10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਨੈਣਾ ਦੇਵੀ ਦੇ ਲੰਗਰਾਂ ਵਾਸਤੇ ਰਸਦ ਭੇਜੀ

ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੁਕਾਨਦਾਰ ਐਸੋਸੀਏਸ਼ਨ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਮਾਤਾ ਸ਼੍ਰੀ ਨੈਣਾਂ ਦੇਵੀ ਜੀ ਦੇ ਦਰਬਾਰ ਵਿਖੇ ਚੱਲਣ ਵਾਲੇ ਲੰਗਰਾਂ ਲਈ ਰਸਦ ਭੇਜੀ ਗਈ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਰੇਵਾਲ ਨੇ ਰਸਦ ਦੀ ਗੱਡੀ ਨੂੰ ਰਵਾਨਾ ਕਰਨ ਦੀ ਰਸਮ ਅਦਾ ਕੀਤੀ।

ਪਿੰਡ ਗੁਰਮ ਅਤੇ ਰੁੜਕਾ ਵਿਖੇ ਘਰ-ਘਰ ਮਿਲਣੀ ਪ੍ਰੋਗਰਾਮ ਸਮੇਂ ਪਾਰਟੀ ਵਰਕਰਾਂ ਨਾਲ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ ਤੇ ਹੋਰ। ਤਸਵੀਰਾਂ : ਅੰਮ੍ਰਿਤਪਾਲ ਸਿੰਘ ਕੈਲੇ 10-08-2026
ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੁਕਾਨਦਾਰ ਐਸੋਸੀਏਸ਼ਨ, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਮਾਤਾ ਸ਼੍ਰੀ ਨੈਣਾਂ ਦੇਵੀ ਜੀ ਦੇ ਦਰਬਾਰ ਵਿਖੇ ਚੱਲਣ ਵਾਲੇ ਲੰਗਰਾਂ ਲਈ ਰਸਦ ਭੇਜੀ ਗਈ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਰੇਵਾਲ ਨੇ ਰਸਦ ਦੀ ਗੱਡੀ ਨੂੰ ਰਵਾਨਾ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀ ਮਾਨਵਤਾ ਅਤੇ ਧਾਰਮਿਕ ਸੇਵਾ ਕਿਸੇ-ਕਿਸੇ ਦੇ ਹਿੱਸੇ ਆਉਂਦੀ ਹੈ ਅਤੇ ਇਹ ਸੇਵਾ ਭਾਗਾਂ ਨਾਲ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭੇਜੀ ਗਈ ਇਹ ਰਸਦ ਸ਼ਰਧਾਲੂਆਂ ਲਈ ਲਗਾਏ ਜਾਣ ਵਾਲੇ ਲੰਗਰਾਂ ਵਿਚ ਵਰਤਾਈ ਜਾਵੇਗੀ। ਇਸ ਮੌਕੇ ਮਲਕੀਤ ਸਿੰਘ ਲਤਾਲਾ, ਭੁਪਿੰਦਰ ਸਿੰਘ ਸੈਣੀ। ਕੁਲਦੀਪ ਬਾਵਾ, ਪਰਵਿੰਦਰ ਸਿੰਘ, ਮੋਹਿਤ ਵਾਲੀਆ, ਦਿਲਦਾਰ ਸਿੰਘ, ਰਾਮ ਦਿਆਲ ਸਿੰਘ, ਰਜਿੰਦਰ ਸਿੰਘ ਰਾਣੂ, ਜਤਿੰਦਰ ਸਿੰਘ ਰੋਸ਼ਨ ਆਦਿ ਤੋਂ ਇਲਾਵਾ ਐਸੋਸੀਏਸ਼ਨ ਦੇ ਮੈਂਬਰ, ਭਗਤ ਸਿੰਘ ਨਗਰ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਰਾਸ਼ਨ ਵਾਲੀ ਗੱਡੀ ਨੂੰ ਰਵਾਨਾ ਕੀਤਾ।
ਪਿਛਲੀ ਖ਼ਬਰ ਸਾਰੀਆਂ ਸਿਆਸੀ ਪਾਰਟੀਆਂ ਨੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਕੀਤਾ ਅਣਦੇਖਿਆ, 1947 ਤੋਂ ਜਾਰੀ ਹੈ ਸੰਘਰਸ਼ : ਦਿਲਬਰ ਮੁਹੰਮਦ... ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਲੋਂ ਬੀ. ਐੱਸ. ਸੀ. (ਏ. ਆਈ. ਅਤੇ ਮਸ਼ੀਨ ਲਰਨਿੰਗ) ਕੋਰਸ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।