07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਸਬਾ ਬਲਬੇੜਾ ਦੇ ਨਾਲ ਲੱਗਦੇ ਪਿੰਡਾਂ ’ਚ ਚੋਰੀਆਂ ਤੇ ਨਸ਼ਾਖੋਰੀ ਕਾਰਨ ਲੋਕਾਂ ’ਚ ਸਹਿਮ ਕਿਸਾਨਾਂ ਦੀਆਂ ਮੋਟਰਾਂ ਬਣੀਆਂ ਨਿਸ਼ਾਨਾ, ਰਾਤ ਸਮੇਂ ਰਾਹਗੀਰਾਂ ’ਚ ਵੀ ਅਸੁਰੱਖਿਆ ਦੀ ਭਾਵਨਾ

ਅਜੀਤ ਡੈਸਕ 28-07-2026
ਪਟਿਆਲਾ, 27 ਜੁਲਾਈ (ਗੁਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਸਨੌਰ ਦੇ ਕਸਬਾ ਬਲਬੇੜਾ ਨਾਲ ਲੱਗਦੇ ਕਈ ਪਿੰਡਾਂ ਵਿਚ ਚੋਰੀ ਦੀਆਂ ਵਾਰਦਾਤਾਂ ਤੇ ਨਸ਼ਾਖੋਰੀ ਨਾਲ ਜੁੜੀਆਂ ਗਤੀਵਿਧੀਆਂ ਕਾਰਨ ਲੋਕਾਂ, ਖ਼ਾਸ ਕਰਕੇ ਕਿਸਾਨਾਂ ’ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਖੇਤਾਂ ਵਿਚ ਲੱਗੀਆਂ ਕਿਸਾਨਾਂ ਦੀਆਂ ਮੋਟਰਾਂ ਤੇ ਹੋਰ ਕੀਮਤੀ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਚੋਰੀਆਂ ਦੀਆਂ ਵਾਰਦਾਤਾਂ ਵਧਣ ਦੇ ਬਾਵਜੂਦ ਹਾਲਾਤਾਂ ’ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਥਾਵਾਂ ’ਤੇ ਸੜਕਾਂ ਦੇ ਕਿਨਾਰੇ ਲੱਗੀਆਂ ਮੀਟ ਦੀਆਂ ਰੇਹੜੀਆਂ ਕੋਲ ਦੇਰ ਰਾਤ ਤੱਕ ਸ਼ਰਾਬ ਪੀਣ ਦਾ ਸਿਲਸਿਲਾ ਆਮ ਹੈ। ਇਸ ਤੋਂ ਇਲਾਵਾ ਕਈ ਲਿੰਕ ਸੜਕਾਂ ਤੇ ਸੁੰਨਸਾਨ ਥਾਵਾਂ ’ਤੇ ਨਸ਼ੇੜੀਆਂ ਦੇ ਇਕੱਠ ਲੱਗਣ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਰ ਇਸ ਖੇਤਰ ’ਚ ਪੁਲਿਸ ਦੀ ਚੌਕਸੀ ’ਤੇ ਵੀ ਲੋਕਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਅਜਿਹੇ ਹਾਲਾਤਾਂ ਕਾਰਨ ਰਾਤ ਸਮੇਂ ਰਾਹਗੀਰ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਸੰਬੰਧੀ ਪੁਲਿਸ ਚੌਕੀ ਬਲਬੇੜਾ ਦੇ ਇੰਚਾਰਜ ਰਾਮ ਕਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਜਵਾਬ ਮਾਮਲੇ ਦੀ ਗੰਭੀਰਤਾ ਦੇ ਅਨੁਕੂਲ ਨਹੀਂ ਸੀ। ਸੜਕ ਕਿਨਾਰੇ ਖੁੱਲ੍ਹੇਆਮ ਸ਼ਰਾਬ ਪੀਣ ਸੰਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ, ‘ਸੜਕ ਕਿਨਾਰੇ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ, ਲੋਕ ਸੜਕਾਂ ’ਤੇ ਸ਼ਰਾਬ ਪੀਂਦੇ ਹੀ ਹਨ।’ ਉੱਧਰ, ਥਾਣਾ ਸਦਰ ਪਟਿਆਲਾ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਵੇਗੀ।


ਪਿਛਲੀ ਖ਼ਬਰ ਬਨੂੜ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਡਾ. ਪਿਆਰੇ ਲਾਲ ਗਰਗ ਤੇ ਬਲਵਿ... ਅਗਲੀ ਖ਼ਬਰ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।