07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਨੂੜ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਡਾ. ਪਿਆਰੇ ਲਾਲ ਗਰਗ ਤੇ ਬਲਵਿੰਦਰ ਜੰਮੂ ਨੇ ਮੁਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਅਜੀਤ ਡੈਸਕ 28-07-2026
ਬਨੂੜ, 27 ਜੁਲਾਈ (ਭੁਪਿੰਦਰ ਸਿੰਘ)-ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਬਨੂੜ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਸਮਾਰੋਹ ਕੰਬੋਜ ਧਰਮਸ਼ਾਲਾ ਬਨੂੜ ਵਿਖੇ ਵੱਡੇ ਪੱਧਰ ’ਤੇ ਕਰਵਾਇਆ। ਇਸ ਮੌਕੇ ਮੁਹਾਲੀ, ਚੰਡੀਗੜ੍ਹ, ਪਟਿਆਲਾ ਜ਼ਿਲ੍ਹਿਆਂ ਦੇ ਸੈਂਕੜੇ ਵਸਨੀਕਾਂ ਨੇ ਭਾਗ ਲਿਆ। ਇਸ ਮੌਕੇ ਇਨਕਲਾਬੀ ਗਾਇਕ ਰੋਮੀ ਘੜਾਮਾ, ਬੁਲੰਦ ਅਵਾਜ਼ ਦੇ ਮਾਲਕ ਗਾਇਕ ਗੁਰਮੇਜਰ ਗੁਰਨਾ ਖੇੜੀ, ਪਰਮਜੀਤ ਨਾਭਾ, ਹਰਜੀਤ ਜੌਲਾ ਤੇ ਸਾਈ ਸਕੇਤੜੀ ਨੇ ਇਨਕਲਾਬੀ ਗੀਤਾਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਆਪਣੇ ਵਿਸ਼ੇਸ਼ ਭਾਸ਼ਨ ਵਿਚ ਦੇਸ਼ ਦੀ ਅਜੋਕੀ ਸਥਿਤੀ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਵਿਸਾਰ ਦਿੱਤੇ ਗਏ ਹਨ ਤੇ ਜਿਨ੍ਹਾਂ ਕਾਰਜਾਂ ਲਈ ਸ਼ਹੀਦਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਉਹ ਚੁਨੌਤੀਆਂ ਅੱਜ ਫੇਰ ਸਾਡੇ ਸਨਮੁਖ ਹਨ। ਉਨ੍ਹਾਂ ਲੋਕਾਂ ਨੂੰ ਸੰਘਰਸ਼ ਸ਼ੀਲ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ, ਵੀਨਾ ਜੰਮੂ, ਸੁਖਵੀਰ ਕੌਰ, ਐਡਵੋਕੇਟ ਜੋਗਿੰਦਰ ਸਿੰਘ ਜਿੰਦੂ, ਸਾਬਕਾ ਜੱਜ ਪੀ. ਪੀ. ਸਿੰਘ, ਸਾਬਕਾ ਡਾਇਰੈਕਟਰ ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਮਨੌਲੀ ਸੂਰਤ, ਕ੍ਰਿਸ਼ਨ ਸਿੰਘ ਸਨੌਰ, ਇੰਦਰਜੀਤ ਸਿੰਘ ਯੂ. ਕੇ. ਨੇ ਸੰਬੋਧਨ ਕੀਤਾ। ਉਪਰੰਤ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਸੰਚਾਲਕ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਨੇ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਇਹ ਉਪਰਾਲੇ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਬਾਬਾ ਗੁਰਦੇਵ ਸਿੰਘ, ਗੁਰਦਰਸ਼ਨ ਸਿੰਘ ਖਾਸਪੁਰ, ਸਾਧੂ ਸਿੰਘ ਖਲੌਰ, ਕੌਂਸਲ ਪ੍ਰਧਾਨ ਬਲਜੀਤ ਸਿੰਘ, ਉਪ ਪ੍ਰਧਾਨ ਲਖਵਿੰਦਰ ਸਿੰਘ ਲੱਖੀਂ ਸੰਧੂ, ਕੌਂਸਲਰ ਹਰਜੋਤ ਸਿੰਘ ਬਾਜਵਾ, ਕਰਨੈਲ ਸਿੰਘ, ਜਸਵਿੰਦਰ ਕੌਰ, ਦੀਦਾਰ ਸਿੰਘ, ਸਾਧੂ ਸਿੰਘ, ਬਬਲੂ ਬਨੂੜ, ਪ੍ਰੀਤੀ ਵਾਲੀਆ, ਮਨਜੀਤ ਸਿੰਘ ਘੁਮਾਣਾ, ਉਜਾਗਰ ਸਿੰਘ, ਮਾਨ ਸਿੰਘ ਰਾਜਪੁਰਾ ਤੇ ਹੋਰਨਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਅਵਤਾਰ ਸਿੰਘ ਮਨੌਲੀ ਸੂਰਤ, ਕਰਮਜੀਤ ਸਿੰਘ ਚਿੱਲਾ, ਮਾਸਟਰ ਨਰਿੰਦਰ ਕੁਮਾਰ, ਦਰਸ਼ਨ ਸਿੰਘ ਕਰਾਲਾ, ਅਵਤਾਰ ਸਿੰਘ ਬਬਲਾ, ਜਰਨੈਲ ਸਿੰਘ, ਵਰਿੰਦਰ ਲੀਲਾ, ਕੁਲਵਿੰਦਰ ਸਿੰਘ ਭੋਲਾ, ਮਨਜੀਤ ਸਿੰਘ ਥੂਹਾ, ਹਰਬੰਸ ਸਿੰਘ ਧਰਮਗੜ੍ਹ, ਹਰਪ੍ਰੀਤ ਸਿੰਘ ਧਰਮਗੜ੍ਹ ਤੋਂ ਇਲਾਵਾ ਇਲਾਕੇ ਦੇ ਸਰਪੰਚ, ਪੰਚ ਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਕਾਰ ਤੇ ਜੀਪ ਦੀ ਆਹਮੋ ਸਾਹਮਣੇ ਟੱਕਰ ’ਚ ਤਿੰਨ ਜ਼ਖ਼ਮੀ ਅਗਲੀ ਖ਼ਬਰ ਕਸਬਾ ਬਲਬੇੜਾ ਦੇ ਨਾਲ ਲੱਗਦੇ ਪਿੰਡਾਂ ’ਚ ਚੋਰੀਆਂ ਤੇ ਨਸ਼ਾਖੋਰੀ ਕਾਰਨ ਲੋਕਾਂ ’ਚ ਸਹਿਮ ਕਿਸਾਨਾਂ ਦੀਆਂ ਮੋਟਰਾਂ ਬਣੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।