10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮਾਤਾ ਮਨਜੀਤ ਕੌਰ ਸੰਪੂਰਨ ਦੀ ਅੱਠਵੀਂ ਬਰਸੀ ਮੌਕੇ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ

ਅਜੀਤ ਡੈਸਕ 17-07-2026
ਕੁਹਾੜਾ, 16 ਜੁਲਾਈ (ਸੰਦੀਪ ਸਿੰਘ ਕੁਹਾੜਾ)-ਸਵ. ਮਾਤਾ ਮਨਜੀਤ ਕੌਰ ਸੰਪੂਰਨ ਪਤਨੀ ਤੇਲੂ ਰਾਮ ਕੁਹਾੜਾ ਦੀ ਅੱਠਵੀਂ ਬਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੇ ਸਪੁੱਤਰ ਬਲਵੀਰ ਸਿੰਘ ਬੱਬੂ ਵਲੋਂ ਪਿੰਡ ਕੁਹਾੜਾ ਵਿਖੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਬੂਟੇ ਵੰਡਣ ਦਾ ਕਾਰਜ ਗੁਰਦੁਆਰਾ ਸ਼੍ਰੀ ਈਸ਼ਰਸਰ ਸਾਹਿਬ ਕੁਹਾੜਾ ਦੇ ਹੈੱਡ ਗ੍ਰੰਥੀ ਬਾਬਾ ਲਖਬੀਰ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਸ਼ੁਰੂ ਕੀਤਾ ਗਿਆ। ਇਸ ਮੌਕੇ ਮਾਸਟਰ ਤੇਲੂ ਰਾਮ ਕੁਹਾੜਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣਾ ਮੁੱਢਲਾ ਫ਼ਰਜ਼ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾ ਕੇ ਇਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਦੇਖ ਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਈ ਰੱਖਣ ਵਿਚ ਆਪਣਾ ਮੁੱਢਲਾ ਯੋਗਦਾਨ ਪਾ ਸਕੀਏ। ਇਸ ਮੌਕੇ ਅਜਮੇਰ ਸਿੰਘ ਲਾਲੀ ਸਾਬਕਾ ਸਰਪੰਚ, ਰਵਿੰਦਰ ਸਿੰਘ ਲੱਖੀ, ਦਰਸ਼ਨ ਸਿੰਘ ਏ. ਐੱਸ. ਆਈ., ਏ. ਐੱਸ. ਆਈ. ਟਰੈਫ਼ਿਕ ਯਸ਼ਪਾਲ ਸਿੰਘ, ਕੁਲਵਿੰਦਰ ਸ਼ਾਰਦੇ, ਭਵਨਪ੍ਰੀਤ ਸਿੰਘ ਪੰਚ, ਮਲਕੀਤ ਸਿੰਘ ਮੀਤਾ, ਗੁਰਵਿੰਦਰ ਸਿੰਘ ਗਿੱਲ, ਹਰਬੰਸ ਸਿੰਘ ਗਰਚਾ, ਮਾਸਟਰ ਸਵਰਨ ਸਿੰਘ, ਗੁਰਮੁਖ ਸਿੰਘ ਕੁਹਾੜਾ, ਪ੍ਰਦੀਪ ਸਿੰਘ, ਬਚਿੱਤਰ ਸਿੰਘ, ਰਾਜਬੰਤ ਸਿੰਘ ਰਾਜੂ, ਵਰਿੰਦਰ ਸਿੰਘ ਗਰਚਾ, ਮਨਰਾਜ ਸਿੰਘ, ਗੁਰਨੂਰ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਭਾਈ ਹਰਪਾਲ ਸਿੰਘ ਦੈਹਿੜੂ ਮਿਸਲ ਸਤਲੁਜ ਪਾਰਟੀ ਵਿੱਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।