17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗੁੱਡ ਅਰਥ ਸਕੂਲ ਸਿਆੜ ਵਿਖੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ

ਡੇਹਲੋਂ, 16 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਗੁੱਡ ਅਰਥ ਕਾਨਵੈਂਟ ਸਕੂਲ ਸਿਆੜ ਵਿਖੇ ਵਿਦਿਆਰਥੀਆਂ ਦੀਆਂ ਸਿਰਜਣਾਤਮਿਕ ਰੁਚੀਆਂ ਨੂੰ ਪਛਾਣਨ ਅਤੇ ਵਿਕਸਿਤ ਕਰਨ ਦੇ ਮਕਸਦ ਨਾਲ ਟੇਲਨ ਫੈੱਸਟ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜੂਨੀਅਰ ਵਿੰਗ ਦੇ ਫੈਂਸੀ ਡਰੈੱਸ ਮੁਕਾਬਲੇ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੇ ਲੋਕ ਗੀਤ, ਲੋਕ ਨਾਚ, ਵਾਲ ਪੇਪਰ ਹੈਗਿੰਗ, ਪੇਪਰ ਪਲੇਟ ਆਰਟ, ਹੈਂਡਮੇਡ ਸ਼ਗਨ ਲਿਫਾਫੇ, ਗਿਫ਼ਟ ਰੈਪਿੰਗ, ਫ਼ਸਟ ਏਡ ਬਾਕਸ, ਬਟਨ ਆਰਟ, ਸਲਾਦ ਡੈਕੋਰੇਸ਼ਨ, ਰਾਖੀ ਮੇਕਿੰਗ, ਕਲੇਅ ਕਰੈਕਟਰ, ਆਰਟ ਸੇਵਿੰਗ ਪੇਂਸਲ, ਸਪੰਜ ਪੇਟਿੰਗ, ਫੇਸ ਪੇਂਟਿੰਗ, ਰੰਗੋਲੀ, ਕੂਇਲ ਆਰਟ, ਗੱਤੇ ਦਾ ਘਰ ਬਣਾਉਣਾ, ਬੀਜਾਂ ਅਤੇ ਦਾਲਾਂ ਨੂੰ ਆਰਟ ਕਰਨਾ, ਹੱਥ ਨਾਲ ਬਣਿਆ ਚਾਬੀਆਂ ਦਾ ਡੱਬਾ, ਬਿਨਾਂ ਅੱਗ ਤੋਂ ਖਾਣਾ ਬਣਾਉਣਾ ਆਦਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਲੋਕ ਨਾਚ ਵਿਚ ਪਾਲਕੀ, ਜਪਜੀਤ ਸਿੰਘ, ਸਾਂਝਪ੍ਰੀਤ ਕੌਰ ਅਤੇ ਲੋਕ-ਗੀਤ ਵਿੱਚ ਹਰਜੋਤ ਕੌਰ, ਹਰਸਿਮਰਨਪ੍ਰੀਤ ਕੌਰ, ਹਰਮਨਪ੍ਰੀਤ ਸਿੰਘ, ਬਿਨਾਂ ਅੱਗ ਤੋਂ ਖਾਣਾ ਬਣਾਉਣ ਵਿਚ ਬਲਰਾਜ ਸਿੰਘ, ਰੰਗੋਲੀ ਵਿਚ ਜਪਜੋਤ ਕੌਰ, ਕੋਮਲਪ੍ਰੀਤ ਕੌਰ, ਗੱਤੇ ਦੁਆਰਾ ਘਰ ਬਣਾਉਣਾ ਵਿਚ, ਹਸਨਪ੍ਰੀਤ ਕੌਰ, ਸਲਾਦ ਡੈਕੋਰੈਸ਼ਨ ਵਿਚ ਗੁਰਜੋਤ ਸਿੰਘ, ਬਾਲ ਹੈਗਿੰਗ ਵਿਚ ਸਹਿਜਪ੍ਰੀਤ ਕੌਰ, ਪੇਂਸਲ ਸੇਵਿੰਗ ਆਰਟ ਵਿਚ ਨਵਰੀਤ ਕੌਰ ਪੰਧੇਰ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 17-08-2026
ਡੇਹਲੋਂ, 16 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਗੁੱਡ ਅਰਥ ਕਾਨਵੈਂਟ ਸਕੂਲ ਸਿਆੜ ਵਿਖੇ ਵਿਦਿਆਰਥੀਆਂ ਦੀਆਂ ਸਿਰਜਣਾਤਮਿਕ ਰੁਚੀਆਂ ਨੂੰ ਪਛਾਣਨ ਅਤੇ ਵਿਕਸਿਤ ਕਰਨ ਦੇ ਮਕਸਦ ਨਾਲ ਟੇਲਨ ਫੈੱਸਟ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜੂਨੀਅਰ ਵਿੰਗ ਦੇ ਫੈਂਸੀ ਡਰੈੱਸ ਮੁਕਾਬਲੇ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੇ ਲੋਕ ਗੀਤ, ਲੋਕ ਨਾਚ, ਵਾਲ ਪੇਪਰ ਹੈਗਿੰਗ, ਪੇਪਰ ਪਲੇਟ ਆਰਟ, ਹੈਂਡਮੇਡ ਸ਼ਗਨ ਲਿਫਾਫੇ, ਗਿਫ਼ਟ ਰੈਪਿੰਗ, ਫ਼ਸਟ ਏਡ ਬਾਕਸ, ਬਟਨ ਆਰਟ, ਸਲਾਦ ਡੈਕੋਰੇਸ਼ਨ, ਰਾਖੀ ਮੇਕਿੰਗ, ਕਲੇਅ ਕਰੈਕਟਰ, ਆਰਟ ਸੇਵਿੰਗ ਪੇਂਸਲ, ਸਪੰਜ ਪੇਟਿੰਗ, ਫੇਸ ਪੇਂਟਿੰਗ, ਰੰਗੋਲੀ, ਕੂਇਲ ਆਰਟ, ਗੱਤੇ ਦਾ ਘਰ ਬਣਾਉਣਾ, ਬੀਜਾਂ ਅਤੇ ਦਾਲਾਂ ਨੂੰ ਆਰਟ ਕਰਨਾ, ਹੱਥ ਨਾਲ ਬਣਿਆ ਚਾਬੀਆਂ ਦਾ ਡੱਬਾ, ਬਿਨਾਂ ਅੱਗ ਤੋਂ ਖਾਣਾ ਬਣਾਉਣਾ ਆਦਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਲੋਕ ਨਾਚ ਵਿਚ ਪਾਲਕੀ, ਜਪਜੀਤ ਸਿੰਘ, ਸਾਂਝਪ੍ਰੀਤ ਕੌਰ ਅਤੇ ਲੋਕ-ਗੀਤ ਵਿੱਚ ਹਰਜੋਤ ਕੌਰ, ਹਰਸਿਮਰਨਪ੍ਰੀਤ ਕੌਰ, ਹਰਮਨਪ੍ਰੀਤ ਸਿੰਘ, ਬਿਨਾਂ ਅੱਗ ਤੋਂ ਖਾਣਾ ਬਣਾਉਣ ਵਿਚ ਬਲਰਾਜ ਸਿੰਘ, ਰੰਗੋਲੀ ਵਿਚ ਜਪਜੋਤ ਕੌਰ, ਕੋਮਲਪ੍ਰੀਤ ਕੌਰ, ਗੱਤੇ ਦੁਆਰਾ ਘਰ ਬਣਾਉਣਾ ਵਿਚ, ਹਸਨਪ੍ਰੀਤ ਕੌਰ, ਸਲਾਦ ਡੈਕੋਰੈਸ਼ਨ ਵਿਚ ਗੁਰਜੋਤ ਸਿੰਘ, ਬਾਲ ਹੈਗਿੰਗ ਵਿਚ ਸਹਿਜਪ੍ਰੀਤ ਕੌਰ, ਪੇਂਸਲ ਸੇਵਿੰਗ ਆਰਟ ਵਿਚ ਨਵਰੀਤ ਕੌਰ ਪੰਧੇਰ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਨਵੀਨ ਬਾਂਸਲ ਵਲੋਂ ਇਨਾਮ ਤਕਸੀਮ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ਦਾ ਸਮੁੱਚਾ ਪ੍ਰਬੰਧ ਆਰਟ ਵਿਭਾਗ ਦੇ ਮੁਖੀ ਕੁਲਦੀਪ ਸਿਹੌੜਾ, ਸ਼ਮਸ਼ੇਰ ਸਿੰਘ, ਬਲਵੰਤ ਸਿੰਘ ਅਤੇ ਰਾਜਵੰਤ ਕੌਰ ਦੁਆਰਾ ਕੀਤਾ ਗਿਆ। ਸਮੂਹ ਸਟਾਫ ਵਲੋਂ ਡਿਊਟੀਆਂ ਬਖੂਬੀ ਨਿਭਾਈਆਂ ਗਈਆਂ। ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਮਨਦੀਪ ਪੰਧੇਰ, ਪ੍ਰਿਤਪਾਲ ਸਿੱਧੂ, ਮਨਪ੍ਰੀਤ ਕੌਰ, ਮੀਨਾ ਸ਼ਰਮਾ, ਅਤੇ ਵਿਸਕੀ ਸਿੰਘ ਆਦਿ ਸਟਾਫ ਮੈਬਰ ਹਾਜ਼ਰ ਸਨ।
ਪਿਛਲੀ ਖ਼ਬਰ ਇੰਜ. ਲਾਲਕਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਉਣ ’ਤੇ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ-ਵਿਜੇ ਸੈਣੀ ਅਗਲੀ ਖ਼ਬਰ ਪਿੰਡ ਪਪੜੌਦੀ ਵਿਖੇ ਸੰਤ ਬਾਬਾ ਪਿਆਰਾ ਸਿੰਘ ਦੀ ਯਾਦ ’ਚ 38ਵਾਂ ਬਰਸੀ ਸਮਾਗਮ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।