21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਹਿਕਾਰੀ ਦੁੱਧ ਸਭਾ ਸੋਮਲ ਖੇੜੀ ਦੀ ਸਰਬਸੰਮਤੀ ਨਾਲ ਚੋਣ-ਜਰਨੈਲ ਸਿੰਘ ਪ੍ਰਧਾਨ ਬਣੇ

ਮਲੌਦ 20 ਅਗਸਤ (ਚਾਪੜਾ)-ਦੀ ਸਹਿਕਾਰੀ ਦੁੱਧ ਸਭਾ ਸੋਮਲ ਖੇੜੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਆਪ ਦੇ ਯੂਥ ਆਗੂ ਜਰਨੈਲ ਸਿੰਘ ਪ੍ਰਧਾਨ, ਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਜਗਦੀਪ ਸਿੰਘ ਮੀਤ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਮੈਂਬਰ ਅਮਰਜੀਤ ਸਿੰਘ, ਬਹਾਦਰ ਸਿੰਘ ਮੈਂਬਰ ਚੁਣੇ ਗਏ।

ਅਜੀਤ ਡੈਸਕ 21-08-2026
ਮਲੌਦ 20 ਅਗਸਤ (ਚਾਪੜਾ)-ਦੀ ਸਹਿਕਾਰੀ ਦੁੱਧ ਸਭਾ ਸੋਮਲ ਖੇੜੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਆਪ ਦੇ ਯੂਥ ਆਗੂ ਜਰਨੈਲ ਸਿੰਘ ਪ੍ਰਧਾਨ, ਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਜਗਦੀਪ ਸਿੰਘ ਮੀਤ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਮੈਂਬਰ ਅਮਰਜੀਤ ਸਿੰਘ, ਬਹਾਦਰ ਸਿੰਘ ਮੈਂਬਰ ਚੁਣੇ ਗਏ। ਆਪ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ ਦੀ ਅਗਵਾਈ ਹੇਠ ਨਵੀਂ ਚੁਣੀ ਕਮੇਟੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲੀ। ਵਿਧਾਇਕ ਗਿਆਸਪੁਰਾ ਨੇ ਜਿੱਥੇ ਪ੍ਰਧਾਨ ਜਰਨੈਲ ਸਿੰਘ ਅਤੇ ਚੁਣੀ ਕਮੇਟੀ ਦਾ ਸਨਮਾਨ ਕਰਦਿਆਂ ਵਧਾਈ ਦਿੱਤੀ ਉਥੇ ਦੁੱਧ ਸਹਿਕਾਰੀ ਸਭਾ ਦੀ ਪ੍ਰਗਤੀ ਅਤੇ ਦੁੱਧ ਉਤਪਾਦਕਾ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਿਧਾਇਕ ਗਿਆਸਪੁਰਾ ਨੇ ਸਰਬਸੰਮਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਿੰਡਾਂ ਦੀ ਅਜਿਹੀਆਂ ਚੋਣਾਂ ਸਰਬਸੰਮਤੀ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਬਰਕਰਾਰ ਰਹੇ। ਇਸ ਮੌਕੇ ਚੂਹੜ ਸਿੰਘ, ਗੁਰਨਾਮ ਸਿੰਘ, ਦੇਵ ਸਿੰਘ, ਸਿਕੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਿੰਦਣਯੋਗ-ਗਰੇਵਾਲ/ਮਾਨ ਅਗਲੀ ਖ਼ਬਰ ਸ੍ਰੀ ਹਰਿਗੋਬਿੰਦ ਸਾਹਿਬ ਪਬਲਿਕ ਖਾਲਸਾ ਸਕੂਲ ਕੋਟਾਂ ਵਿਖੇ ਯਾਦਗਾਰੀ ਹੋ ਨਿੱਬੜਿਆ ਵਿਰਸਾ-ਏ-ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।