29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੁਰਦੁਆਰਾ ਚਰਨ ਕੰਵਲ ਸਾਹਿਬ ਨੂੰ ਜਾਂਦੀ ਸੜਕ ਦਾ ਕੰਮ ਅਧਵਾਟੇ ਲਟਕਿਆ

ਮਾਛੀਵਾੜਾ ਸਾਹਿਬ, 28 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ‘ਤੇ ਜਿੱਥੇ ਲੋਕਾਂ ਤੇ ਸੰਗਤਾਂ ਵਿਚ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਸੀ ਉਸ ਦਾ ਕੰਮ ਵਾਰ ਵਾਰ ਅਧਵਾਟੇ ਲਟਕਣ ਕਾਰਨ ਲੋਕ ਨਿਰਮਾਣ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਨੂੰ ਕੋਸ ਰਹੇ ਹਨ। ਲੋਕ ਨਿਰਮਾਣ ਵਿਭਾਗ ਵਲੋਂ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਗੁਰੂ ਘਰ ਨੂੰ ਜਾਂਦੀ ਸੜਕ ‘ਤੇ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ।

ਅਜੀਤ ਡੈਸਕ 29-08-2026
ਮਾਛੀਵਾੜਾ ਸਾਹਿਬ, 28 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ‘ਤੇ ਜਿੱਥੇ ਲੋਕਾਂ ਤੇ ਸੰਗਤਾਂ ਵਿਚ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਸੀ ਉਸ ਦਾ ਕੰਮ ਵਾਰ ਵਾਰ ਅਧਵਾਟੇ ਲਟਕਣ ਕਾਰਨ ਲੋਕ ਨਿਰਮਾਣ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਨੂੰ ਕੋਸ ਰਹੇ ਹਨ। ਲੋਕ ਨਿਰਮਾਣ ਵਿਭਾਗ ਵਲੋਂ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਗੁਰੂ ਘਰ ਨੂੰ ਜਾਂਦੀ ਸੜਕ ‘ਤੇ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਫਰਵਰੀ 2026 ਵਿਚ ਸਬੰਧਿਤ ਠੇਕੇਦਾਰ ਵਲੋਂ ਇਸ ਸੜਕ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਜੋ ਕਿ 30 ਅਕਤੂਬਰ ਤੱਕ ਮੁਕੰਮਲ ਕੀਤਾ ਜਾਣਾ ਸੀ। ਪਰ 7 ਮਹੀਨਿਆਂ ਵਿਚ ਇਸ ਸੜਕ ਦਾ ਕੰਮ ਅਜੇ 40 ਫ਼ੀਸਦੀ ਵੀ ਮੁਕੰਮਲ ਨਹੀਂ ਹੋਇਆ ਅਤੇ ਜੇਕਰ ਕੰਮ ਦੀ ਰਫ਼ਤਾਰ ਐਸੇ ਤਰ੍ਹਾਂ ਰਹੀ ਤਾਂ ਇਸ ਨੂੰ ਮੁਕੰਮਲ ਕਰਨ ਵਿਚ ਇੱਕ ਸਾਲ ਦਾ ਸਮਾਂ ਲੱਗ ਜਾਵੇਗਾ। ਨਿਰਮਾਣ ਕਰਨ ਵਾਲੇ ਠੇਕੇਦਾਰ ਵਲੋਂ ਪਹਿਲਾਂ ਤਾਂ ਸੜਕ ਪੁੱਟ ਕੇ ਛੱਡ ਦਿੱਤੀ ਗਈ ਅਤੇ ਫਿਰ ਜਦੋਂ ਟਾਈਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਫਿਰ ਇਸ ਨੂੰ ਕਈ ਵਾਰ ਅਧਵਾਟੇ ਹੀ ਬੰਦ ਕਰ ਦਿੱਤਾ। ਹੁਣ ਪਿਛਲੇ ਕੁੱਝ ਦਿਨਾਂ ਤੋਂ ਹਾਲਾਤ ਇਹ ਹਨ ਕਿ ਸੜਕ ਦਾ ਨਿਰਮਾਣ ਕਾਰਜ ਪਿਛਲੇ ਕੁੱਝ ਦਿਨਾਂ ਤੋਂ ਬੰਦ ਪਿਆ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਇਸ ਸੜਕ ‘ਤੇ 100 ਐੱਮ. ਐੱਮ. ਦੀ ਟਾਈਲ ਲੱਗ ਰਹੀ ਹੈ ਜੋ ਕਿ ਟਾਈਲ ਵਾਲੀਆਂ ਕੰਪਨੀਆਂ ਤੋਂ ਨਹੀਂ ਮਿਲ ਰਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਕਰ ਠੇਕੇਦਾਰ ਕੋਲ ਸੜਕ ਬਣਾਉਣ ਲਈ ਟਾਈਲ ਹੀ ਉਪਲਬਧ ਨਹੀਂ ਹੈ ਤਾਂ ਉਸ ਨੂੰ ਟੈਂਡਰ ਅਲਾਟ ਕਰ ਸੜਕ ਦਾ ਕੰਮ ਕਿਉਂ ਸ਼ੁਰੂ ਕੀਤਾ ਗਿਆ। ਸੜਕ ਦੇ ਹਾਲਾਤ ਇਹ ਹਨ ਕਿ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਆਪਣੇ ਵਾਹਨ ਲੰਘਾਉਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸ਼ਹਿਰ ਦੇ ਸ਼ਰਧਾਲੂ ਜੋ ਰੋਜ਼ਾਨਾ ਪੈਦਲ ਗੁਰੂ ਘਰ ਦਰਸ਼ਨ ਕਰਨ ਜਾਂਦੇ ਹਨ ਉਹ ਵੀ ਸੜਕ ਦੇ ਮੱਠੀ ਰਫ਼ਤਾਰ ਨਾਲ ਚੱਲ ਰਹੇ ਕੰਮ ਤੋਂ ਅੱਤਾਂ ਦੇ ਦੁਖੀ ਹਨ। ਚਰਨ ਕੰਵਲ ਸਾਹਿਬ ਚੌਂਕ ਦੇ ਦੁਕਾਨਦਾਰ ਸਾਬਕਾ ਕੌਂਸਲਰ ਮਨਜੀਤ ਸਿੰਘ ਮੱਕੜ, ਜਥੇਦਾਰ ਮਨਮੋਹਣ ਸਿੰਘ ਖੇੜਾ, ਆਸ਼ੂ ਖੁਰਾਣਾ, ਪ੍ਰਿੰਸੀਪਲ ਡੀ. ਡੀ. ਵਰਮਾ, ਪੁਨੀਤ ਕਾਲੜਾ ਨੇ ਕਿਹਾ ਕਿ ਜੋ ਇਹ ਸੜਕ ਬਣ ਰਹੀ ਹੈ ਉਸ ‘ਤੇ ਲੱਗੀ ਇੰਟਰਲਾਕ ਟਾਈਲ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਅਤੇ ਵਿਭਾਗ ਯਕੀਨੀ ਬਣਾਵੇ ਕਿ ਇਹ ਸੜਕ ਆਉਣ ਵਾਲੇ 3 ਮਹੀਨਿਆਂ ‘ਚ ਮੁਕੰਮਲ ਹੋਵੇ ਅਤੇ ਜੋ ਖ਼ਰਾਬ ਟਾਈਲ ਲੱਗੀ ਹੈ ਉਸ ਦੀ ਥਾਂ ਨਵੀਂ ਲਗਾਈ ਜਾਵੇ। ਕੀ ਕਹਿਣਾ ਹੈ ਵਿਭਾਗ ਦੇ ਐਕਸੀਅਨ ਦਾ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਮਾਰਕੀਟ ‘ਚੋਂ 100 ਐੱਮ. ਐੱਮ. ਟਾਈਲ ਨਹੀਂ ਮਿਲ ਰਹੀ ਜਿਸ ਕਾਰਨ ਕੰਮ ਵਿਚ ਦੇਰੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਵਿਚ ਲੱਗੀ ਜੋ ਟਾਈਲ ਉੱਖੜੀ ਜਾਂ ਟੁੱਟੀ ਹੈ ਉਸ ਦੀ ਪੂਰੀ ਤਰ੍ਹਾਂ ਮੁਰੰਮਤ ਕਰਵਾਉਣ ਤੋਂ ਬਾਅਦ ਹੀ ਠੇਕੇਦਾਰ ਨੂੰ ਅਦਾਇਗੀ ਹੋਵੇਗੀ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਆਉਣ ਵਾਲੇ 3 ਮਹੀਨਿਆਂ ‘ਚ ਸੜਕ ਦਾ ਕੰਮ 100 ਫ਼ੀਸਦੀ ਮੁਕੰਮਲ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਮੁਕਾਬਲੇ ਵਿਚ ਕੀਤਾ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ ਐਸ. ਪੀ. ਖੰਨਾ ਹਰਪਿੰਦਰ ਕੌਰ ਗਿੱਲ ਨੇ ਆਪਣੀ ਪੁਲਿਸ ਟੀਮ ਨਾਲ ਕਾਲਜ ਦਾ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।