07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਾਰ ਤੇ ਜੀਪ ਦੀ ਆਹਮੋ ਸਾਹਮਣੇ ਟੱਕਰ ’ਚ ਤਿੰਨ ਜ਼ਖ਼ਮੀ

ਅਜੀਤ ਡੈਸਕ 28-07-2026
ਪਾਤੜਾਂ, 27 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪਟਿਆਲਾ ਮੁੱਖ ਮਾਰਗ ’ਤੇ ਪਿੰਡ ਕਕਰਾਲਾ ਭਾਈਕਾ ਨੇੜੇ ਇਕ ਭਿਆਨਕ ਕਾਰ ਤੇ ਪਿੱਕਅਪ ਜੀਪ ਦੀ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ 3 ਨੌਜਵਾਨ ਤੇ ਜੀਪ ਦਾ ਡਰਾਈਵਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਵਿਖੇ ਭਰਤੀ ਕਰਵਾਇਆ। ਜਿਥੋਂ ਡਾਕਟਰਾਂ ਵਲੋਂ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਹੋਏ ਕਾਰ ਸਵਾਰ ਨੌਜਵਾਨਾਂ ਦੀ ਪਛਾਣ ਅਰੁਣ ਕੁਮਾਰ, ਅਮਿਤ ਤੇ ਸੋਨੂ ਵਜੋਂ ਹੋਈ ਹੈ, ਜਦਕਿ ਜੀਪ ਡਰਾਈਵਰ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਪਿੰਡ ਦੁਤਾਲ ਵਜੋਂ ਹੋਈ ਹੈ। ਮੌਕੇ ’ਤੇ ਪਹੁੰਚੀ ਥਾਣਾ ਮਵੀ ਕਲਾਂ ਦੀ ਪੁਲਿਸ ਵਲੋਂ ਘਟਨਾ ਦਾ ਜਾਇਜ਼ਾ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਲੋਕ ਸੰਘਰਸ਼ ਕਮੇਟੀ ਨਾਭਾ ਵਲੋਂ ਦਿੱਲੀ ਸੰਘਰਸ਼ ਦੇ ਹੱਕ ਵਿਚ ਕੀਤੀ ਜੇਤੂ ਰੈਲੀ ਅਗਲੀ ਖ਼ਬਰ ਬਨੂੜ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਡਾ. ਪਿਆਰੇ ਲਾਲ ਗਰਗ ਤੇ ਬਲਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।