24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜਥੇਦਾਰ ਮਦਨੀਪੁਰ ਅਤੇ ਹੋਰ ਆਗੂਆਂ ਨੇ ਭਵਨਦੀਪ ਮੰਡੇਰ ਦੇ ਗ੍ਰਹਿ ਜਰਗ ਤੋਂ ਡੋਰ ਟੂ ਡੋਰ ਮੁਹਿੰਮ ਕੀਤੀ ਆਰੰਭ

ਜੌੜੇਪੁਲ ਜਰਗ, 24 ਅਕਤੂਬਰ (ਪਾਲਾ ਰਾਜੇਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਭਵਨਦੀਪ ਸਿੰਘ ਮੰਡੇਰ ਦੇ ਗ੍ਰਹਿ ਪਿੰਡ ਜਰਗ ਵਿਖੇ ਅੱਜ ਪਾਰਟੀ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਭਰਵੀਂ ਮੀਟਿੰਗ ਦੌਰਾਨ ਕਿਹਾ ਕਿ ਅਸੀਂ ਪਾਰਟੀ ਦੀਆਂ ਸਰਗਰਮੀਆਂ ਘਰ ਘਰ ਪਹੁੰਚਾਉਣ ਲਈ ਅਹਿਮ ਪ੍ਰੋਗਰਾਮ ਉਲੀਕੇ ਹਨ, ਜਿਨ੍ਹਾਂ ਤਹਿਤ ਅੱਜ ਪਿੰਡ ਜਰਗ ਵਿਖੇ ਡੋਰ ਟੂ ਡੋਰ ਪ੍ਰੋਗਰਾਮ ਦੁਆਰਾ ਘਰ ਘਰ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜ ਸਾਲ ਪੰਜਾਬ ਨੂੰ ਆਰਥਿਕ ਤੌਰ ਤੇ ਕੰਗਾਲ ਕੀਤਾ ਅਤੇ ਪਿਛਲੇ ਪੌਣੇ ਪੰਜ ਸਾਲਾਂ ਤੋਂ ਆਪ ਪਾਰਟੀ ਦੀ ਸਰਕਾਰ ਨੇ ਹਰ ਵਰਗ ਦੀਆਂ ਮੁਸ਼ਕਲਾਂ ਵਿਚ ਭਾਰੀ ਵਾਧੇ ਕੀਤੇ ਅਤੇ ਲੱਖਾਂ, ਕਰੋੜਾਂ ਰੁਪਏ ਪੰਜਾਬ ਦੇ ਸਿਰ ਚਾੜ ਕੇ ਹੋਰ ਵੀ ਆਰਥਿਕ ਮੰਦਹਾਲੀ ਵਿਚ ਧਕੇਲਿਆ।

ਅਜੀਤ ਡੈਸਕ 25-10-2026
ਜੌੜੇਪੁਲ ਜਰਗ, 24 ਅਕਤੂਬਰ (ਪਾਲਾ ਰਾਜੇਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਭਵਨਦੀਪ ਸਿੰਘ ਮੰਡੇਰ ਦੇ ਗ੍ਰਹਿ ਪਿੰਡ ਜਰਗ ਵਿਖੇ ਅੱਜ ਪਾਰਟੀ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਭਰਵੀਂ ਮੀਟਿੰਗ ਦੌਰਾਨ ਕਿਹਾ ਕਿ ਅਸੀਂ ਪਾਰਟੀ ਦੀਆਂ ਸਰਗਰਮੀਆਂ ਘਰ ਘਰ ਪਹੁੰਚਾਉਣ ਲਈ ਅਹਿਮ ਪ੍ਰੋਗਰਾਮ ਉਲੀਕੇ ਹਨ, ਜਿਨ੍ਹਾਂ ਤਹਿਤ ਅੱਜ ਪਿੰਡ ਜਰਗ ਵਿਖੇ ਡੋਰ ਟੂ ਡੋਰ ਪ੍ਰੋਗਰਾਮ ਦੁਆਰਾ ਘਰ ਘਰ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜ ਸਾਲ ਪੰਜਾਬ ਨੂੰ ਆਰਥਿਕ ਤੌਰ ਤੇ ਕੰਗਾਲ ਕੀਤਾ ਅਤੇ ਪਿਛਲੇ ਪੌਣੇ ਪੰਜ ਸਾਲਾਂ ਤੋਂ ਆਪ ਪਾਰਟੀ ਦੀ ਸਰਕਾਰ ਨੇ ਹਰ ਵਰਗ ਦੀਆਂ ਮੁਸ਼ਕਲਾਂ ਵਿਚ ਭਾਰੀ ਵਾਧੇ ਕੀਤੇ ਅਤੇ ਲੱਖਾਂ, ਕਰੋੜਾਂ ਰੁਪਏ ਪੰਜਾਬ ਦੇ ਸਿਰ ਚਾੜ ਕੇ ਹੋਰ ਵੀ ਆਰਥਿਕ ਮੰਦਹਾਲੀ ਵਿਚ ਧਕੇਲਿਆ। ਇਸ ਮੌਕੇ ਭਵਨਦੀਪ ਸਿੰਘ ਮੰਡੇਰ ਅਤੇ ਉਨ੍ਹਾਂ ਦੇ ਮਾਤਾ ਸੁਰਿੰਦਰ ਕੌਰ ਨੇ ਜਥੇਦਾਰ ਮਦਨੀਪੁਰ ਅਤੇ ਹੋਰ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਭਵਨਦੀਪ ਸਿੰਘ ਮੰਡੇਰ ਨੇ ਕਿਹਾ ਕਿ ਪੰਜਾਬ ਵਾਸੀ ਹੁਣ ਚਾਹੁੰਦੇ ਹਨ ਕਿ ਪੰਜਾਬ ਦੇ ਉੱਜਲੇ ਭਵਿੱਖ ਲਈ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਇਸ ਮੌਕੇ ਮਾਤਾ ਸੁਰਿੰਦਰ ਕੌਰ ਮੰਡੇਰ ਜਰਗ, ਅਵਤਾਰ ਸਿੰਘ ਧਮੋਟ, ਅਮਨਦੀਪ ਸਿੰਘ ਟੋਨਾ, ਜਗਦੇਵ ਸਿੰਘ ਪ੍ਰਧਾਨ, ਕਿਰਨਦੀਪ ਕੌਰ ਮੰਡੇਰ, ਯਾਦਵਿੰਦਰ ਸਿੰਘ ਯਾਦੀ, ਜਥੇਦਾਰ ਗੁਰਮੇਲ ਸਿੰਘ, ਮਲਕੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਕਾਕਾ ਜਰਗ ਅਤੇ ਗੁਰਜੋਤ ਸਿੰਘ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਟੈਗੋਰ ਗਲੋਬਲ ਸਕੂਲ ਨੇ ਸਹੋਦਿਆ ਅਥਲੈਟਿਕਸ ਮੀਟ ਅਤੇ ਅੰਤਰ-ਸਕੂਲ ਭਾਸ਼ਨ ਮੁਕਾਬਲੇ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਨਵੇਂ ਤਹਿਸੀਲ ਕੰਪਲੈਕਸ ਵਿਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।