ਬੁੱਲ੍ਹੋਵਾਲ, 27 ਜੁਲਾਈ (ਲੁਗਾਣਾ)-ਪਿੰਡ ਫੰਬੀਆਂ ਤੋਂ ਦਿਨ ਦਿਹਾੜੇ ਇਕ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਅਧਿਆਪਕ ਅਨਿਲ ਐਰੀ ਆਗੂ ਕੰਪਿਊਟਰ ਟੀਚਰਜ਼ ਯੂਨੀਅਨ ਨੇ ਦੱਸਿਆ ਹੈ ਕਿ ਉਹ ਕੱਲ੍ਹ 26 ਜੁਲਾਈ ਨੂੰ ਆਪਣਾ ਪਲਾਟਿਨਾ ਮੋਟਰਸਾਈਕਲ ਪੀ.ਬੀ. 07 ਬੀ.ਐਲ-5481 ਨੂੰ ਦੁਪਹਿਰ ਸਮੇਂ ਆਪਣੇ ਘਰ ਦੇ ਬਾਹਰ ਗੇਟ ਸਾਹਮਣੇ ਲਾਕ ਕਰਕੇ ਖੜ੍ਹਾ ਕੀਤਾ ਹੋਇਆ ਸੀ, ਨੂੰ ਬਾਅਦ ਦੁਪਹਿਰ ਦੇਖਿਆ ਤਾਂ ਮੋਟਰਸਾਈਕਲ ਉੱਥੋਂ ਗ਼ਾਇਬ ਸੀ ਜਿਸ ਨੂੰ ਅਣਪਛਾਤੇ ਚੋਰ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ। ਉਨ੍ਹਾਂ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ
ਅਜੀਤ ਡੈਸਕ
28-07-2026