕੇ ਪੰਜਾਬ ਦੇ ਪੁਰਾਣੇ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ। ਇਸ ਸਮੇਂ ਵੱਡੀ ਗਿਣਤੀ ਵਿਚ ਬੀਬੀਆਂ ਨੇ ਵੀ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲਾਏ।ਦਰਸ਼ਕਾਂ ਲਈ ਜਲੇਬੀਆਂ, ਸੈਂਡਵਿਚ ਤੇ ਕੋਲਡਰਿੰਕ ਦਾ ਖੁੱਲ੍ਹਾ ਲੰਗਰ ਵੀ ਲਾਇਆ ਗਿਆ।ਇਸ ਸਮੇਂ 1982 ਏਸ਼ੀਅਨ ਖੇਡਾਂ ਦੇ ਜੇਤੂ ਹਾਕੀ ਗੋਲਡ ਮੈਡਲਿਸਟ ਅਤੇ ਸੇਵਾ ਮੁਕਤ ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਨਵੀਂ ਪੀੜੀ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਆਂ ਪੰਜਾਬ ਦਾ ਇੱਕ ਪ੍ਰਸਿੱਧ ਸਭਿਆਚਾਰਕ ਤਿਉਹਾਰ ਹੈ, ਜੋ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ। ਇਸ ਇਤਿਹਾਸਕ ਤਿਉਹਾਰ ਵਿਚ ਮੁਟਿਆਰਾਂ ਪਿੱਪਲਾਂ-ਟਾਹਣੀਆਂ ‘ਤੇ ਪੀਂਘਾਂ ਝੂਟਦੀਆਂ, ਗਿੱਧਾ ਪਾਉਂਦੀਆਂ, ਲੋਕ-ਬੋਲੀਆਂ ਗਾਉਂਦੀਆਂ ਅਤੇ ਮਹਿੰਦੀ ਲਗਾਉਂਦੀਆਂ ਹਨ।ਇਹ ਤਿਉਹਾਰ ਮੁੱਖ ਤੌਰ ‘ਤੇ ਵਿਆਹੀਆਂ-ਵਰ੍ਹੀਆਂ ਕੁੜੀਆਂ ਦੇ ਆਪਣੇ ਪੇਕੇ ਘਰ ਇਕੱਠੀਆਂ ਹੋਣ ਦਾ ਪ੍ਰਤੀਕ ਹੈ। ਉਨ੍ਹਾਂ ਜੰਨਤ-ਏ-ਜਰਖੜ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਸਮੇਂ ਪੰਜਾਬੀ ਫ਼ਿਲਮ ਕਲਾਕਾਰ ਪਾਲੀ ਮਾਂਗਟ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ , ਜਿਨ੍ਹਾਂ ਦਾ ਵਿਲੱਖਣ ਸਨਮਾਨ ਕੀਤਾ ਗਿਆ। ਇਸ ਮੌਕੇ ਪਾਲੀ ਮਾਂਗਟ ਨੇ ਆਖਿਆ ਕਿ ਜੰਨਤ-ਏ-ਜਰਖੜ ਪੰਜਾਬ ਦੀ ਪੁਰਾਤਨ ਵਿਰਾਸਤ ਦੀ ਤਸਵੀਰ ਪੇਸ਼ ਕਰ ਰਹੀ ਹੈ। ਇਸ ਸਮੇਂ ਸਟੇਜ ਦਾ ਸੰਚਾਲਨ ਉੱਘੇ ਕਲਾਕਾਰ ਗੁਰਦਾਸ ਸਿੰਘ ਕੈੜਾ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਅਮਰੀਕ ਸਿੰਘ ਮਿਨਹਾਸ ਸੇਵਾ ਮੁਕਤ ਏ. ਆਈ. ਜੀ. ਪੰਜਾਬ ਪੁਲਿਸ, ਸਾਬਕਾ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ, ਜੰਨਤ-ਏ-ਜਰਖੜ ਦੇ ਡਾਇਰੈਕਟਰ ਪ੍ਰਬੰਧਕ ਜਗਰੂਪ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ, ਕੁਲਦੀਪ ਸਿੰਘ ਘਵੱਦੀ, ਦਲਵੀਰ ਸਿੰਘ ਜਰਖੜ, ਦਿਲਬਾਗ ਸਿੰਘ ਐਮਡੀ ਡਰੈਗਨ ਅਕੈਡਮੀ, ਕੁਲਦੀਪ ਸਿੰਘ ਦੁੱਗਲ, ਹਰਬੰਸ ਸਿੰਘ ਤੂਰ, ਹਰਮੀਤ ਸਿੰਘ ਖ਼ਾਲਸਾ, ਮੁਹੰਮਦ ਹਰਨੂਨ ਮਲੇਰਕੋਟਲਾ ਤੋਂ ਇਲਾਵਾ ਬੀਬੀ ਇੰਦਰਜੀਤ ਕੌਰ ਧਾਂਦਰਾ, ਰਵਿੰਦਰ ਕੌਰ ਧਾਲੀਵਾਲ, ਡਾ. ਰੇਖਾ ਕੁਮਾਰੀ ਲੁਧਿਆਣਾ, ਰਮਨਪ੍ਰੀਤ ਕੌਰ ਲੁਧਿਆਣਾ, ਪਰਮਜੀਤ ਕੌਰ ਜਰਖੜ, ਗੁਰਸਿਮਰਤ ਕੌਰ, ਹਰਮਨਪ੍ਰੀਤ ਕੌਰ ਜਰਖੜ, ਅਮਰਜੀਤ ਕੌਰ ਲਾਦੀਆਂ ਸਮੇਤ ਹੋਰ ਮਹਿਮਾਨ ਅਤੇ ਬੀਬੀਆਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਅੰਤ ਵਿਚ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਸੌਣ ਦੇ ਮਹੀਨੇ ਵੱਡੇ ਪੱਧਰ ਤੇ ਜੰਨਤ-ਏ-ਜਰਖੜ ਵਿਖੇ ਤੀਆਂ ਦੇ ਤਿਉਹਾਰ ਮਨਾਏ ਜਾਣਗੇ ਤਾਂ ਜੋ ਸਾਡੀਆਂ ਬੱਚੀਆਂ, ਧੀਆਂ ਭੈਣਾਂ ਨੂੰ ਸਾਡੇ ਵਿਰਾਸਤੀ ਤੀਆਂ ਦੇ ਤਿਉਹਾਰ ਦੀ ਅਹਿਮੀਅਤ ਅਤੇ ਮਹੱਤਤਾ ਬਾਰੇ ਜਾਣਕਾਰੀ ਮਿਲ ਸਕੇ ।
ਪਿਛਲੀ ਖ਼ਬਰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸੱਤਾਧਾਰੀ ਆਗੂ ਚੁੱਪ ਕਿਉਂ– ਗਿੱਲ ਬੇਰਕਲਾਂ ਅਗਲੀ ਖ਼ਬਰ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਵਿਖੇ ਵਣ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।