07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਧਾਇਕ ਗਿਆਸਪੁਰਾ ਦੀ ਹਾਜ਼ਰੀ ’ਚ ਐਨੀ ਸ਼ਰਮਾ ਦੀ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਵਜੋਂ ਤਾਜਪੋਸ਼ੀ

ਅਜੀਤ ਡੈਸਕ 28-07-2026
ਦੋਰਾਹਾ , 27 ਜੁਲਾਈ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੇ ਰਾਜਨੀਤਿਕ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਅਨਮੋਲ ਸ਼ਰਮਾ ਐਨੀ ਸਪੁੱਤਰ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਨੇ ਅੱਜ ਵਿਧਾਇਕ ਮਲਵਿੰਦਰ ਸਿੰਘ ਗਿਆਸਪੁਰਾ ਦੀ ਹਾਜ਼ਰੀ ਵਿੱਚ ਆਪਣਾ ਚਾਰਜ ਸੰਭਾਲਿਆ ਲਿਆ, ਜਿੱਥੇ ਵੱਡੀ ਗਿਣਤੀ ਵਿੱਚ ਕੌਂਸਲਰਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। 28 ਸਾਲਾ ਅਨਮੋਲ ਸ਼ਰਮਾ ਐਨੀ ਨੇ ਲੰਘੀਆਂ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ ਛੇ ਤੋਂ ਸ਼ਾਨਦਾਰ ਜਿੱਤਦਾ ਦਰਜ ਕੀਤੀ ਸੀ। ਨਗਰ ਕੌਂਸਲ ਦੋਰਾਹਾ ਦੇ ਵਿਹੜੇ ਵਿੱਚ ਹੋਏ ਸਮਾਗਮ ਵਿੱਚ ਬੋਲਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਹ ਤਾਜਪੋਸ਼ੀ ਸਮਾਗਮ ਨਹੀਂ ਸਗੋਂ ਦੋਰਾਹਾ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਹੋਣਹਾਰ ਨੌਜਵਾਨ ਦੀ ਸਾਫ਼ ਸੁਥਰੀ ਸਿਆਸਤ ਵਿੱਚ ਸ਼ਾਨਦਾਰ ਐਂਟਰੀ ਹੈ, ਜੋ ਕਈ ਦਹਾਕੇ ਆਪਣੇ ਸ਼ਹਿਰ ਦੀ ਸੇਵਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜੇ ਹੁਣ ਹਰ ਨੌਜਵਾਨ ਨੂੰ ਅੱਗੇ ਲਿਆ ਰਹੀ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰ ਰਹੇ ਹਨ। ਉਨ੍ਹਾਂ ਇਸ ਮੌਕੇ ਮੂੰਹ ਮਿੱਠਾ ਕਰਵਾ ਕੇ ਅਨਮੋਲ ਸ਼ਰਮਾ ਐਨੀ ਨੂੰ ਪ੍ਰਧਾਨ ਦੀ ਕੁਰਸੀ ਤੇ ਸੁਸ਼ੋਭਿਤ ਕੀਤਾ। ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਬਿੱਟੂ ਨੇ ਵੀ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਦੋਰਾਹਾ ਸ਼ਹਿਰ ਨਾਲ ਸੰਬੰਧਿਤ ਸੱਤਾਧਾਰੀ ਪਾਰਟੀ ਦੇ ਕੌਂਸਲਰ ਜਸਵੰਤ ਕੌਰ ਲੋਹਟ, ਪੰਕਜ ਗੌਤਮ, ਪੂਜਾ, ਹਰਜੀਤ ਕੌਰ, ਰਿਕੀ ਵੈਕਟਰ ਨੇ ਅਨਮੋਲ ਸ਼ਰਮਾ ਐਨੀ ਨੂੰ ਹਾਰ ਪਹਿਨਾਏ ਅਤੇ ਮੂੰਹ ਮਿੱਠਾ ਕਰਵਾ ਕੇ ਚਾਰਜ ਸੰਭਾਲਣ ਤੇ ਵਧਾਈ ਦਿੱਤੀ। ਵਿਰੋਧੀ ਧਿਰ ਨਾਲ ਸੰਬੰਧਿਤ ਪੰਜ ਕੌਂਸਲਰਾਂ ਤੇ ਪਰਿਵਾਰਿਕ ਮੈਂਬਰਾਂ ਰਜਿੰਦਰ ਗਹੀਰ, ਕੁਲਵੰਤ ਸਿੰਘ ਕਾਲੂ, ਹਰਿੰਦਰ ਕੁਮਾਰ ਹਿੰਦਾ, ਰਣਵੀਰ ਰਵੀ, ਅਮਰੀਕ ਸਿੰਘ ਨੇ ਵੀ ਇਸ ਮੌਕੇ ਅਨਮੋਲ ਸ਼ਰਮਾ ਐਨੀ ਨੂੰ ਵੱਖਰੇ ਰੂਪ ਵਿੱਚ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਅਤੇ ਸ਼ਹਿਰ ਦੇ ਵਿਕਾਸ ਤੋਂ ਇਲਾਵਾ ਭਾਈਚਾਰਕ ਸਾਂਝ ਨਾਲ ਸ਼ਹਿਰ ਦੇ ਵਿਕਾਸ ਲਈ ਪਰੇ ਚਾੜ੍ਹਨ ਦੀ ਕਾਮਨਾ ਕੀਤੀ। ਪ੍ਰਧਾਨ ਅਨਮੋਲ ਸ਼ਰਮਾ ਐਨੀ ਨੇ ਇਸ ਮੌਕੇ ਹਾਜ਼ਰ ਸਾਰੇ ਸੀਨੀਅਰ ਕੌਂਸਲਰਾਂ ਵਿਧਾਇਕ ਗਿਆਸਪੁਰਾ ਅਤੇ ਸਾਰੇ ਹਾਜ਼ਰ ਸ਼ਹਿਰ ਨਿਵਾਸੀਆਂ ਅੱਗੇ ਝੁਕ ਕੇ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਕਾਰਜ ਸਾਧਕ ਅਫ਼ਸਰ ਹਰ ਨਰਿੰਦਰ ਸਿੰਘ ਸ਼ੇਰ ਗਿੱਲ, ਡੀ. ਐਸ. ਪੀ ਪਾਇਲ ਹਰਵਿੰਦਰ ਸਿੰਘ ਚੀਮਾ, ਥਾਣਾ ਮੁਖੀ ਦੋਰਾਹਾ ਆਕਾਸ਼ ਦੱਤ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਹਾਜ਼ਰ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਬੂਟਾ ਸਿੰਘ ਗਿੱਲ, ਪ੍ਰਧਾਨ ਐਸ ਪੀ ਸ਼ੁਕਲਾ, ਬੌਬੀ ਤਿਵਾੜੀ, ਉਦੇ ਸ਼ਰਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਡਾਕਟਰ ਅਸ਼ੀਸ਼ ਸੂਦ, ਬਲਜੀਤ ਸਿੰਘ ਗੁਰਮ ਦੋਰਾਹਾ, ਕਵਰਦੀਪ ਸਿੰਘ ਜੱਗੀ, ਰਜਿੰਦਰ ਸੇਠੀ, ਦਲਜੀਤ ਸਿੰਘ ਪੱਪੂ, ਮਨੋਜ ਸੀ ਏ, ਸੰਦੀਪ ਬਬਲਾ, ਵਨੀਤ ਮਕੋਲ, ਸ਼ਨੀ ਆਸ਼ਟ, ਸਾਬਕਾ ਡੀ. ਐਸ. ਪੀ. ਹਰਦੀਪ ਸਿੰਘ ਚੀਮਾ, ਜਗਦੀਪ ਘੁੰਨਾ, ਰਮਨ ਮਹਿਤਾ, ਅਨੀਸ਼ ਅਬਿਲਸ਼, ਪ੍ਰਿੰਸੀਪਲ ਡੀ ਐਸ ਗੋਸਾਈ, ਕਾਕਾ ਕੌਸ਼ਲ, ਸਚਿਨ ਸੂਦ, ਸ਼ਰਨਜੀਤ ਸਿੰਘ ਮਿੱਠੂ, ਅਨੀਸ਼ ਬੈਕਟਰ, ਵਿੱਕੀ ਪ੍ਰੇਮ ਮੋਟਰ, ਰਾਜ ਬੂਟ ਹਾਊਸ, ਭੂਸ਼ਨ ਕੁਮਾਰ, ਨਿਰਮਲ ਸਿੰਘ ਲਾਪਰਾਂ, ਨਿਰਦੋਸ਼ ਸ਼ਰਮਾ, ਗੁਰਦੇਵ ਸਿੰਘ ਐਸ. ਡੀ ਓ, ਵਰੁਣ ਸ਼ਰਮਾ ਆਦਿ ਨੇ ਵੀ ਅਨਮੋਲ ਸ਼ਰਮਾ ਐਨੀ ਦੀ ਤਾਜਪੋਸ਼ੀ ਮੌਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਕੈਨੇਡਾ ਛੱਡ ਕੇ ਸ਼ਹਿਰ ਦੀ ਸੇਵਾ ਨੂੰ ਪਹਿਲ ਦਿੱਤੀ ਨਵੇਂ ਪ੍ਰਧਾਨ ਨੇ
ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਬਾਬਤ ਹੈਰਾਨੀਜਨਕ ਤੱਥ ਹਨ ਕਿ ਉਹ ਕੈਨੇਡਾ ਦੇ ਪੱਕੇ ਤੌਰ ਤੇ ਵਸਨੀਕ ਸਨ ਅਤੇ 28 ਸਾਲ ਦੀ ਛੋਟੀ ਉਮਰ ਵਿੱਚ ਉਹ ਕੈਨੇਡਾ ਛੱਡ ਕੇ ਦੋਰਾਹਾ ਤੋਂ ਆ ਕੇ ਨਗਰ ਕੌਂਸਲਰ ਦੀ ਚੋਣ ਲੜੇ ਤੇ ਜਿੱਤੇ। ਲੰਘੀਆਂ ਚੋਣਾਂ ਵਿੱਚ ਦੋਰਾਹਾ ਦੇ ਸ਼ਰਮਾ ਪਰਿਵਾਰ ਨੇ ਪੰਜਾਬ ਵਿੱਚ ਰਾਜਨੀਤਿਕ ਇਤਿਹਾਸ ਰਚਿਆ ਸੀ ਕਿ ਇੱਕੋ ਪਰਿਵਾਰ ਦੇ ਤਿੰਨ ਕੌਂਸਲਰ ਚੁਣੇ ਗਏ ਸਨ। ਉਨ੍ਹਾਂ ਦੇ ਪਿਤਾ ਸੁਦਰਸ਼ਨ ਕੁਮਾਰ ਪੱਪੂ ਸ਼ਹਿਰ ਦੇ ਸੱਤ ਵਾਰ ਅਤੇ ਮਾਤਾ ਪ੍ਰੀਆ ਸ਼ਰਮਾ ਤਿੰਨ ਵਾਰ ਕੌਂਸਲਰ ਚੁਣੇ ਗਏ ਹਨ ਅਤੇ ਮੌਜੂਦਾ ਸਮੇਂ ਵੀ ਦੋਵੇਂ ਕੌਂਸਲਰ ਹਨ। ਇਹ ਵੀ ਹੈਰਾਨੀਜਨਕ ਤੱਥ ਹੈ ਕਿ ਪੰਜਾਬ ਵਿੱਚ ਇੱਕੋ ਇੱਕ ਅਜਿਹਾ ਪਰਿਵਾਰ ਹੈ ਜਿਸ ਦਾ ਸਪੁੱਤਰ ਨਗਰ ਕੌਂਸਲ ਦਾ ਪ੍ਰਧਾਨ ਅਤੇ ਮਾਤਾ ਪਿਤਾ ਕੌਂਸਲਰ ਹਨ। ਕੌਂਸਲ ਪ੍ਰਧਾਨ ਦੀ ਤਾਜਪੋਸ਼ੀ ਉਪਰੰਤ ਅਨਮੋਲ ਸ਼ਰਮਾ ਐਨੀ ਨੇ ਦੱਸਿਆ ਕਿ ਉਹ ਸ਼ਹਿਰ ਦੇ ਸੀਵਰੇਜ ਨੂੰ ਮੁਕੰਮਲ ਕਰਨ ਲਈ ਪੂਰਾ ਤਾਣ ਲਾ ਦੇਣਗੇ ਅਤੇ ਸ਼ਹਿਰ ਵਿਚੋਂ ਗੰਦਗੀ ਖ਼ਤਮ ਕਰਕੇ ਹੀ ਸਾਹ ਲੈਣਗੇ। ਉਨ੍ਹਾਂ ਇਸ ਮੌਕੇ ਆਪਣੇ ਮਾਤਾ ਪਿਤਾ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਸਾਰੇ ਕੌਂਸਲਰਾਂ ਦਾ ਧੰਨਵਾਦ ਵੀ ਕੀਤਾ।
ਪਿਛਲੀ ਖ਼ਬਰ ਕਿਲ੍ਹਾ ਰਾਏਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਘਰ-ਘਰ ਮਿਲਣੀ ਪ੍ਰੋਗਰਾਮ ਤਹਿਤ ਅਹਿਮ ਇਕੱਤਰਤਾ ਅਗਲੀ ਖ਼ਬਰ ਲੋਕ ਸੰਘਰਸ਼ ਕਮੇਟੀ ਨਾਭਾ ਵਲੋਂ ਦਿੱਲੀ ਸੰਘਰਸ਼ ਦੇ ਹੱਕ ਵਿਚ ਕੀਤੀ ਜੇਤੂ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।