07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਲੋਕ ਸੰਘਰਸ਼ ਕਮੇਟੀ ਨਾਭਾ ਵਲੋਂ ਦਿੱਲੀ ਸੰਘਰਸ਼ ਦੇ ਹੱਕ ਵਿਚ ਕੀਤੀ ਜੇਤੂ ਰੈਲੀ

ਅਜੀਤ ਡੈਸਕ 28-07-2026
ਨਾਭਾ, 27 ਜੁਲਾਈ (ਵਰਿੰਦਰ ਵਰਮਾ)-ਲੋਕ ਸੰਘਰਸ਼ ਕਮੇਟੀ ਤੇ ਨਾਭਾ ਨਿਵਾਸੀਆਂ ਵਲੋਂ ਕਾਲਜ ਗਰਾਊਂਡ ਇਕੱਠੇ ਹੋ ਕੇ ਜੰਤਰ ਮੰਤਰ ਦਾ ਵਿਦਿਆਰਥੀਆਂ ਦੀ ਇਤਿਹਾਸਕ ਜੇਤੂ ਘੋਲ ਦੇ ਹੱਕ ਵਿਚ ਜੇਤੂ ਰੈਲੀ ਕੀਤੀ ਗਈ। ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਮਨਦੀਪ ਕੌਰ ਦਿਓਲ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਵਿਦਿਆਰਥੀ ਨੌਜਵਾਨਾਂ ਦੀ ਇਸ ਜਿੱਤ ਨੇ ਇਸ ਗੱਲ ਨੂੰ ਮੁੜ ਤੋਂ ਸਥਾਪਿਤ ਕੀਤਾ ਹੈ ਕਿ ਭਾਜਪਾ ਵਰਗੀ ਫਾਸ਼ੀਵਾਦੀ ਸਰਕਾਰ ਨੂੰ ਸੰਘਰਸ਼ਾਂ ਦੇ ਰਾਹੀਂ ਹੀ ਪਿੱਛੇ ਮੋੜਿਆ ਜਾ ਸਕਦਾ ਹੈ ਅਤੇ ਇਸ ਦੇ ਫਾਸ਼ੀਵਾਦੀ ਏਜੰਡੇ ਨੂੰ ਰੋਕਿਆ ਜਾ ਸਕਦਾ ਹੈ। ਲੋਕਾਂ ਦੇ ਤੰਤਰ ਦੀ ਬਹਾਲੀ ਕੇਵਲ ਤੇ ਕੇਵਲ ਸੜਕ ’ਤੇ ਉਤਰ ਕੇ ਵਿਰੋਧ ਕਰਨ ਨਾਲ ਹੀ ਹੋ ਸਕਦੀ ਹੈ। ਦਿੱਲੀ ਪੁਲਿਸ ਵਲੋਂ ਸੰਘਰਸ਼ ਨੂੰ ਦਬਾਉਣ ਲਈ ਕੀਤੇ ਗਏ ਲਾਠੀਚਾਰਜ ਦਾ ਵਿਰੋਧ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਧਿਆਨ ਹਰੀਗੜ੍ਹ ਤੇ ਡੈਮੋਕਰੇਟਿਕ ਟੀਚਰਸ ਫਰੰਟ ਦੇ ਆਗੂ ਡਾ. ਰਾਮ ਸ਼ਰਨ ਅਲੌਹਰਾਂ ਨੇ ਕਿਹਾ ਕਿ ਕੇਂਦਰ ਦੀ ਬੀ. ਜੇ. ਪੀ. ਸਰਕਾਰ ਵਲੋਂ ਲਗਾਤਾਰ ਦੇਸ਼ ਵਿਚੋਂ ਲੋਕਤੰਤਰੀ ਢਾਂਚੇ ਨੂੰ ਖਤਮ ਕਰਕੇ ਤਾਨਾਸ਼ਾਹੀ ਵੱਲ ਵਧਾ ਰਹੀ ਹੈ ਅਤੇ ਵਿਦਿਆਰਥੀਆਂ ਦੇ ਇਸ ਵਿਦਰੋਹ ਇਸ ਤਾਨਾਸ਼ਾਹੀ ਦੇ ਖ਼ਿਲਾਫ਼ ਨੌਜਵਾਨ ਵਿਦਿਆਰਥੀਆਂ ਦਾ ਲੰਬੇ ਸਮੇਂ ਤੋਂ ਪਣਪ ਰਿਹਾ ਗੁੱਸਾ ਹੈ। ਇਸ ਮੌਕੇ ਪ੍ਰਦਰਸ਼ਨ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਸਾਥੀ ਆਰਤੀ, ਗਗਨਜੀਤ ਕੌਰ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਬੌੜਾਂ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਆਗੂ ਗੁਰਪ੍ਰੀਤ ਸਿੰਘ ਨਾਭਾ, ਪਵਨ ਕੁਮਾਰ, ਭਜਨ ਸਿੰਘ, ਰਵਿੰਦਰ ਰਾਜਨ, ਹਰਬੰਸ ਸਿੰਘ, ਹਿਰਾਵਲ ਦਸਤਾ ਗਰੁੱਪ ਦੇ ਆਗੂ ਬਲਵਿੰਦਰ ਸਿੰਘ ਕਿਸਾਨ ਆਗੂ ਜਗਪਾਲ ਸਿੰਘ ਉਦਾ ਬਿਜਲੀ ਮੁਲਾਜ਼ਮ ਗੁਰਜੀਤ ਸਿੰਘ ਤੇ ਰਾਜੇਸ਼ ਢੀਂਗਰਾ ਵਲੋਂ ਸ਼ਮੂਲੀਅਤ ਕੀਤੀ ਗਈ।
ਪਿਛਲੀ ਖ਼ਬਰ ਵਿਧਾਇਕ ਗਿਆਸਪੁਰਾ ਦੀ ਹਾਜ਼ਰੀ ’ਚ ਐਨੀ ਸ਼ਰਮਾ ਦੀ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਅਗਲੀ ਖ਼ਬਰ ਕਾਰ ਤੇ ਜੀਪ ਦੀ ਆਹਮੋ ਸਾਹਮਣੇ ਟੱਕਰ ’ਚ ਤਿੰਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।