03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਵਿਖੇ ਤੀਆਂ ਤੀਜ ਪ੍ਰੋਗਰਾਮ ’ਚ ਵਿਦਿਆਰਥਣਾਂ ਪਾਈ ਧਮਾਲ

ਮੁੱਲਾਂਪੁਰ-ਦਾਖਾ, 2 ਅਗਸਤ (ਨਿਰਮਲ ਸਿੰਘ ਧਾਲੀਵਾਲ)- ਐੱਸ. ਐੱਮ.

ਐੱਸ.ਐੱਮ.ਐੱਲ ਨਰਸਿੰਗ ਕਾਲਜ ਭਨੋਹੜ ਵਿਖੇ ਤੀਆਂ ਤੀਜ ਪ੍ਰੋਗਰਾਮ ’ਚ ਸਜ ਫੱਬ ਕੇ ਪਹੁੰਚੀਆਂ ਵਿਦਿਆਰਥਣਾਂ। ਤਸਵੀਰ: ਕ੍ਰਿਪਾਲ ਹੰਬੜਾਂ 03-08-2026
ਮੁੱਲਾਂਪੁਰ-ਦਾਖਾ, 2 ਅਗਸਤ (ਨਿਰਮਲ ਸਿੰਘ ਧਾਲੀਵਾਲ)- ਐੱਸ.ਐੱਮ.ਐੱਲ ਨਰਸਿੰਗ ਕਾਲਜ ਨੈਸ਼ਨਲ ਹਾਈਵੇ ਭਨੋਹੜ ਵਿਖੇ ਪ੍ਰਿੰਸੀਪਲ ਕੁਲਵਿੰਦਰ ਕੌਰ ਸਰਾਂ ਦੇ ਪ੍ਰਬੰਧਾਂ ਹੇਠ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਪੁਰਾਤਨ ਪੰਜਾਬੀ ਵਿਰਸੇ ਪ੍ਰਤੀ ਜੋੜੀ ਰੱਖਣ ਲਈ ਤੀਆਂ ਦਾ ਤਿਉਹਾਰ ਤੀਜ ਮੇਲਾ ਕਰਵਾਇਆ ਗਿਆ। ਤੀਆਂ ਦੇ ਤਿਉਹਾਰ ਲਈ ਸਵੇਰ ਤੋਂ ਹੀ ਸਜ-ਫੱਬ ਕੇ ਪਹੁੰਚੀਆਂ ਵਿਦਿਆਰਥਣਾਂ ’ਚ ਗਿੱਧੇ-ਕਿੱਕਲੀ ਲਈ ਉਤਸ਼ਾਹ ਵੇਖਣ ਨੂੰ ਮਿਲਆ। ਐੱਸ.ਐੱਮ.ਐੱਲ ਨਰਸਿੰਗ ਕਾਲਜ ਅੰਦਰ ਚੇਅਰਮੈਨ ਡਾ. ਬੀ. ਐਲ. ਬਾਂਸਲ, ਡਾ. ਵਰੁਣ ਬਾਂਸਲ, ਡਾ. ਗੀਤਿਕਾ ਬਾਂਸਲ ਵਿਸ਼ੇਸ ਸ਼ਮੂਲੀਅਤ ਕੀਤੀ। ਤੀਆਂ ਤੀਜ ਪ੍ਰੋਗਰਾਮ ਮੌਕੇ ਉਚੇਚਾ ਪਹੁੰਚੇ ਡਾ: ਗੀਤਿਕਾ ਬਾਂਸਲ ਵਲੋਂ ਵਿਦਿਆਰਥਣਾਂ ਨੂੰ ਸੰਬੋਧਨ ਸਮੇਂ ਕਿਹਾ ਕਿ ਅੱਜ ਅਸੀਂ ਪੱਛਮੀ ਸੱਭਿਆਚਾਰ ਦੀ ਰੀਸ ਕਰਕੇ ਆਪਣੇ ਅਮੀਰ ਵਿਰਸੇ ਤੋਂ ਦੂਰ ਹਟਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਲੋੜ ਹੈ ਤੀਆਂ ਵਰਗੇ ਪੁਰਾਤਨ ਤਿਉਹਾਰਾਂ ਨੂੰ ਸੰਭਾਲਣ ਦੀ, ਜੋ ਸਾਡਾ ਅਮੀਰ ਵਿਰਸਾ ਹੈ। ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਤੀਆਂ ਦਾ ਇਹ ਤਿਉਹਾਰ ਲੜਕੀਆਂ-ਮੁਟਿਆਰਾਂ ਦਾ ਸਾਦ ਮੁਰਾਦਾ ਪੇਂਡੂ ਤਿਉਹਾਰ ਹੈ, ਜੋ ਪੰਜਾਬੀ ਲੋਕ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੈ। ਨਰਸਿੰਗ ਕਾਲਜ ਕੈਂਪਸ ਅੰਦਰ ਲਹਿੰਗੇ, ਘੱਗਰੇ ਅਤੇ ਪੰਜਾਬੀ ਪਹਿਰਾਵੇ ਵਿੱਚ ਫਬੀਆ ਮੁਟਿਆਰਾਂ ’ਤੇ ਫੁਲਕਾਰੀ ਹੋਰ ਵੀ ਚਾਰ ਚੰਨ ਲਗਾ ਰਹੀ ਸੀ। ਗਿੱਧਾ, ਕਿੱਕਲੀ ਸਮੇਂ ਲੜਕੀਆਂ ਵਲੋਂ ਮਨ ਪਰਚਾਵਾ ਕਰਦਿਆਂ ‘ਆਉਂਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ, ਨੀਂ ਕਾਹਲੀ ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ’ ਅਤੇ ਪਿੱਪਲਾ ਵੇ ਪੇਕੇ ਪਿੰਡ ਦਿਆ, ਤੇਰੀ ਸੁੱਖ ਮਨਾਵਾਂ, ਆਵੇ ਸਾਉਣ ਮਹੀਨਾ ਵੇ, ਮੈਂ ਪੀਂਘ ਤੇਰੇ ’ਤੇ ਪਾਵਾਂ’ ਸਮੇਤ ਹੋਰ ਬੋਲੀਆਂ ਪਾ ਕੇ ਗਿੱਧੇ ਦੇ ਪਿੜ ਵਿਚ ਚੰਗਾ ਰੰਗ ਬੰਨ੍ਹਿਆਂ। ਐੱਸ.ਐੱਮ.ਐੱਲ ਨਰਸਿੰਗ ਕਾਲਜ ਭਨੋਹੜ ਅੰਦਰ ਤੀਜ ਪ੍ਰੋਗਰਾਮ ਸਮੇਂ ਵਿਦਿਆਰਥਣ ਅਵਨੀਤ ਕੌਰ ਨੂੰ ਮਿਸ ਤੀਜ ਚੁਣਿਆ ਗਿਆ, ਸੁਮਨਜੀਤ ਕੌਰ ਰਨਰ ਅਪ ਅਤੇ ਅਰਸ਼ਪ੍ਰੀਤ ਕੌਰ ਸੈਕਿੰਡ ਰਨਰ ਅੱਪ ਬਣੀਆਂ। ਡਾ: ਗੀਤਿਕਾ ਬਾਂਸਲ ਵਲੋਂ ਅਵਨੀਤ ਕੌਰ ’ਤੇ ਸਿਰ ’ਤੇ ਮਿਸ ਤੀਜ ਦਾ ਤਾਜ ਪ ਹਿਨਾਇਆ ਗਿਆ।
ਪਿਛਲੀ ਖ਼ਬਰ ਹਠੂਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਕੀਤੇ ਗ੍ਰਿਫ਼ਤਾਰ ਅਗਲੀ ਖ਼ਬਰ ਗੁਰਦੁਆਰਾ ਕਲਗੀਧਰ ਸਾਹਿਬ ਦੇ ਦਰਬਾਰ ਹਾਲ ਦੀ ਨੀਂਹ ਰੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।