04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਧਾਇਕ ਗਿਆਸਪੁਰਾ ਨੇ ਹਲਕਾ ਪਾਇਲ ਵਿਚ ਕਿਸੇ ਵੀ ਹਸਪਤਾਲ ਵਿਚ ਜਣੇਪੇ ਦੀ ਡਾਕਟਰ ਨਾ ਹੋਣ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਇਆ

ਪਾਇਲ, 3 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਧਾਨ ਸਭਾ ਵਿਚ ਹਲਕਾ ਪਾਇਲ ਦੇ ਪਾਇਲ, ਦੋਰਾਹਾ ਅਤੇ ਮਲੌਦ ਵਿਖੇ ਸਰਕਾਰੀ ਹਸਪਤਾਲਾਂ ਵਿਚ ਦਿਨ ਅਤੇ ਰਾਤ ਦੇ ਸਮੇਂ ਜਣੇਪੇ ਦਾ ਕੋਈ ਵੀ ਡਾਕਟਰ ਨਾ ਹੋਣ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਹੁ ਗਿਣਤੀ ਵਿਚ ਡਾਕਟਰ ਭਰਤੀ ਕੀਤੇ ਹਨ, ਜਿੰਨੇ ਦੀ ਹਲਕਾ ਪਾਇਲ ਦੀ ਜਨਤਾ ਲਾਭ ਉਠਾ ਰਹੀ ਹੈ ਪ੍ਰੰਤੂ ਜਣੇਪੇ ਦਾ ਡਾਕਟਰ ਨਾ ਹੋਣ ਕਰਕੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਮਨਵਿੰਦਰ ਸਿੰਘ ਗਿਆਸਪੁਰਾ 04-08-2026
ਪਾਇਲ, 3 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਧਾਨ ਸਭਾ ਵਿਚ ਹਲਕਾ ਪਾਇਲ ਦੇ ਪਾਇਲ, ਦੋਰਾਹਾ ਅਤੇ ਮਲੌਦ ਵਿਖੇ ਸਰਕਾਰੀ ਹਸਪਤਾਲਾਂ ਵਿਚ ਦਿਨ ਅਤੇ ਰਾਤ ਦੇ ਸਮੇਂ ਜਣੇਪੇ ਦਾ ਕੋਈ ਵੀ ਡਾਕਟਰ ਨਾ ਹੋਣ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਹੁ ਗਿਣਤੀ ਵਿਚ ਡਾਕਟਰ ਭਰਤੀ ਕੀਤੇ ਹਨ, ਜਿੰਨੇ ਦੀ ਹਲਕਾ ਪਾਇਲ ਦੀ ਜਨਤਾ ਲਾਭ ਉਠਾ ਰਹੀ ਹੈ ਪ੍ਰੰਤੂ ਜਣੇਪੇ ਦਾ ਡਾਕਟਰ ਨਾ ਹੋਣ ਕਰਕੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਵਲੋ ਜੋ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਬਾਕੀਆਂ ਸਰਕਾਰਾਂ ਨਾਲੋ ਵੱਧ ਧਿਆਨ ਦੇ ਕੇ ਭਰਤੀ ਕੀਤੇ ਗਏ ਅਤੇ ਮੁਹੱਲਾ ਕਲੀਨਿਕ ਖੋਹਲੇ ਗਏ ਹਨ। ਹੁਣ ਜਿਹੜੀ ਲੋਕਾਂ ਦੀ ਜਣੇਪੇ ਦੇ ਡਾਕਟਰ ਦੀ ਮੰਗ ਹੈ ਉਸਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਜੀ . ਆਈ . ਐੱਸ . ਇੰਸਟੀਚਿਊਟ ਭੁੱਟਾ ਵਿਖੇ ‘ ਉਡਾਨ 2026’ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਜੰਡਿਆਲੀ ਤੋਂ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।