ਮਲੌਦ, 16 ਅਗਸਤ (ਦਿਲਬਾਗ ਸਿੰਘ ਚਾਪੜਾ)-ਪੀ. ਟੀ. ਸੀ ਪੰਜਾਬੀ ਚੈਨਲ ਦੇ ਸ਼ੋਅ ‘ਵਾਇਸ ਆਫ਼ ਪੰਜਾਬ’ ਦੀ ਜੇਤੂ ਰਹਿ ਕੇ ਫਸਟ ਰਨਰ ਅਪ ਬਣੀ ਗਾਇਕਾ ਦੀਪ ਅਮਨ ਦਾ ਪਿੰਡ ਪੁੱਜਣ ’ਤੇ ਸਰਪੰਚ ਗੁਰਬਿੰਦਰ ਸਿੰਘ ਬਿੰਦਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਬਿੰਦਾ ਬੇਰ ਕਲਾਂ ਨੇ ਕਿਹਾ ਕਿ ਦੀਪ ਅਮਨ ਨੇ ਆਪਣੀ ਦਮਦਾਰ ਆਵਾਜ਼ ਅਤੇ ਪਤੀ ਗੀਤਕਾਰ ਸੋਨੀ ਬੇਰ ਕਲਾਂ ਦੇ ਸਾਥ ਸਦਕਾ ਇਹ ਵੱਕਾਰੀ ਮੁਕਾਮ ਹਾਸਿਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਢੋਲ ਨਾਲ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸ ਮੌਕੇ ਪੰਚ ਰਾਮ ਦਿਆਲ, ਹਰਜਿੰਦਰ ਸਿੰਘ, ਬੇਅੰਤ ਸਿੰਘ, ਜਸਪ੍ਰੀਤ ਸਿੰਘ ਕਾਲਾ, ਸੋਨੂੰ ਪੰਡਿਤ, ਚਰਨ ਸਿੰਘ, ਜਤਿੰਤਰ ਸਿੰਘ, ਗਗਨ ਸਿੰਘ, ਸੰਦੀਪ ਸਿੰਘ, ਸਿੰਦਰ ਧਾਲੀਵਾਲ, ਡਾ. ਗੁਰਦੀਪ ਸਿੰਘ, ਸੱਤਜੀਤ ਸਿੰਘ ਸੱਤਾ, ਦਿਲਪ੍ਰੀਤ ਸਿੰਘ, ਪ੍ਰਭ ਗਿੱਲ, ਜਗਰੂਪ ਸਿੰਘ ਭੋਲਾ, ਮਾ. ਬਲਜਿੰਦਰ ਸਿੰਘ ਕਾਕਾ, ਚੇਅਰਮੈਨ ਗੁਰਪ੍ਰੀਤ ਸਿੰਘ ਗੁਰੀ ਬੇਰ ਕਲਾਂ, ਕਾਲਾ ਜੌਹਲ, ਰਿਸ਼ੀ ਬੇਰ ਕਲਾਂ ਆਦਿ ਹਾਜ਼ਰ ਸਨ।