ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਿੰਦਣਯੋਗ-ਗਰੇਵਾਲ/ਮਾਨ
ਲੋਹਟਬੱਦੀ, 20 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਤਖ਼ਤ ਸ੍ਰੀ ਹਜ਼ੂਰ ਸਾਹਿਬ (ਅਬਚਲ ਨਗਰ ਨਾਂਦੇੜ ਸਾਹਿਬ) ਮਹਾਂਰਾਸ਼ਟਰ ’ਚ ਦਰਸ਼ਨਾਂ ਲਈ ਪਰਿਵਾਰ ਸਮੇਤ ਗਏ ਹੋਏ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ’ਤੇ ਇੱਕ ਅਨਸਰ ਵਲੋਂ ਹਮਲਾ ਕਰਨਾ ਅਸਹਿਣਯੋਗ ਕਾਰਾ ਹੈ। ਗੁਰੂ ਘਰ ਨਜ਼ਦੀਕ ਹੀ ਨਿਹੰਗ ਬਾਣੇ ’ਚ ਆ ਕੇ ਹਿੰਸਕ ਵਾਰਦਾਤ ਨੂੰ ਅੰਜਾਮ ਦੇਣਾ ਧਾਰਮਿਕ ਰਹੁ ਰੀਤਾਂ, ਮਰਿਯਾਦਾ ਦੇ ਸਿਧਾਂਤਾਂ ਦੀ ਘੋਰ ਉਲੰਘਣਾ ਹੈ।
ਲੋਹਟਬੱਦੀ, 20 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਤਖ਼ਤ ਸ੍ਰੀ ਹਜ਼ੂਰ ਸਾਹਿਬ (ਅਬਚਲ ਨਗਰ ਨਾਂਦੇੜ ਸਾਹਿਬ) ਮਹਾਂਰਾਸ਼ਟਰ ’ਚ ਦਰਸ਼ਨਾਂ ਲਈ ਪਰਿਵਾਰ ਸਮੇਤ ਗਏ ਹੋਏ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ’ਤੇ ਇੱਕ ਅਨਸਰ ਵਲੋਂ ਹਮਲਾ ਕਰਨਾ ਅਸਹਿਣਯੋਗ ਕਾਰਾ ਹੈ। ਗੁਰੂ ਘਰ ਨਜ਼ਦੀਕ ਹੀ ਨਿਹੰਗ ਬਾਣੇ ’ਚ ਆ ਕੇ ਹਿੰਸਕ ਵਾਰਦਾਤ ਨੂੰ ਅੰਜਾਮ ਦੇਣਾ ਧਾਰਮਿਕ ਰਹੁ ਰੀਤਾਂ, ਮਰਿਯਾਦਾ ਦੇ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ ਅਤੇ ਸੁਖਬੀਰ ਸਿੰਘ ਮਾਨ ਬੜੂੰਦੀ ਨੇ ਕੀਤਾ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਪਿੱਛੇ ਛੁਪੇ ਰਾਜ ਨੂੰ ਖੰਗਾਲਣ ਦੀ ਲੋੜ ਹੈ। ਇਸ ਘਟਨਾ ’ਤੇ ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਨੰਬਰਦਾਰ ਜਗਤਾਰ ਸਿੰਘ ਭੋਲਾ, ਬੀਬੀ ਚਰਨਜੀਤ ਕੌਰ ਬੜੂੰਦੀ ਪ੍ਰਧਾਨ, ਬੀਬੀ ਹਰਜੀਤ ਕੌਰ ਅਤੇ ਗਗਨਦੀਪ ਕੌਰ ਮੀਤ, ਬਲਜਿੰਦਰ ਕੌਰ, ਕਿਰਨਦੀਪ ਕੌਰ, ਗੁਰਮੀਤ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਹਰਬੰਸ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਜਗਰੂਪ ਸਿੰਘ ਭੱਟੀ, ਕੰਵਰਦੀਪ ਸਿੰਘ ਪੰਨੂ, ਜਸਪਾਲ ਸਿੰਘ ਧਾਲੀਵਾਲ, ਫੌਜੀ ਬਲਜਿੰਦਰ ਸਿੰਘ, ਹਰਪਾਲ ਸਿੰਘ ਭੱਟੀ, ਜਗਰੂਪ ਸਿੰਘ ਭੱਟੀ , ਹਰਪ੍ਰੀਤ ਸਿੰਘ ਭੱਟੀ, ਬਲਜਿੰਦਰ ਸਿੰਘ ਸੇਖੋਂ, ਮਹਿੰਦਰ ਸਿੰਘ ਕਲੇਰ, ਗੁਰਪ੍ਰੀਤ ਸਿੰਘ ਬੱਬੂ, ਮੁਖਤਿਆਰ ਸਿੰਘ ਮਾਨ, ਰੇਸ਼ਮ ਸਿੰਘ ਪੰਨੂ, ਚਮਕੌਰ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ ਗਿੱਲ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਨੂੰ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਪਰਦੇ ਪਿੱਛੇ ਇਸ ਦੇ ਹੋਰ ਕੀ ਕਾਰਨ ਹਨ।