06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ

ਦੋਰਾਹਾ, 5 ਸਤੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਸ਼ਿਵ ਦਿਆਲਾ ਮੰਦਰ ਸਨਾਤਨ ਮੰਦਰ ਅਤੇ ਸ਼ਿਵ ਮੰਦਰ ਪੁਰਾਣਾ ਬਾਜਾਰ ਮੰਦਰਾਂ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ।

ਅਜੀਤ ਡੈਸਕ 06-09-2026
ਦੋਰਾਹਾ, 5 ਸਤੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਸ਼ਿਵ ਦਿਆਲਾ ਮੰਦਰ ਸਨਾਤਨ ਮੰਦਰ ਅਤੇ ਸ਼ਿਵ ਮੰਦਰ ਪੁਰਾਣਾ ਬਾਜਾਰ ਮੰਦਰਾਂ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਨੋਪ ਸ਼ਰਮਾ, ਬਿੱਲਾ ਬੈਕਟਰ, ਵਿਨੇ ਸੌਂਧ, ਨਵੀਨ ਖੰਨਾ, ਪਾਲ ਮਿਸਾਲ, ਬੰਟੀ ਰਾਹੁਲ ਸਿੰਘ ਰਾਜੂ, ਪੰਡਿਤ ਸੁਖਵਿੰਦਰ ਬਿਲਗਾ ਆਦਿ ਨੇ ਵੱਖ ਵੱਖ ਮੰਦਰਾਂ ਵਿੱਚ ਸ਼ਿਰਕਤ ਕੀਤੀ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਦਾ ਤੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਭਗਤੀ ਦੇ ਗਾਣਿਆਂ ਤੇ ਮੰਤਰ ਮੁਗਧ ਹੋਏ । ਸ਼ਿਵ ਦਿਆਲਾ ਮੰਦਰ ਦੇ ਚੇਅਰਮੈਨ ਭਵਨ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਤ ਦੇ ਸਮੇਂ ਛੋਟੇ ਛੋਟੇ ਬੱਚਿਆਂ ਵੱਲੋਂ ਡਾਂਸ ਵੀ ਕੀਤਾ ਗਿਆ ਜੋ ਕਿ ਰਾਤੀ 12 ਵਜੇ ਤੱਕ ਚੱਲਿਆ। ਇਸ ਮੌਕੇ ਆਉਣਾ ਨਾਲ ਰਾਕੇਸ਼ ਕੁਮਾਰ, ਸੁਰੇਸ਼ ਕੁਮਾਰ, ਮੁਕੇਸ਼ ਕੁਮਾਰ, ਪੁਨੀਤ ਕੁਮਾਰ ਆਦ ਨੇ ਵੀ ਪ੍ਰਭੂ ਚਰਨਾਂ ਵਿੱਚ ਹਾਜ਼ਰੀ ਲਗਾਈ।
ਪਿਛਲੀ ਖ਼ਬਰ ਜੇਲ੍ਹ ਤੋਂ ਰਿਹਾਅ ਹੋ ਕੇ ਪਿੰਡ ਪਰਤੇ ਕਿਸਾਨ ਆਗੂਆਂ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਆਬਾਦ ’ਚ ਅਧਿਆਪਕ ਦਿਵਸ ਸਮੇਂ ਮੁੱਖ ਅਧਿਆਪਕ ਬਾਸੀਆਂ ਦਾ ਸਨਾਮਨ ਅਧਿਆਪਕ ਦੀ ਸੁਹਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।