ਸੁਤੰਤਰਤਾ ਦਿਵਸ ਮੌਕੇ ਲਗਾਏ ਬੈਨਰ ’ਚ ਪੰਜਾਬੀ ਦੀ ਵਰਤੋਂ ਨਾ ਹੋਣ ਸੰਬੰਧੀ ਮੰਗੀ ਮੁਆਫ਼ੀ ਕਿਹਾ , ਅੱਗੇ ਤੋਂ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇ ਅਧਾਰ ’ਤੇ ਵਰਤਿਆ ਜਾਵੇਗਾ
ਸਮਰਾਲਾ, 18 ਅਗਸਤ (ਗੋਪਾਲ ਸੋਫਤ)-ਸਥਾਨਕ ਅਨਾਜ ਮੰਡੀ ਵਿਖੇ ਸਰਕਾਰੀ ਤੌਰ ‘ਤੇ ਮਨਾਏ 80ਵੇਂ ਸੁਤੰਤਰਤਾ ਦਿਵਸ ਮੌਕੇ ‘ਮੇਰਾ ਯੁਵਾ ਭਾਰਤ’ ਬਲਾਕ ਸਮਰਾਲਾ ਵਲੋਂ ਬੈਨਰ ਲਗਾਇਆ ਗਿਆ ਸੀ। ਉਸ ਬੈਨਰ ਉੱਤੇ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਅਤੇ ਹਿੰਦੀ ਵਿਚ ਸੁਤੰਤਰਤਾ ਦਿਵਸ ਲਿਖਿਆ ਗਿਆ ਸੀ।
ਅਜੀਤ ਡੈਸਕ
19-08-2026