10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸੱਤਾਧਾਰੀ ਆਗੂ ਚੁੱਪ ਕਿਉਂ– ਗਿੱਲ ਬੇਰਕਲਾਂ

ਅਜੀਤ ਡੈਸਕ 13-07-2026
ਰਾੜਾ ਸਾਹਿਬ, 12 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਬਲਾਕ ਕਾਂਗਰਸ ਪ੍ਰਧਾਨ ’ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਪਿੰਡ ਝੱਮਟ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸੱਤਾਧਾਰੀ ਆਗੂ ਹੁਣ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਿਉ ਚੁੱਪ ਕਿਉ ਹਨ। ਉਨ੍ਹਾਂ ਕਿਹਾ ਕਿ ਮਲੌਦ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਸ਼ਰੇਆਮ ਰਿਸ਼ਵਤ ਲੈਂਦੇ ਅਧਿਕਾਰੀ ਵਿਜੀਲੈਂਸ ਦੁਆਰਾ ਫੜੇ ਗਏ ਹਨ ਅਤੇ ਹੁਣ ਪਟਵਾਰੀ ਫੜਿਆ ਗਿਆ ਹੈ ਇਹ ਕਿਉ ਦਿਖਾਈ ਨਹੀ ਦੇ ਰਿਹਾ। ਪ੍ਰਧਾਨ ਗਿੱਲ ਬੇਰਕਲਾਂ ਨੇ ਕਿਹਾ ਕਿ ਹਲਕਾ ਪਾਇਲ ਵਿੱਚ ਅੱਜ ਨਸ਼ਾ ਘਟਣ ਦੀ ਬਿਜਾਏ ਅੱਗੇ ਨਾਲੋ ਕਈ ਗੁਣਾ ਵਧਿਆ ਹੀ ਨਹੀ ਸਗੋਂ ਆਸਾਨੀ ਨਾਲ ਜਗਾ ਜਗਾ ਮਿਲ ਵੀ ਜਾਂਦਾ ਹੈ ਪਰ ਨੱਥ ਪਾਉਣ ਦੀ ਕੋਸ਼ਿਸ਼ ਨਹੀ ਕੀਤੀ ਜਾ ਰਹੀ ਜੋ ਕਿ ਅਤਿ ਨਿੰਦਣਯੋਗ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ ਆਦਿ ਸਨ।
ਪਿਛਲੀ ਖ਼ਬਰ ਬੀ. ਪੀ. ਟੀ. ਚੌਥੇ ਸਾਲ ’ਚ ਪਹਿਲਾ ਸਥਾਨ ਹਾਸਿਲ ਕਰ ਕਸ਼ਿਸ਼ ਮਾਹਨਾ ਬਣੀ ਗੋਲਡ ਮੈਡਲਿਸਟ ਅਗਲੀ ਖ਼ਬਰ ਜੰਨਤ-ਏ-ਜਰਖੜ ਵਿਖੇ ਤੀਆਂ ਦੇ ਤਿਉਹਾਰ ਤੇ ਲੱਗਿਆ ਨਿਵੇਕਲਾ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।