19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੈਕਰਡ ਹਾਰਟ ਕਨਵੈਂਟ ਸਕੂਲ ਸਮਰਾਲਾ ’ਚ ਨਸ਼ਿਆਂ ਪ੍ਰਤੀ ਜਾਗਰਤੀ ਲਿਆਉਣ ਲਈ ਪ੍ਰਣ ਲਿਆ

ਸਮਰਾਲਾ, 18 ਅਗਸਤ (ਕੁਲਵਿੰਦਰ ਸਿੰਘ)- ਸੈਕਰਡ ਹਾਰਟ ਕਨਵੈਂਟ ਸਕੂਲ ਸਮਰਾਲਾ ਵਿੱਚ ਇੱਕ ਵਿਸ਼ਾਲ ਮੁਹਿੰਮ ਤਹਿਤ ਨਸ਼ਿਆਂ ਨੂੰ ਕਹੋ ਨਾਂਹ, ਜੀਵਨ ਨੂੰ ਕਰੋ ਹਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬ੍ਰਹਮ ਕੁਮਾਰੀ ਨੀਲਮ ਦੀਦੀ ਸ਼ਾਮਿਲ ਹੋਏ, ਜਿਨਾਂ ਨੇ ਬੱਚਿਆਂ ਨੂੰ ਨਸ਼ੇ ਵਰਗੇ ਕੋਹੜ ਤੋਂ ਬਚਣ ਲਈ ਪ੍ਰੇਰਣਾਦਾਇਕ ਕਹਾਣੀਆਂ ਭਰਪੂਰ ਭਾਸ਼ਣ ਦਿੱਤਾ ਤੇ ਬੱਚਿਆਂ ਨੂੰ ਮੈਡੀਟੇਸ਼ਨ ਵੀ ਕਰਵਾਈ।

ਅਜੀਤ ਡੈਸਕ 19-08-2026
ਸਮਰਾਲਾ, 18 ਅਗਸਤ (ਕੁਲਵਿੰਦਰ ਸਿੰਘ)- ਸੈਕਰਡ ਹਾਰਟ ਕਨਵੈਂਟ ਸਕੂਲ ਸਮਰਾਲਾ ਵਿੱਚ ਇੱਕ ਵਿਸ਼ਾਲ ਮੁਹਿੰਮ ਤਹਿਤ ਨਸ਼ਿਆਂ ਨੂੰ ਕਹੋ ਨਾਂਹ, ਜੀਵਨ ਨੂੰ ਕਰੋ ਹਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬ੍ਰਹਮ ਕੁਮਾਰੀ ਨੀਲਮ ਦੀਦੀ ਸ਼ਾਮਿਲ ਹੋਏ, ਜਿਨਾਂ ਨੇ ਬੱਚਿਆਂ ਨੂੰ ਨਸ਼ੇ ਵਰਗੇ ਕੋਹੜ ਤੋਂ ਬਚਣ ਲਈ ਪ੍ਰੇਰਣਾਦਾਇਕ ਕਹਾਣੀਆਂ ਭਰਪੂਰ ਭਾਸ਼ਣ ਦਿੱਤਾ ਤੇ ਬੱਚਿਆਂ ਨੂੰ ਮੈਡੀਟੇਸ਼ਨ ਵੀ ਕਰਵਾਈ। ਇਸ ਸਮਾਗਮ ਵਿੱਚ ਬੱਚਿਆਂ ਵੱਲੋਂ ਕਵਿਤਾ, ਭਾਸ਼ਣ ਤੇ ਸਿੱਖਿਆ ਭਰਪੂਰ ਸਕਿਟ ਵੀ ਪੇਸ਼ ਕੀਤੇ ਗਏ। ਇਸੇ ਦੌਰਾਨ ਇੰਡੀਅਨ ਟੈਲੈਂਟ ਓਲੰਪੀਆਡ ਡਰਾਇੰਗ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ +1 ਦੇ ਵਿਦਿਆਰਥੀਆਂ ਗੁਰਦੀਪ ਸਿੰਘ ਤੇ ਮਨਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਜਿਹਨਾਂ ਨੇ ਕੁਝ ਦਿਨ ਪਹਿਲਾਂ ਸਵੇਰ ਸਮੇਂ ਹੋਏ ਕਿਸੇ ਅਣਜਾਣ ਵਿਅਕਤੀ ਦੇ ਸੜਕ ਹਾਦਸੇ ਵਿੱਚ ਨਾ ਕੇਵਲ ਮੁਢਲੀ ਸਹਾਇਤਾ ਦਿੱਤੀ ਬਲਕਿ ਐਂਮਬੂਲੈਂਸ ਬੁਲਾ ਕੇ ਉਸਨੂੰ ਹਸਪਤਾਲ ਪਹੁੰਚਾਉਣ ਵਿੱਚ ਵੀ ਮਦਦ ਕੀਤੀ । ਇਹਨਾਂ ਵਿਦਿਆਰਥੀਆਂ ਵਿਚਲੀ ਇਨਸਾਨੀਅਤ ਦੀ ਭਾਵਨਾ ਸਭ ਲਈ ਪ੍ਰੇਰਣਾ ਦਾ ਸਰੋਤ ਬਣੀ। ਦੂਸਰੀ ਜਮਾਤ ਦੀ ਵਿਦਿਆਰਥਣ ਐਸ਼ਮੀਨ ਕੌਰ ਨੂੰ ਆਲ ਇੰਡੀਆ ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਮੋਹਾਲੀ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਸਿਸਟਰ ਐਨ.ਰੋਜ ਵੱਲੋਂ ਬ੍ਰਹਮ ਕੁਮਾਰੀ ਨੀਲਮ ਦੀਦੀ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਮੌਕੇ ਲਗਾਏ ਬੈਨਰ ’ਚ ਪੰਜਾਬੀ ਦੀ ਵਰਤੋਂ ਨਾ ਹੋਣ ਸੰਬੰਧੀ ਮੰਗੀ ਮੁਆਫ਼ੀ ਕਿਹਾ , ਅੱਗੇ ਤੋਂ ਪੰਜਾਬੀ ਮਾਂ... ਅਗਲੀ ਖ਼ਬਰ ‘ਆਪ’ ਦੇ ਸਰਪੰਚ ਦੀ ਹਾਦਸੇ ਵਿਚ ਮੌਤ ਤੋਂ ਬਾਅਦ ਵੀ ਨੈਸ਼ਨਲ ਹਾਈਵੇ ਤੇ ਟੋਏ ਭਰਨ ਦਾ ਕੰਮ ਆਰਜ਼ੀ ਐਸ. ਡੀ. ਐਮ. ਖੰਨਾ ਵਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।