25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਜ਼ਿਲ੍ਹਾ ਪੱਧਰ ’ਤੇ ਖੇਡ ਮੁਕਾਬਲਿਆਂ ਵਿਚ ਲਾਲਾ ਸਰਕਾਰੂ ਮੱਲ ਸਕੂਲ ਦਾ ਦਬਦਬਾ

ਖੰਨਾ, 24 ਅਗਸਤ (ਹਰਜਿੰਦਰ ਸਿੰਘ ਲਾਲ)-70ਵੀਂਆਂ ਐਸ. ਜੀ.

ਅਜੀਤ ਡੈਸਕ 25-08-2026
ਖੰਨਾ, 24 ਅਗਸਤ (ਹਰਜਿੰਦਰ ਸਿੰਘ ਲਾਲ)-70ਵੀਂਆਂ ਐਸ. ਜੀ. ਐਫ. ਆਈ. ਦੇ ਅਧੀਨ ਪੰਜਾਬ ਸਕੂਲ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਜਿਲ੍ਹਾ ਲੁਧਿਆਣਾ ਵਿਚ ਅਲੱਗ -ਅਲੱਗ ਥਾਵਾਂ ਉਤੇ ਕਰਵਾਏ ਗਏ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇੰਨ੍ਹਾਂ ਮੁਕਾਬਲਿਆਂ ਵਿਚ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸੀ. ਸੈਕ. ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਲੱਗ ਅਲੱਗ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਇਹਨਾਂ ਮੁਕਾਬਲਿਆਂ ਵਿਚ ਕਰਾਏ ਮੁਕਾਬਲੇ ਵਿਚ ਅੰਡਰ-17 (ਲੜਕੀਆਂ) ਵਰਗ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਸ਼ਾਨਵੀਰ ਕੌਰ ਨੇ ਸੋਨੇ ਦਾ ਤਗਮਾ, ਅੰਡਰ 17 (ਲੜਕੇ) ਵਰਗ ਵਿਚ 10ਵੀਂ ਜਮਾਤ ਦੇ ਗੁਰਸ਼ਾਨ ਨੇ ਚਾਂਦੀ ਦਾ ਤਗਮਾ ਅਤੇ 9ਵੀਂ ਸ਼ੇ੍ਣੀ ਦੇ ਸਾਮਰਥ ਮਲਹੋਤਰਾ ਨੇ ਕਾਂਸੀ ਦਾ ਤਗਮਾ ਅਤੇ ਅੰਡਰ-19 (ਲੜਕੇ) ਵਰਗ ਵਿਚ 12ਵੀਂ ਜਮਾਤ ਦੇ ਐਵੀ ਕੁਮਾਰ ਸ਼ਾਸਤਰੀ ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਜਿਮਨਾਸਟਿਕ ਮੁਕਾਬਲੇ ਵਿਚ ਅੰਡਰ-14 (ਲੜਕੀਆਂ) ਵਰਗ ਵਿਚ 6ਵੀਂ ਸ੍ਰੇਣੀ ਦੀ ਵਿਦਿਆਰਥਣ ਸਨਵੀ ਨੇ ਅਲੱਗ ਅਲੱਗ ਈਵੇਂਟ ਵਿਚ ਭਾਗ ਲੈ ਕੇ ਚਾਂਦੀ ਦਾ ਤਗਮਾ ਅਤੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਵੇਟ ਲਿਫ਼ਟਿੰਗ ਮੁਕਾਬਲੇ ਵਿਚ ਅੰਡਰ-17 ਵਰਗ (ਲੜਕੇ) ਨੇ 9ਵੀਂ ਸ਼ੇ੍ਣੀ ਦੇ ਵਿਦਿਆਰਥੀ ਜੈਵੀਰ ਸਿੰਘ ਨੇ ਕਾਂਸੀ ਦਾ ਤਗਮਾ ਪ੍ਰਾਪਤ ਕਰ ਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਇਹਨਾਂ ਜੇਤੂ ਵਿਦਿਆਰਥੀਆਂ ਵਿਚੋਂ ਕੁੱਝ ਵਿਦਿਆਰਥੀ ਰਾਜ ਪੱਧਰ ਤੇ ਖੇਡ ਮੁਕਾਬਲਿਆਂ ਲਈ ਚੁਣੇ ਗਏ ਹਨ। ਇਸ ਮੌਕੇ ’ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੁੱਖ ਸੁੱਰਖਿਅਕ ਸੰਸਾਰ ਚੰਦ, ਸੁਰੱਖਿਅਕ ਰਾਜ ਕੁਮਾਰ ਸਾਹਨੇਵਾਲੀਆ, ਪ੍ਰਧਾਨ ਦੇਵ ਕ੍ਰਿਸ਼ਨ ਢੰਡ, ਉਪ ਪ੍ਰਧਾਨ ਰਮੇਸ਼ ਗੁਪਤਾ, ਜਨਰਲ ਸੈਕਟਰੀ ਵਿਨੋਦ ਕੁਮਾਰ, ਮੈਨੇਜਰ ਪਰਮਜੀਤ ਸਿੰਘ ਪੰਮੀ, ਮੈਨੇਜਰ ਸੰਦੀਪ ਗੋਇਲ ਪੰਡਤ ਰਮੇਸ਼ ਚੰਦਰ ਵਸ਼ਿਸ਼ਟ ਸਰਵ ਹਿੱਤਕਾਰੀ ਵਿੱਦਿਆ ਮੰਦਰ ਅਤੇ ਸਕੂਲ ਪ੍ਰਿੰ. ਡਾ. ਮਨੋਜ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ 31 ਨੂੰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਖੰਨਾ ਪਹੁੰਚਣ ’ਤੇ ਕੀਤਾ ਜਾਵੇਗਾ ਭਰਵਾਂ ਸੁਆਗਤ ਅਗਲੀ ਖ਼ਬਰ 55 ਗ੍ਰਾਮ ਹੈਰੋਇਨ ਨਾਲ ਔਰਤ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।