19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲਸਾੜਾ ’ਚ ਤੀਆਂ ਦਾ ਤਿਉਹਾਰ ਮਨਾਇਆ

ਮਲੌਦ, 17 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਰਬੱਤ ਦਾ ਭਲਾ ਸੇਵਾ ਸੁਸਾਇਟੀ ਲਸਾੜਾ ਪੋਹਲੇਵਾਸ ਦੇ ਸਹਿਯੋਗ ਨਾਲ ਪਿੰਡ ਲਸਾੜਾ ਪੋਹਲੇਵਾਸ ਦੇ ਕਮਿਊਨਿਟੀ ਸੈਂਟਰ ਵਿਚ ਸਾਵਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੋਲੀਆਂ, ਗੀਤਾਂ ਤੇ ਗਿੱਧੇ-ਭੰਗੜੇ ਰਾਹੀਂ ਰੰਗ ਬੰਨਿਆ।

ਅਜੀਤ ਡੈਸਕ 18-08-2026
ਮਲੌਦ, 17 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਰਬੱਤ ਦਾ ਭਲਾ ਸੇਵਾ ਸੁਸਾਇਟੀ ਲਸਾੜਾ ਪੋਹਲੇਵਾਸ ਦੇ ਸਹਿਯੋਗ ਨਾਲ ਪਿੰਡ ਲਸਾੜਾ ਪੋਹਲੇਵਾਸ ਦੇ ਕਮਿਊਨਿਟੀ ਸੈਂਟਰ ਵਿਚ ਸਾਵਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਬੋਲੀਆਂ, ਗੀਤਾਂ ਤੇ ਗਿੱਧੇ-ਭੰਗੜੇ ਰਾਹੀਂ ਰੰਗ ਬੰਨਿਆ। ਮੁੱਖ ਮਹਿਮਾਨ ਗੁਲਪ੍ਰੀਤ ਕੌਰ ਰਾਏ ਸੁਪਤਨੀ ਰਜਿੰਦਰ ਸਿੰਘ ਰਾਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁੱਖ ਮਹਿਮਾਨ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿਸਨੂੰ ਹਮੇਸ਼ਾ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਰਜਿੰਦਰ ਸਿੰਘ ਰਾਏ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸਰਪੰਚ ਜਸਵੀਰ ਕੌਰ ਲਸਾੜਾ, ਮਲਕੀਤ ਕੌਰ ਸਾਬਕਾ ਸਰਪੰਚ, ਬੀਬੀ ਗੁਰਮੀਤ ਕੌਰ, ਹਰਲੀਨ ਕੌਰ ਝਿੰਮ, ਜਸ਼ਨਦੀਪ ਕੌਰ ਲਾਡੋ, ਅਮਨਦੀਪ ਕੌਰ, ਸਾਬਕਾ ਸਰਪੰਚ ਹਰਪ੍ਰੀਤ ਕੌਰ, ਰਾਣੀ ਬੇਗਮ, ਸੁਖਵਿੰਦਰ ਕੌਰ, ਸ਼ਰਨਜੀਤ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਸਨਦੀਪ ਕੌਰ, ਨਿਰਮਲ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਸੁਖਦਰਸ਼ਨ ਸਿੰਘ ਘੋਕਾ, ਹਰਬੰਸ ਸਿੰਘ, ਕਮਲਜੀਤ ਸਿੰਘ, ਗਗਨਪ੍ਰੀਤ ਸਿੰਘ ਗੱਗੀ, ਸੁਦਾਗਰ ਸਿੰਘ ਫੌਜੀ, ਦਲਜੀਤ ਸਿੰਘ ਬਿੱਟੂ, ਮਿ: ਰਣਧੀਰ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੇਤਾ ਚਿਰਾਂਸ਼ੂ ਰਤਨ ਨੇ ਡਾ. ਹੇਮਾਂਗ ਅਤੇ ਯਾਦਵ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਅਗਲੀ ਖ਼ਬਰ ਸੀ. ਸੀ. ਐੱਲ. ਪੀ. ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਲਈ ਵਿਲੱਖਣ ਉਪਰਾਲਾ-ਡਾ. ਰਜਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।