ਸੇਵਾ ਮੁਕਤ ਬਿਜਲੀ ਕਾਮਿਆਂ ਵਲੋਂ 7 ਨੂੰ ਚੰਡੀਗੜ੍ਹ ਧਰਨੇ ਵਿੱਚ ਸ਼ਾਮਿਲ ਹੋਣ ਦਾ ਐਲਾਨ
ਦੋਰਾਹਾ, 5 ਅਗਸਤ (ਪੱਤਰ ਪ੍ਰੇਰਕ)-ਸੇਵਾ ਮੁਕਤ ਬਿਜਲੀ ਕਾਮਿਆ ਦੀ ਜਥੇਬੰਦੀ ਪੈਨਸ਼ਨਰ ਐਸੋਸੀਏਸ਼ਨ ਰਜਿ ਨੰ 56 ਡਵੀਜਨ ਦੋਰਾਹਾ ਦੇ ਸਕੱਤਰ ਤਰਸੇਮ ਲਾਲ ਅਤੇ ਪੈ੍ਰੱਸ ਸਕੱਤਰ ਕ੍ਰਿਸ਼ਨ ਕੁਮਾਰ ਵਿਨਾਇਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਵੀਜਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਪਾਵਰਕਾਮ/ਟਰਾਂਸਕੋ ਦੀ ਮੈਨੇਜਮੈਂਟ ਖ਼ਿਲਾਫ਼ ਚਲਦੇ ਅਗਲੇ ਸੰਘਰਸ਼ ਦੀ ਤਿਆਰੀ ਲਈ ਵਿਸ਼ਵਕਰਮਾ ਮੰਦਰ ਦੋਰਾਹਾ ਵਿਖੇ ਜਰਨਲ ਬਾਡੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਦੋਰਾਹਾ ਡਵੀਜਨ ਅਧੀਨ ਪੈਦੀਆਂ ਸਬ ਡਵੀਜਨਾਂ ਸਿਟੀ ਦੋਰਾਹਾ, ਰਾਮਪੁਰ, ਪਾਇਲ, ਧਮੋਟ, ਘੁਡਾਣੀ ਕਲ੍ਹਾ, ਗਰਿੱਡ ਸਬ ਸਟੇਸ਼ਨ ਅਤੇ ਡਵੀਜਨ ਦਫਤਰ ਤੋ ਸੇਵਾ ਮੁਕਤ ਬਿਜਲੀ ਕਾਮਿਆਂ ਨੇ ਭਰਵੀ ਸਮੂਲੀਅਤ ਕੀਤੀ।
ਦੋਰਾਹਾ, 5 ਅਗਸਤ (ਪੱਤਰ ਪ੍ਰੇਰਕ)-ਸੇਵਾ ਮੁਕਤ ਬਿਜਲੀ ਕਾਮਿਆ ਦੀ ਜਥੇਬੰਦੀ ਪੈਨਸ਼ਨਰ ਐਸੋਸੀਏਸ਼ਨ ਰਜਿ ਨੰ 56 ਡਵੀਜਨ ਦੋਰਾਹਾ ਦੇ ਸਕੱਤਰ ਤਰਸੇਮ ਲਾਲ ਅਤੇ ਪੈ੍ਰੱਸ ਸਕੱਤਰ ਕ੍ਰਿਸ਼ਨ ਕੁਮਾਰ ਵਿਨਾਇਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਵੀਜਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਪਾਵਰਕਾਮ/ਟਰਾਂਸਕੋ ਦੀ ਮੈਨੇਜਮੈਂਟ ਖ਼ਿਲਾਫ਼ ਚਲਦੇ ਅਗਲੇ ਸੰਘਰਸ਼ ਦੀ ਤਿਆਰੀ ਲਈ ਵਿਸ਼ਵਕਰਮਾ ਮੰਦਰ ਦੋਰਾਹਾ ਵਿਖੇ ਜਰਨਲ ਬਾਡੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਦੋਰਾਹਾ ਡਵੀਜਨ ਅਧੀਨ ਪੈਦੀਆਂ ਸਬ ਡਵੀਜਨਾਂ ਸਿਟੀ ਦੋਰਾਹਾ, ਰਾਮਪੁਰ, ਪਾਇਲ, ਧਮੋਟ, ਘੁਡਾਣੀ ਕਲ੍ਹਾ, ਗਰਿੱਡ ਸਬ ਸਟੇਸ਼ਨ ਅਤੇ ਡਵੀਜਨ ਦਫਤਰ ਤੋ ਸੇਵਾ ਮੁਕਤ ਬਿਜਲੀ ਕਾਮਿਆਂ ਨੇ ਭਰਵੀ ਸਮੂਲੀਅਤ ਕੀਤੀ। ਮੀਟਿੰਗ ਖੰਨਾ ਸਰਕਲ ਦੇ ਪ੍ਰਧਾਨ ਹਰਬੰਸ ਸਿੰਘ ‘ਦੋਬੁਰਜੀ’, ਮੀਤ ਪ੍ਰਧਾਨ ਪਲਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਡਵੀਜਨ ਆਗੂ ਹਰਚਰਨ ਸਿੰਘ ਗਰੇਵਾਲ, ਰਾਮ ਕ੍ਰਿਸ਼ਨ, ਭਗਵੰਤ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਸਾਂਗਾ ਰਾਮ, ਰਾਮ ਸਰੂਪ, ਸਿਕੰਦਰ ਸਿੰਘ ਅਤੇ ਨਛੱਤਰ ਸਿੰਘ ਅਤੇ ਸਰਗਰਮ ਮੈਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਪਾਵਰਕਾਮ/ਟਰਾਂਸਕੋ ਦੀ ਮੈਨੇਜਮੈਂਟ, ਵੱਖ ਵੱਖ ਸਰਕਾਰੀ ਅਦਾਰਿਆ ਨੂੰ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨ ਲਈ ਨਿਜੀਕਰਨ ਦੇ ਹਮਲੇ ਨੂੰ ਤੇਜ ਕਰਦੇ ਹੋਏ, ਇਨ੍ਹਾਂ ਲੋਕ ਵਿਰੋਧੀ ਨੀਤੀਆ ਦੇ ਖਿਲਾਫ ਸੰਘਰਸ਼ ਕਰਦੇ ਵੱਖ ਵੱਖ ਤਬਕਿਆ ਅਤੇ ਸਾਂਝੇ ਸੰਘਰਸ਼ ਕਰਦੇ ਮਿਹਨਤੀ ਲੋਕਾ ਉਪਰ ਪੁਲਿਸ ਦਾ ਜਬਰ ਤੇਜ ਕੀਤਾ ਜਾ ਰਿਹਾ ਹੈ । ਆਗੂਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਮਸਲਿਆਂ ਨੂੰ ਹੱਲ ਨਾ ਕੀਤਾ ਤਾਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਧਰਨੇ ਮੁਜ਼ਾਹਰੇ ਵਿੱਚ ਦੋਰਾਹਾ ਡਵੀਜ਼ਨ ਤੋਂ ਵੱਡੀ ਪੱਤਰ ਸ਼ਮੂਲੀਅਤ ਕੀਤੀ ਜਾਵੇਗੀ।