14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜੋੜ ਮੇਲੇ ’ਤੇ ਵਿਸ਼ੇਸ਼ - ਸ੍ਰੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ (ਖੰਨਾ)

ਬੀਜਾ- ਖੰਨਾ-ਦੋਰਾਹਾ ਜੀ. ਟੀ.

ਦਰਬਾਰ ਸਾਹਿਬ ਦੀ ਇਮਾਰਤ ਦਾ ਦ੍ਰਿਸ਼। 14-08-2026
ਬੀਜਾ- ਖੰਨਾ-ਦੋਰਾਹਾ ਜੀ. ਟੀ. ਰੋਡ ਦੇ ਵਿਚਕਾਰ ਸਥਿਤ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿਦ ਸਾਹਿਬ ਜੀ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਇਤਿਹਾਸ ਬਾਰੇ ਵੱਡੀ ਉਮਰ ਦੇ ਬਜ਼ੁਰਗਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਕ੍ਰਿਪਾਲ ਸਿੰਘ ਅਤੇ ਉਨ੍ਹਾਂ ਦਾ ਸੀਰੀ ਗੁਰਦੇਵ ਸਿੰਘ ਆਪਣੇ ਖੇਤਾਂ ਵਿੱਚ ਹਰ ਰੋਜ਼ ਦੀ ਤਰ੍ਹਾਂ 12 ਅਗਸਤ 1953 ਕੰਮ ਕਰ ਰਹੇ ਸਨ। ਗੁਰਦੇਵ ਸਿੰਘ ਸੀਰੀ ਵਲੋਂ ਚਲਾਏ ਜਾ ਰਹੇ ਹਲ ਦਾ ਫਾਲ੍ਹਾ ਦੋ ਤਿੰਨ ਵਾਰ ਪੱਥਰ ਵਰਗੀ ਚੀਜ਼ ਵਿੱਚ ਫਸ ਗਿਆ, ਜਿਸ ਕਰਕੇ ਗੁਰਦੇਵ ਸਿੰਘ ਤੇ ਬਲਦ ਇੱਕਦਮ ਡਰ ਗਏ ਤਾਂ ਕੁੱਝ ਪਲ ਸੋਚਣ ਤੋਂ ਬਾਅਦ ਜਦੋਂ ਗੁਰਦੇਵ ਸਿੰਘ ਨੇ ਉਕਤ ਸਥਾਨ ਨੂੰ ਪੁੱਟ ਕੇ ਦੇਖਿਆ ਤਾਂ ਮੰਜੀ ਸਾਹਿਬ ਦੇ ਦਰਸ਼ਨ ਹੋਏ। ਉਕਤ ਘਟਨਾ ਵਾਰੇ ਬਾਬਾ ਕਿਰਪਾਲ ਸਿੰਘ ਨੂੰ ਘਰ ਜਾ ਕੇ ਦੱਸਿਆ। ਇਹ ਬਜ਼ੁਰਗ ਵੱਡੀ ਉਮਰ ਦੇ ਅਤੇ ਗੁਰੂ ਘਰ ਵਿੱਚ ਅਥਾਹ ਵਿਸ਼ਵਾਸ ਵਾਲੇ ਸਨ। ਉਨ੍ਹਾਂ ਅਨੁਸਾਰ ਇਹ ਅਸਥਾਨ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ ਦਾ ਹੈ। ਦੂਸਰੇ ਦਿਨ 13 ਅਗਸਤ 1953 ਨੂੰ ਹਰਭਜਨ ਸਿੰਘ ਤੇ ਗੁਰਦੇਵ ਸਿੰਘ ਨੇ ਮਹਿਰੀਵਾਲਾ ਖੂਹ ਜੋੜਿਆ। ਉਸ ਦੁਪਹਿਰ ਦੇ ਸਮੇਂ ਉੱਥੇ ਬੀਬੀ ਕਰਤਾਰ ਕੌਰ, ਪੁੱਤਰ ਟਹਿਲ ਸਿੰਘ ਵੀ ਹਾਜ਼ਰ ਸਨ ਕਿ ਇਨ੍ਹਾਂ ਨੂੰ 2-3 ਉੱਚੀਆਂ ਅਵਾਜਾਂ ਸੁਣਾਈ ਦਿੱਤੀਆਂ ਅਤੇ ਕਈ ਸਿੰਘ ਨੀਲੇ ਬਸਤਰਾਂ ਵਾਲੇ ਦਿਖਾਈ ਦਿਤੇ। ਉਥੇ ਹਾਜ਼ਰ ਵਿਅਕਤੀ ਫਿਰ ਡਰ ਗਏ ਪਰ ਕੁੱਝ ਦੇਰ ਬਾਅਦ ਫਿਰ ਆਵਾਜ਼ ਆਈ ਕਿ ਖ਼ਾਲਸਾ ਜੀ ਡਰੋਂ ਨਾ, ਗੁਰੂ ਰਾਖਾ ਹੈ । ਇਹ ਗੱਲ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਉਸ ਰਾਤ ਗੁਰਦੇਵ ਸਿੰਘ ਨੂੰ ਤੇਜ਼ ਬੁਖ਼ਾਰ ਹੋ ਗਿਆ ਅਤੇ ਇੱਕ ਬਲਦ ਵੀ ਬਿਮਾਰ ਹੋ ਗਿਆ। 14 ਅਗਸਤ ਨੂੰ ਸਵੇਰੇ ਦੂਰ-ਨੇੜਿਓਂ ਸੰਗਤਾਂ ਮੰਜੀ ਸਾਹਿਬ ਦੇ ਦਰਸ਼ਨ ਕਰਨ ਲਈ ਇਕੱਠੀਆਂ ਤੇ ਸੰਗਤਾਂ ਨੇ ਬੜੀ ਹੀ ਸ਼ਰਧਾ ਪੂਰਵਕ ਨਾਲ ਮੰਜੀ ਸਾਹਿਬ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ। ਮੌਕੇ ਤੋਂ ਮਿਲ਼ੇ ਸੰਕੇਤਾਂ ਤੋਂ ਜ਼ਾਹਰ ਹੋਇਆ ਕੇ ਇਹ ਅਸਥਾਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਹੈ। ਚਾਰੇ ਕੋਟਾਂ (ਮੰਡਿਆਲਾ ਕਲਾਂ, ਮੰਡਿਆਲਾ ਖੁਰਦ, ਕੋਟ ਪਨੈੱਚ, ਕੋਟ ਸੇਖੋਂ) ਉਪਰਾਲਾ ਕਰਕੇ ਇਸ ਅਸਥਾਨ ਦੀ ਇਮਾਰਤ ਦਾ ਕੰਮ ਸ਼ੁਰੂ ਕੀਤਾ। ਦੂਰ ਦਰਾਡਿਉਂ ਸੰਗਤਾਂ ਏਥੇ ਸੇਵਾ ਵਿੱਚ ਜੁਟ ਗਈਆਂ ਅੱਜ ਜਗਤ ਪੱਧਰ ’ਤੇ ਗੁਰਦੁਆਰਾ ਮੰਜੀ ਸਾਹਿਬ ਸਮੁੱਚੀ -ਮਨੁੱਖਤਾ ਲਈ ਚਾਨਣ -ਮੁਨਾਰਾ ਬਣਿਆਂ ਹੋਇਆ ਹੈ। ਇਸ ਰੂਹਾਨੀਅਤ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲੰਮੇ ਸਮੇ ਤੋਂ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜੱਥੇਦਾਰ ਦਵਿੰਦਰ ਸਿੰਘ ਖੱਟੜਾ ਦੇ ਸਪੁੱਤਰ ਨਵਤੇਜ ਸਿੰਘ ਖੱਟੜਾ ਤੇ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਦੱਸਿਆ ਕਿ ਜੋੜ ਮੇਲੇ ਦੇ ਅਖੀਰਲੇ ਦਿਨ 14 ਅਗਸਤ ਨੂੰ ਭੋਗ ਪੈਣ ਉਪਰੰਤ ਰਾਗੀ ਢਾਡੀ, ਕਥਾ ਵਾਚਕ ਵੀ ਗੁਰੂ ਜਸ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ । - ਕਸ਼ਮੀਰਾ ਸਿੰਘ ਬਗਲੀ
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਰਾਸ਼ਟਰ ਨਿਰਮਾਣ ਵਿਚ ਉੱਚ ਸਿੱਖਿਆ ਸੰਸਥਾਵਾਂ ਦੀ ਭੂਮਿਕਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਲੋਂ ਈਸੜੂ ਕਾਨਫ਼ਰੰਸ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।